ਕਰਮਜੀਤ ਸਿੰਘ ਜੱਜ
ਕਰਮਜੀਤ ਸਿੰਘ ਜੱਜ ਵੀ.ਸੀ. (25 ਮਈ 1923 - 18 ਮਾਰਚ 1945) ਇੱਕ ਭਾਰਤੀ ਵਿਕਟੋਰੀਆ ਕਰਾਸ ਵਿਜੇਤਾ ਸੀ, ਜੋ ਕਿ ਦੁਸ਼ਮਣ ਨਾਲ਼ ਲੜਾਈ ਵਿੱਚ ਬਹਾਦਰੀ ਵਾਸਤੇ ਸਭ ਤੋਂ ਉੱਚਾ ਅਤੇ ਸਭ ਤੋਂ ਵੱਕਾਰੀ ਪੁਰਸਕਾਰ ਸੀ ਜੋ ਬ੍ਰਿਟਿਸ਼ ਅਤੇ ਰਾਸ਼ਟਰਮੰਡਲ ਫੌਜਾਂ ਨੂੰ ਦਿੱਤਾ ਜਾਂਦਾ ਸੀ।
ਅਰੰਭਕ ਜੀਵਨ
ਸੋਧੋਉਸ ਦੇ ਪਿਤਾ ਕਪੂਰਥਲਾ ਦੇ ਥਾਣਾ ਮੁਖੀ ਸਨ। ਕਰਮਜੀਤ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਮੈਂਬਰ ਸੀ। ਉਹ ਆਪਣੇ ਭਰਾ ਅਜੀਤ ਸਿੰਘ ਜੱਜ ਨੂੰ ਰਾਇਲ ਇੰਡੀਅਨ ਆਰਟਿਲਰੀ ਵਿਚ ਸ਼ਾਮਲ ਹੋਣ ਸਦਕਾ ਦੇਸ਼ ਭਗਤ ਮੰਨਦਾ ਸੀ। ਲੱਗਦਾ ਹੈ ਕਿ ਉਸ ਨੂੰ ਲਾਹੌਰ ਕਾਲਜ ਵਿਚ ਸਿਆਸੀ ਪੜ੍ਹਾਈ ਜਾਰੀ ਰੱਖਣ ਦੀ ਬਜਾਏ ਫ਼ੌਜ ਵਿਚ ਭਰਤੀ ਹੋਣ ਦਾ ਸ਼ੌਕ ਹੋ ਗਿਆ ਸੀ। ਇਸ ਤਰ੍ਹਾਂ ਉਸਨੇ ਅਫਸਰ ਟ੍ਰੇਨਿੰਗ ਸਕੂਲ, ਬੰਗਲੌਰ ਵਿੱਚ ਦਾਖਲਾ ਲਿਆ। ਉਸਨੇ ਬਰਮਾ ਦੀ ਫਰੰਟ-ਲਾਈਨ ਦੇ ਨੇੜੇ ਜਾਣ ਲਈ ਪਾਇਨੀਅਰ ਕੋਰ ਵਿੱਚ ਸ਼ਾਮਲ ਹੋਣ ਦੀ ਚੋਣ ਕੀਤੀ। ਉਸਦੇ ਭਰਾ ਦੀ ਲਿਖਤੀ ਬੇਨਤੀ 'ਤੇ, ਉਸਨੂੰ 15ਵੀਂ ਪੰਜਾਬ ਰੈਜੀਮੈਂਟ ਨੇ ਸਵੀਕਾਰ ਕਰ ਲਿਆ।