ਕਰਨਾਟਕ ਪ੍ਰੀਮੀਅਰ ਲੀਗ

ਕਰਨਾਟਕ ਪ੍ਰੀਮੀਅਰ ਲੀਗ (ਕੇ.ਪੀ.ਐਲ.) ਇੱਕ ਭਾਰਤੀ ਟਵੰਟੀ20 ਕ੍ਰਿਕਟ ਲੀਗ ਹੈ ਜਿਸਨੂੰ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇ.ਐਸ.ਸੀ.ਏ.) ਵੱਲੋਂ ਅਗਸਤ 2009 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਤਰਜ਼ ਉੱਪਰ ਬਣਾਇਆ ਗਿਆ ਸੀ। ਇਸ ਵਿੱਚ 8 ਟੀਮਾਂ ਭਾਗ ਲੈਂਦੀਆਂ ਹਨ।

ਕਰਨਾਟਕ ਪ੍ਰੀਮੀਅਰ ਲੀਗ
ਤਸਵੀਰ:KPL 2019 logo.png
ਅਧਿਕਾਰਤ ਕੇ.ਪੀ.ਐਲ. ਲੋਗੋ
ਦੇਸ਼ਭਾਰਤ ਭਾਰਤ
ਪ੍ਰਬੰਧਕਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ
ਮੁੱਖ ਦਫਤਰਬੈਂਗਲੋਰ, ਕਰਨਾਟਕ
ਫਾਰਮੈਟਟਵੰਟੀ20
ਪਹਿਲਾ ਐਡੀਸ਼ਨ2009/10
ਨਵੀਨਤਮ ਐਡੀਸ਼ਨ2017/18
ਅਗਲਾ ਐਡੀਸ਼ਨ2018/19
ਟੂਰਨਾਮੈਂਟ ਫਾਰਮੈਟਰਾਊਂਡ-ਰੌਬਿਨ ਅਤੇ ਪਲੇਆਫ਼
ਟੀਮਾਂ ਦੀ ਗਿਣਤੀ7
ਮੌਜੂਦਾ ਜੇਤੂਬੀਜਾਪੁਰ ਬੁੱਲਜ਼ (ਦੂਜਾ ਖਿਤਾਬ)
ਸਭ ਤੋਂ ਵੱਧ ਜੇਤੂਬੀਜਾਪੁਰ ਬੁੱਲਜ਼ (ਦੋ ਖਿਤਾਬ)
ਵੈੱਬਸਾਈਟwww.kpl.cricket

ਕੇ.ਪੀ.ਐਲ. ਦਾ ਪਹਿਲਾ ਸਪੌਂਸਰ ਮੰਤਰੀ ਡਿਵੈਲਪਰਜ਼ ਸੀ, ਜਿਸਨੇ ਇਸ ਟੂਰਨਾਮੈਂਟ ਲਈ ਪੰਜ ਸਾਲਾਂ ਲਈ 110 million (US$1.4 million) ਦਿੱਤੇ।[1] ਕੇ.ਪੀ.ਐਲ. ਨੂੰ 2011, 2012, 2013 ਵਿੱਚ ਨਹੀਂ ਕਰਵਾਇਆ ਗਿਆ ਅਤੇ 3 ਸਾਲਾਂ ਦੇ ਵਕਫ਼ੇ ਪਿੱਛੋਂ ਇਸਦਾ ਤੀਜਾ ਐਡੀਸ਼ਨ ਮੈਸੂਰ ਵਿਖੇ 28 ਅਗਸਤ ਨੂੰ ਸ਼ੁਰੂ ਹੋਇਆ ਸੀ। 2014 ਵਿੱਚ ਕਾਰਬਨ ਮੋਬਾਈਲਜ਼ ਨੇ ਇਸ ਟੂਰਨਾਮੈਂਟ ਲਈ 3 ਸਾਲਾ ਸਪਾਂਸਰਸ਼ਿਪ ਜਿੱਤੀ ਸੀ।

ਹਵਾਲੇ ਸੋਧੋ

  1. "Mantri Developers to sponsor KPL". The Hindu. 18 August 2009. Retrieved 24 December 2010.