ਕਰਮ ਸਿੰਘ ਮਾਨ

ਪੰਜਾਬੀ ਲੇਖਕ

ਕਰਮ ਸਿੰਘ ਮਾਨ (ਜਨਮ 1939) ਪੰਜਾਬੀ ਕਹਾਣੀਕਾਰ ਹੈ।

ਨਿੱਜੀ ਜ਼ਿੰਦਗੀ

ਸੋਧੋ

ਕਰਮ ਸਿੰਘ ਮਾਨ ਦਾ ਜਨਮ 1939 ਵਿਚ ਪਿਤਾ ਭਾਗ ਸਿੰਘ ਮਾਨ ਤੇ ਮਾਤਾ ਧੰਨ ਕੌਰ ਦੇ ਘਰ ਹੋਇਆ। ਮਾਨ ਦਾ ਜੱਦੀ ਪਿੰਡ ਗਹਿਲ ਹੈ। ਉਸਨੇ 1947 ਵਿਚ ਪਿੰਡ ਵਿਚ ਡੇਰੇ ਦੀ ਮਹੰਤਣੀ, ਜਿਸ ਨੂੰ ਸਾਰੇ ਬੇਬੇ ਜੀ ਕਹਿੰਦੇ ਸਨ, ਤੋਂ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ। ਆਨਰਜ਼ ਇਨ ਪੰਜਾਬੀ, ਬੀਏ, ਬੀਟੀ ਅਤੇ ਐੱਮਏ ਪੁਲੀਟੀਕਲ ਸਾਇੰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀਆਂ।

ਕਹਾਣੀ ਲਿਖਣ ਵੱਲ ਉਹ ਅਮਰੀਕਾ ਆ ਕੇ ਹੀ ਉਤਸ਼ਾਹਿਤ ਹੋਇਆ। ਇਥੇ ‘ਪੰਜਾਬੀ ਸਾਹਿਤ ਸਭਾ ਫਰਿਜਨੋ’ ਵਿਚ ਬਜ਼ੁਰਗਾਂ ਦੀ ਦੁਰਦਸ਼ਾ ਨੂੰ ਦਰਸਾਉਦੀ ਕਹਾਣੀ ‘ਖਰ ਖਰਾ’ ਪੜ੍ਹੀ। ਉਥੇ ਮਿਲੇ ਹੁੰਗਾਰੇ ਨੇ ਉਸਨੂੰ ਕਹਾਣੀ ਲਿਖਣ ਲਈ ਪਰੇਰਿਆ।

ਰਚਨਾਵਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ
  • ਅਮਰ ਸਿੰਘ ਅਮਰੀਕਨ ਦੀ ਵਾਪਸੀ (ਇਹ ਲੇਖਕ ਦੀਆਂ 2017 ਤਕ ਦੀਆਂ ਸਾਰੀਆਂ ਕਹਾਣੀਆਂ ਦੀ 408 ਪੰਨਿਆਂ ਦੀ ਪੁਸਤਕ ਹੈ ਜਿਸ ਦਾ ਸੰਪਾਦਨ ਜੋਗਿੰਦਰ ਸਿੰਘ ਨਿਰਾਲਾ ਨੇ ਕੀਤਾ ਹੈ। ਇਸ ਵਿਚ ਕੁਲ 45 ਕਹਾਣੀਆਂ ਹਨ।)
  • ਬੋਸਕੀ ਦਾ ਪਜਾਮਾ

ਹਵਾਲੇ

ਸੋਧੋ