ਕਰੇਰੀ ਝੀਲ
ਕਰੇਰੀ ਝੀਲ, ਸਮੁੰਦਰ ਤਲ ਤੋਂ 2934 ਮੀਟਰ ਦੀ ਉੱਚਾਈ ਉੱਤੇ ਸਥਿਤ, ਕਾਂਗੜਾ ਵਿੱਚ ਇੱਕ ਸੈਰ ਸਪਾਟੇ ਦੀ ਜਗਾਹ ਹੈ। ਧੌਲਾਧਾਰ ਰੇਂਜ ਤੋਂ ਖੁਰਦੀ ਬਰਫ ਇਸ ਝੀਲ ਨੂੰ ਭਰਦੀ ਹੈ। ਧਰਮਸ਼ਾਲਾ ਤੋਂ 9 ਕਿਮੀ ਦੀ ਦੂਰੀ ਉੱਤੇ ਸਥਿਤ ਇਸ ਝੀਲ ਤੋਂ ਇੱਕ ਸੁੰਦਰ ਟਰੈਕਿੰਗ ਰਸਤਾ ਧੌਲਾਧਾਰ ਪਹਾੜ ਲਈ ਨਿਕਲਦਾ ਹੈ। ਇਸ ਦਾ ਨਾਮ ਕੋਲ ਦੇ ਕਰੇਰੀ ਪਿੰਡ ਤੋਂ ਪਿਆ ਹੈ, ਜੋ ਦੱਖਣ-ਪੂਰਬ ਦਿਸ਼ਾ ਵਿੱਚ 9 ਕਿਮੀ ਦੂਰ ਸਥਿਤ ਹੈ। ਕਰੇਰੀ ਝੀਲ ਤੋਂ ਧੌਲਾਧਾਰ ਪਹਾੜ ਅਤੇ ਮਨਕੈਨੀ ਪੀਕ ਦੇ ਸ਼ਾਨਦਾਰ ਦ੍ਰਿਸ਼ ਮਿਲਦੇ ਹਨ। ਪਾਂਧੀ ਘੇਰੀ ਤੋਂ ਇਸ ਝੀਲ ਤੱਕ 3 ਕਿਮੀ ਲੰਮੀ ਪੈਦਲ ਯਾਤਰਾ ਕਰ ਕੇ ਪਹੁੰਚ ਸਕਦੇ ਹਨ। ਕਰੇਰੀ ਪਿੰਡ ਤੋਂ ਝੀਲ ਲਈ ਇੱਕ ਹੋਰ ਰਸਤਾ 13 ਕਿਮੀ ਦੀ ਲੰਮੀ ਪੈਦਲ ਯਾਤਰਾ ਰਾਹੀਂ ਹੈ।
ਕਰੇਰੀ ਝੀਲ | |
---|---|
ਤਸਵੀਰ:Kareri Lake.JPG | |
ਕਰੇਰੀ ਝੀਲ | |
ਸਥਿਤੀ | Kangra district |
ਮੁਢਲੇ ਅੰਤਰ-ਪ੍ਰਵਾਹ | ਮਨਕੈਨੀ ਪੀਕ |
ਮੁਢਲੇ ਨਿਕਾਸ | Nyund Stream |
ਪਾਣੀ ਦਾ ਨਿਕਾਸ ਦਾ ਦੇਸ਼ | ਭਾਰਤ |
ਤਲ ਦੀ ਉਚਾਈ | 2,934 ਮੀ (9,626 ਫ਼ੁੱਟ) |
ਹਵਾਲੇ | Himachal Pradesh Tourism Dep. |