ਭੌਤਿਕ ਵਿਗਿਆਨ ਵਿੱਚ, 'ਕਰਾਇਓਜੀਨਿਕਸ ਬਹੁਤ ਘੱਟ ਤਾਪਮਾਨਾਂ ਉੱਤੇ ਪਦਾਰਥਾਂ ਦੀ ਪੈਦਾਵਾਰ ਅਤੇ ਵਰਤਾਓ ਦਾ ਅਧਿਐਨ ਹੈ|

ਤਰਲ ਨਾਈਟ੍ਰੋਜਨ

ਇਹ ਚੰਗੀ ਤਰਾਂ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਕਿ ਤਾਪਮਾਨ ਪੈਮਾਨੇ ਦੇ ਕਿਸ ਬਿੰਦੂ ਉੱਤੇ ਰੈਫਰੀਜੇਸ਼ਨ ਮੁੱਕ ਜਾਂਦੀ ਹੈ ਤੇ ਕਰਾਇਓਜੀਨਿਕਸ ਸ਼ੁਰੂ ਹੋ ਜਾਂਦੀ ਹੈ, ਪਰ ਵਿਗਿਆਨਿਕ ਮੰਨਦੇ ਹਨ ਕਿ ਇਹ -150 °C (123K, 138 °F) ਉੱਤੇ ਜਾਂ ਇਸ ਤੋਂ ਥੱਲੇ ਦੇ ਤਾਪਮਾਨ ਤੇ ਸ਼ੁਰੂ ਹੁੰਦੀ ਹੈ|

ਜੋ ਇਨਸਾਨ ਬਹੁਤ ਹੀ ਅੱਤ ਠੰਢੇ ਤਾਪਮਾਨ ਵਿੱਚ ਰੱਖੇ ਤੱਤਾਂ ਦਾ ਅਧਿਐਨ ਕਰਦਾ ਹੈ ਉਸਨੂੰ ਇੱਕ ਕਰਾਇਓਜੀਨਿਸਿਸਟ ਕਿਹਾ ਜਾਂਦਾ ਹੈ| ਕਰਾਇਓਜੀਨਿਸਿਸਟ ਕੈਲਵਿਨ ਜਾਂ ਰੈਂਕੀਨੇ ਤਾਪਮਾਨ ਪੈਮਾਨਾ ਵਰਤਦੇ ਹਨ|