ਕਰਮ: ਖਿਆਲ ਜਾਂ ਫੁਰਨੇ ਕਰਮ[1] ਦਾ ਮੁੱਢ ਬੰਨ੍ਹਦੇ ਹਨ। ਕਿਸੇ ਖਿਆਲ ਜਾਂ ਫੁਰਨੇ ਨੂੰ ਲਾਗੂ ਕਰ ਦੇਣਾ ਕਰਮ ਹੈ। ਕਰਮ ਨੂੰ ਮੁੜ-ਮੁੜ ਦੁਹਰਾਉਣ ਨਾਲ ਆਦਤ ਬਣਦੀ ਹੈ ਅਤੇ ਆਦਤ ਨੂੰ ਮੁੜ-ਮੁੜ ਦੁਹਰਾਉਣ ਨਾਲ ਸੁਭਾਅ ਬਣਦਾ ਹੈ। ਆਪਣੇ ਸੁਭਾਅ ਕਰ ਕੇ ਹੀ ਮਨੁੱਖ ਆਵਾਗਵਨ ਦੇ ਊਚ-ਨੀਚ ਦੇ ਗੇੜ ਵਿੱਚ ਪੈਂਦਾ ਹੈ।

ਕਿਸਮਾਂ

ਸੋਧੋ

ਕਰਮ ਤਿੰਨ ਪ੍ਰਕਾਰ ਦੇ ਹੁੰਦੇ ਹਨ:- ਕ੍ਰਿਆਮਾਨ ਕਰਮ - ਉਹ ਕਰਮ ਜੋ ਸਰੀਰ ਧਾਰਨ ਤੋਂ ਬਾਅਦ ਇਸ ਜਨਮ ਵਿੱਚ ਕੀਤੇ ਗਏ ਅਥਵਾ ਇਸ ਜਨਮ ਵਿੱਚ ਜੋ ਕੰਮ ਕੀਤੇ ਹਨ ਅਤੇ ਹੁਣ ਕੀਤੇ ਜਾ ਰਹੇ ਹਨ। ਨਿੱਤ ਕਰਮ - ਹਰ ਰੋਜ਼ ਕੀਤੇ ਜਾਣ ਵਾਲੇ ਕਰਮ। ਨੈਮਿੱਤਕ ਕਰਮ- ਜੋ ਕਰਮ ਕਿਸੇ ਖਾਸ ਮੌਕੇ ਜਾਂ ਦਿਨ ਦਿਹਾੜੇ ਉੱਤੇ ਕੀਤੇ ਜਾਣ ਹਨ ਜਿਵੇਂ ਕਿ ਧਾਰਮਿਕ ਸਮਾਗਮ, ਗੁਰਪੁਰਬ, ਦਿਨ ਤਿਉਹਾਰ, ਸਮਾਜਿਕ ਅਤੇ ਹੋਰ ਨਿੱਜੀ ਆਰਥਿਕ ਕੰਮ। ਪ੍ਰਾਰਬਧ ਕਰਮ - ਪਿਛਲੇ ਜਨਮ ਦੇ ਕਰਮ ਜਿਨਹਾਂ ਕਰਮਾਂ ਦੁਆਰਾ ਮਨੁੱਖੀ ਜਨਮ ਦੀ ਪ੍ਰਪਤੀ ਹੁੰਦੀ ਹੈ ਜਾਂ ਹੋਈ ਹੈ। ਸੰਚਿਤ ਕਰਮ- ਪਿਛਲੇ ਜਨਮਾਂ ਦੇ ਬਾਕੀ ਚਲੇ ਆਉਂਦੇ ਕਰਮ, ਜਿਹਨਾਂ ਦਾ ਭੋਗ ਮਨੁੱਖ ਨੇ ਅਜੇ ਨਹੀਂ ਭੋਗਿਆ ਹੁੰਦਾ ਜਾਂ ਅਜੇ ਨਿਬੇੜਾ ਹੋਣਾ ਬਾਕੀ ਹੋਵੇ।

ਜੈਨ ਦਰਸ਼ਨ

ਸੋਧੋ

ਜੈਨ ਧਰਮ ਅਨੁਸਾਰ ਕਰਮ ਦੇ ਮੁੱਖ ਅੱਠ ਭੇਦ ਹੈ।

  1. ਗਿਆਨਵਰਨ
  2. ਦਰਸ਼ਨਵਰਨ
  3. ਵੇਦਨੀ
  4. ਮੋਹਨੀਯ
  5. ਆਯੂ
  6. ਨਾਮ
  7. ਗੋਤਰ
  8. ਅਨੰਤਰਾਏ

ਹਵਾਲੇ

ਸੋਧੋ
  1. See:
    • Encyclopedia Britannica, 11th Edition, Volume 15, New York, pp 679-680, Article on Karma; Quote - "Karma meaning deed or action; in addition, it also has philosophical and technical meaning, denoting a person's deeds as determining his future lot."
    • The Encyclopedia of World Religions, Robert Ellwood & Gregory Alles, ISBN 978-0-8160-6141-9, pp 253; Quote - "Karma: Sanskrit word meaning action and the consequences of action."
    • Hans Torwesten (1994), Vedanta: Heart of Hinduism, ISBN 978-0802132628, Grove Press New York, pp 97; Quote - "In the Vedas the word karma (work, deed or action, and its resulting effect) referred mainly to..."