ਕਰੋਧੀ ਨਦੀ (Angry River,ਐਂਗਰੀ ਰਿਵਰ) ਭਾਰਤੀ ਲੇਖਕ ਰਸਕਿਨ ਬਾਂਡ ਦਾ 1972 ਦਾ ਬੱਚਿਆਂ ਦਾ ਨਾਵਲ ਹੈ ਜਿਸ ਨੂੰ ਟ੍ਰੇਵਰ ਸਟਬਲੀ ਨੇ ਸਚਿੱਤਰ ਕੀਤਾ ਹੈ। ਇਹ ਭਾਰਤ ਅਤੇ ਇੰਗਲੈਂਡ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਡੱਚ, ਫਰਾਂਸੀਸੀ ਅਤੇ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ ਸੀ। [1]

ਪਲਾਟ ਸੰਖੇਪ

ਸੋਧੋ

ਐਂਗਰੀ ਰਿਵਰ ਰਸਕਿਨ ਬਾਂਡ ਦਾ ਬੱਚਿਆਂ ਲਈ ਲਿਖਿਆ ਇੱਕ ਨਾਵਲ ਹੈ। ਕਹਾਣੀ ਇੱਕ ਲੜਕੀ, ਸੀਤਾ ਦੀ ਹੈ ਜੋ ਇੱਕ ਟਾਪੂ `ਤੇ ਇੱਕ ਝੌਂਪੜੀ ਵਿੱਚ ਆਪਣੇ ਦਾਦਾ-ਦਾਦੀ ਨਾਲ ਰਹਿੰਦੀ ਹੈ। ਉਨ੍ਹਾਂ ਦੀ ਝੌਂਪੜੀ ਦੀ ਇੱਕ ਕੰਧ ਦੀ ਢਾਸਣਾ ਇੱਕ ਚੱਟਾਨ ਹੈ ਅਤੇ ਬਾਕੀ ਤਿੰਨ ਕੰਧਾਂ ਮਿੱਟੀ ਦੀਆਂ ਬਣੀਆਂ ਹੋਈਆਂ ਹਨ। ਉਹ ਇੱਕ ਬਹੁਤ ਹੀ ਸਧਾਰਨ ਸ਼ੈਲੀ ਦਾ ਜੀਵਨ ਬਤੀਤ ਕਰਦੇ ਹਨ। ਉਸਦਾ ਦਾਦਾ ਬਾਹਰ ਕੰਮ ਕਰਦਾ ਹੈ, ਸੀਤਾ ਅਤੇ ਉਸਦੀ ਦਾਦੀ ਘਰ ਵਿੱਚ ਕੰਮ ਕਰਦੇ ਹਨ। ਅਚਾਨਕ, ਸੀਤਾ ਦੀ ਦਾਦੀ ਬਹੁਤ ਬਿਮਾਰ ਹੋ ਜਾਂਦੀ ਹੈ ਅਤੇ ਸੀਤਾ ਦੇ ਦਾਦਾ ਜੀ ਉਸਦੀ ਦਾਦੀ ਨੂੰ ਸ਼ਹਿਰ ਦੇ ਹਸਪਤਾਲ ਲੈ ਜਾਣ ਦੀ ਯੋਜਨਾ ਬਣਾਉਂਦਾ ਹੈ। ਉਹ ਆਪਣੀਆਂ ਤਿੰਨ ਬੱਕਰੀਆਂ ਦੇ ਨਾਲ਼ ਇੱਕ ਕਿਸ਼ਤੀ ਵਿੱਚ ਜਾਂਦਾ ਹੈ ਅਤੇ ਸੀਤਾ ਨੂੰ ਕਹਿੰਦਾ ਹੈ ਕਿ ਉਹ ਕੁਝ ਦਿਨਾਂ ਵਿੱਚ ਵਾਪਸ ਆ ਜਾਵੇਗਾ। ਉਸਨੇ ਉਸਨੂੰ ਬਾਰਿਸ਼ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਹੜ੍ਹ ਦਾ ਕਾਰਨ ਬਣ ਸਕਦੀ ਹੈ ਅਤੇ ਜੇਕਰ ਪਾਣੀ ਦਾ ਪੱਧਰ ਬਹੁਤ ਉੱਚਾ ਹੋ ਜਾਂਦਾ ਹੈ, ਤਾਂ ਉਸਨੂੰ ਟਾਪੂ ਦੇ ਵੱਡੇ ਪਿੱਪਲ ਦੇ ਦਰੱਖਤ 'ਤੇ ਹਰ ਹਾਲ ਚੜ੍ਹ ਜਾਣਾ ਚਾਹੀਦਾ ਹੈ। [2]

ਜਲਦੀ ਹੀ, ਭਾਰੀ ਮੀਂਹ ਸ਼ੁਰੂ ਹੋ ਜਾਂਦਾ ਹੈ। ਸੀਤਾ ਬਾਹਰ ਜਾਂਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਹੜ੍ਹ ਆ ਰਿਹਾ ਹੈ ਜੋ ਇੱਕ ਵਗਦੀ ਨਦੀ ਵਾਂਗ ਦਿਖਾਈ ਦਿੰਦਾ ਹੈ। ਉਹ ਪਾਣੀ ਵਿੱਚ ਆਪਣੇ ਆਲੇ-ਦੁਆਲੇ ਕੁਝ ਚੀਜ਼ਾਂ ਤੈਰਦੀਆਂ ਦੇਖਦੀ ਹੈ। ਉਹ ਜਲਦੀ ਨਾਲ ਕੁਝ ਮਸਾਲੇ, ਮੱਛੀ, ਆਪਣੀ ਦਾਦੀ ਦੀਆਂ ਕੁਝ ਚੀਜ਼ਾਂ ਨੂੰ ਪੈਕ ਕਰਦੀ ਹੈ ਅਤੇ ਉਹ ਆਪਣੀ ਪਿਆਰੀ ਗੁੱਡੀ, ਮਮਤਾ ਨੂੰ ਭੁੱਲ ਜਾਂਦੀ ਹੈ। ਫਿਰ ਉਹ ਪਿੱਪਲ ਦੇ ਦਰੱਖਤ 'ਤੇ ਚੜ੍ਹਦੀ ਹੈ ਅਤੇ ਇੱਕ ਕਾਂ ਉਸਦਾ ਸਾਥੀ ਬਣ ਜਾਂਦਾ ਹੈ। ਫਿਰ, ਤੂਫਾਨੀ ਮੀਂਹ ਵਿੱਚ ਦਰੱਖਤ ਅਚਾਨਕ ਉਖੜ ਜਾਂਦਾ ਹੈ ਅਤੇ ਸੀਤਾ ਨਦੀ ਵਿੱਚ ਰੁੜ੍ਹਦੀ ਜਾਂਦੀ ਹੈ। ਰਸਤੇ ਵਿੱਚ, ਸੀਤਾ ਤੂਫ਼ਾਨ ਦੀ ਬਾਰਿਸ਼ ਕਾਰਨ ਪੈਦਾ ਹੋਏ ਤੌਖਲੇ ਨੂੰ ਵੇਖਦੀ ਹੈ ਅਤੇ ਆਪਣੇ ਸਾਥੀ ਜੀਵਾਂ ਦੇ ਦੁੱਖ ਨੂੰ ਮਹਿਸੂਸ ਕਰਦੀ ਹੈ। ਦਰੱਖਤ ਅਚਾਨਕ ਨਦੀ ਦੇ ਮੰਝਧਾਰ ਵੱਲ ਮੁੜਦਾ ਹੈ ਜੋ ਸੀਤਾ ਨੂੰ ਡਰ ਲੱਗਦਾ ਹੈ। ਇਕ ਲੜਕਾ ਉਸ ਨੂੰ ਆਪਣੀ ਕਿਸ਼ਤੀ 'ਤੇ ਬਿਠਾ ਕੇ ਉਸ ਨੂੰ ਬਚਾਉਂਦਾ ਹੈ। ਉਹ ਮੰਝਧਾਰ ਤੋਂ ਦੂਰ ਜਾਣ ਲਈ ਕਿਸ਼ਤੀ ਨੂੰ ਜ਼ੋਰ ਜ਼ੋਰ ਨਾਲ਼ ਚੱਪੂ ਲਾਉਂਦਾ ਹੈ। ਜਦੋਂ ਦੋਵੇਂ ਖਤਰੇ ਤੋਂ ਬਾਹਰ ਹੋ ਜਾਂਦੇ ਹਨ, ਤਾਂ ਲੜਕਾ ਆਪਣਾ ਨਾਂ ਕ੍ਰਿਸ਼ਨ ਦੱਸਦਾ ਹੈ। ਉਹ ਅੰਬ ਖਾਂਦੇ ਹਨ ਜੋ ਕਿਸ਼ਤੀ ਵਿੱਚ ਪਏ ਸਨ। ਇਸ ਤੋਂ ਪਹਿਲਾਂ ਸੀਤਾ ਨੇ ਕਦੇ ਵੀ ਏਨੇ ਮਿੱਠੇ ਅੰਬ ਨਹੀਂ ਖਾਧੇ ਸਨ। ਸੀਤਾ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਸਦੀ ਦਾਦੀ ਦੀ ਮੌਤ ਹੋ ਗਈ ਸੀ ਅਤੇ ਉਹ ਇੱਕ ਨਵਾਂ ਘਰ ਬਣਾਉਣ ਅਤੇ ਆਪਣੀ ਗੁੱਡੀ ਮਮਤਾ ਅਤੇ ਉਸਦੀ ਦਾਦੀ ਦੇ ਬਿਨਾਂ ਜੀਵਨ ਜਿਉਂਣ ਲਈ ਆਪਣੇ ਦਾਦਾ ਜੀ ਨਾਲ ਟਾਪੂ 'ਤੇ ਵਾਪਸ ਜਾਂਦੀ ਹੈ। ਇਸ ਤੋਂ ਬਾਅਦ, ਕ੍ਰਿਸ਼ਨ ਸੀਤਾ ਨੂੰ ਮਿਲ਼ਣ ਜਾਂਦਾ ਹੈ ਅਤੇ ਉਸਨੂੰ ਉਹ ਬੰਸਰੀ ਵਜਾਉਣੀ ਸਿਖਾਉਂਦਾ ਹੈ ਕਿ ਉਸਨੇ ਪਹਿਲਾਂ ਸੀਤਾ ਨੂੰ ਭੇਟ ਕੀਤੀ ਸੀ। [3]

ਹਵਾਲੇ

ਸੋਧੋ
  1. Editions of Angry River at WorldCat
  2. "Angry River - Ruskin bond Review". mouthshut.com. Retrieved 21 October 2013.
  3. "The Angry River". shvoong.com. Archived from the original on 21 ਅਕਤੂਬਰ 2013. Retrieved 21 October 2013.