ਕਰਨਾਟਕ ਸੰਗੀਤ ਵਿੱਚ, ਕਲਪਨਾਸਵਰਮ,ਮਨੋਧਰਮਾਸਵਰ ਜਾਂ ਆਸਾਨ ਭਾਸ਼ਾ ਵਿੱਚ ਸਵਰ (ਜਿਸ ਨੂੰ ਸਵਰਾਕਲਪਨਾ ਵੀ ਕਿਹਾ ਜਾਂਦਾ ਹੈ) ਇੱਕ ਵਿਸ਼ੇਸ਼ ਤਾਲ ਵਿੱਚ ਮੈਲੋ-ਰਿਦਮਿਕ ਰਾਗ ਵਿੱਚ ਪ੍ਰਦਰ੍ਸ਼ਨ ਦੌਰਾਨ ਕੀਤੀ ਗਈ ਰਚਨਾ ਹੈ। ਸਵਰਾਕਲਪਨਾ ਦਾ ਇੱਕ ਅੰਗ ਇਹ ਵੀ ਹੈ ਕਿ ਸੰਗੀਤਕਾਰ ਇਸ ਵਿੱਚ ਭਾਰਤੀ ਸੰਗੀਤ ਦੇ ਸੁਰਾਂ (ਸਾ, ਰੀ, ਗਾ, ਮਾ, ਪਾ, ਧਾ, ਨੀ) ਨੂੰ ਰਚਨਾਤਮਕ ਤੁਆਰ ਤੇ ਪੇਸ਼ ਕਰਦੇ ਵਕ਼ਤ ਅਮੁਕ ਰਚਨਾ ਦੇ ਅੰਦਰ ਜਾਂ ਅੰਤ ਵਿੱਚ ਮੌਕੇ ਤੇ ਕੁਝ ਪੇਸ਼ਕਾਰੀਆਂ ਕਰਦਾ ਹੈ ਜੋ ਦ੍ਰੁਤ ਲਯ ਵਿੱਚ,ਵਕ੍ਰ ਰੂਪ ਵਿੱਚ ਅਤੇ ਗੁੰਝਲਦਾਰ ਕ੍ਰਮ ਵਿੱਚ ਹੁੰਦੀਆਂ ਹਨ। ਸਵਰਾਕਲਪਨਾ ਇੱਕ ਰਾਗਮ ਥਾਨਮ ਪੱਲਵੀ ਦੇ ਪੱਲਾਵੀ ਹਿੱਸੇ ਦਾ ਅਟੁੱਟ ਹਿੱਸਾ ਹੈ ਅਤੇ ਆਮ ਤੌਰ ਉੱਤੇ ਨੇਰਾਵਲ ਦੀ ਪਾਲਣਾ ਕਰਦਾ ਹੈ। ਤਜਰਬੇਕਾਰ ਕਲਾਕਾਰਾਂ ਲਈ ਵੱਖ-ਵੱਖ ਹੋਰ ਕ੍ਰਿਤੀਆਂ ਦੇ ਗਾਉਣ ਦੌਰਾਨ ਸਵਰਾਕਲਪਨਾ ਕਰਨਾ ਵੀ ਆਮ ਗੱਲ ਹੈ।

ਕਲਪਨਸਵਰਮ ਕਿਸੇ ਵੀ ਤਾਲ ਵਿੱਚ ਤਾਲ ਦੀ ਕਿਸੇ ਵੀ ਮਾਤਰਾ ਤੋਂ ਸ਼ੁਰੂ ਹੋ ਸਕਦਾ ਹੈ ਮਤਲਬ ਸਮ ਤੋਂ ਤਾਲੀ ਤੋਂ ਜਾਂ ਖਾਲੀ ਤੋਂ। ਪਰ ਇਹ ਲਾਜ਼ਮੀ ਹੈ ਕਿ ਕਲਾਕਾਰ ਨੂੰ ਰਚਨਾ ਦੇ ਪਹਿਲੇ ਵਾਕਾਂਸ਼ ਦੇ ਪਹਿਲੇ ਸੁਰ ਉੱਤੇ,ਤਾਲ ਚੱਕਰ ਵਿੱਚ ਅਮੁਕ ਮਾਤਰਾ ਤੇ ਆਪਣੀ ਉਸ ਮੌਕੇ ਤੇ ਰਚੀ ਗਈ ਪੇਸ਼ਕਾਰੀ ਨੂੰ ਖਤਮ ਕਰਨਾ ਹੁੰਦਾ ਹੈ, ਜਿੱਥੇ ਉਹ ਸੁਰ ਹੁੰਦਾ ਹੈ। ਉਸ ਸੁਰ 'ਤੇ ਪਹੁੰਚਣ ਲਈ, ਹੇਠਾਂ ਦਿੱਤੇ ਸਭ ਤੋਂ ਨਜ਼ਦੀਕੀ ਸੁਰ ਤੋਂ ਇਸ ਤੱਕ ਪਹੁੰਚ ਕਰਨੀ ਪੈਂਦੀ ਹੈ। ਹਾਲਾਂਕਿ,ਇਹੋ ਜਹੀਆਂ ਕਈ ਉਦਾਹਰਣਾਂ ਹਨ ਜਦੋਂ ਰਚਨਾ ਦੇ ਵੱਖ-ਵੱਖ ਸ਼ੁਰੂਆਤੀ ਬਿੰਦੂਆਂ 'ਤੇ ਕਲਪਨਾ ਵਰ ਪੇਸ਼ ਕੀਤੇ ਜਾਂਦੇ ਹਨ ਜੋ ਸ਼ਾਇਦ ਤਾਲ ਚੱਕਰ ਦੀ ਸ਼ੁਰੂਆਤ ਦੇ ਨਾਲ ਮੇਲ ਨਹੀਂ ਖਾ ਰਹੇ ਹੁੰਦੇ। ਅਜਿਹੇ ਮਾਮਲਿਆਂ ਵਿੱਚ,ਕਲਪਨਾ ਸਵਰ ਹਮੇਸ਼ਾ ਇੱਕੋ ਸਥਿਤੀ ਵਿੱਚ ਖਤਮ ਹੋਣੇ ਚਾਹੀਦੇ ਹਨ ਭਾਵੇਂ ਜਿਸ ਥਾਂ ਤੋਂ ਉਹ ਸ਼ੁਰੂ ਹੁੰਦੇ ਹਨ ਓਥੇ ਹੀ ਖਤਮ ਹੋਣੇ ਚਾਹੀਦੇ ਹਨ। ਉਦਾਹਰਨ ਲਈ, ਤਾਲ ਚੱਕਰ ਦੀ ਸ਼ੁਰੂਆਤ ਤੋਂ ਬਾਅਦ 2 ਜਾਂ 4 ਦੀ ਗਿਣਤੀ ਹੁੰਦੀ ਹੈ।

ਵਰਤੇ ਗਏ ਤਾਲ ਚੱਕਰਾਂ ਨਾਲ ਕਲਪਨਸਵਰਮ ਵਿੱਚ ਪੇਸ਼ਕਾਰੀ ਦਾ ਦੌਰਾਨ ਮੌਕੇ ਤੇ ਰਚੇ ਗਈ ਗੇਹਨਤਾ ਅਤੇ ਤੀਬਰਤਾ ਵਿੱਚ ਵਾਧਾ ਹੁੰਦਾ ਹੈ। ਇੱਕ ਸੰਪੂਰਨ ਤਾਲ ਚੱਕਰ ਨੂੰ 'ਅਵਤਾਰਮ' ਕਿਹਾ ਜਾਂਦਾ ਹੈ।ਪੇਸ਼ਕਾਰੀ ਦਾ ਦੌਰਾਨ ਮੌਕੇ ਤੇ ਕੋਈ ਰਚਨਾ ਕਰਦੇ ਸਮੇਂ, ਸੰਗੀਤਕਾਰ ਨੂੰ ਰਾਗ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕਲਪਨਾਸ਼ੀਲ ਵਾਕਾਂਸ਼ ਵਿੱਚ ਵਰਤੇ ਗਏ ਸੁਰ ਰਾਗ ਦੇ ਮੂਲ ਆਰੋਹਣ (ਚੜ੍ਹਨ) ਤੇ ਅਵਰੋਹਣ ਢਾਂਚੇ ਵਿੱਚ ਸਾਰੇ ਸ਼ਾਮਲ ਹਨ। ਕੁਝ ਰਾਗਾਂ ਵਿੱਚ ਸੁਰ ਛੱਡ ਦਿੱਤੇ ਜਾਂਦੇ ਹਨ ਅਤੇ ਕੁਝ ਵਿੱਚ ਜ਼ਿੱਗਜੈਗਿੰਗ (ਵਕ੍ਰ ਰ੍ਰੂਪ) ਵਿੱਚ ਅਰੋਹ ਅਤੇ ਅਵਰੋਹ ਲਿੱਤੇਜਾਂਦੇ ਹਨ। ਮਹਾਨ ਸੰਗੀਤਕਾਰ ਕਲਪਨਾਸਵਰਮ ਵਿੱਚ ਵਾਕਾਂਸ਼ ਦੀ ਇੱਕ ਸ਼ਬਦਾਵਲੀ ਵਿਕਸਤ ਕਰਦੇ ਹਨ ਜਿਵੇਂ ਕਿ ਇੱਕ ਅਲਾਪਨਾ ਵਿੱਚ, ਖ਼ਾਸਕਰ ਜਦੋਂ ਘੱਟ ਰਫਤਾਰ ਨਾਲ ਕਲਪਨਾਸਵਰਮ੍ ਕਰਦੇ ਹਨ,ਜਿਥੇ ਗਮਕ ਨੂੰ ਕਈ ਵਾਰ ਵਰਤਣ ਦੀ ਗੁੰਜਾਇਸ਼ ਹੁੰਦੀ ਹੈ ਅਤੇ ਉਹ ਮਾਤਰਾ ਜਾਂ ਥਾਂ ਜਿੱਥੇ ਰਚਨਾ ਦੇ ਪਹਿਲੇ ਵਾਕਾਂਸ਼ ਦਾ ਪਹਿਲਾ ਸੁਰ ਤਾਲ ਚੱਕਰ ਵਿੱਚ ਮੌਜੂਦ ਹੁੰਦਾ ਹੈ, ਨੂੰ ਐਡੁੱਪੂ ਕਿਹਾ ਜਾਂਦਾ ਹੈ।

ਕਲਪਨਸਵਰਮ ਨੂੰ ਕਾਰਨਾਟਿਕ ਸੰਗੀਤ ਸਮਾਰੋਹ ਵਿੱਚ ਇੱਕ ਮੁੱਖ ਗੀਤ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਗਾਇਕ ਰਾਗ ਅਲਾਪਨਾ ਪੇਸ਼ ਕਰਨ ਦੀ ਚੋਣ ਕਰਦਾ ਹੈ। ਹਾਲਾਂਕਿ, ਸੰਗੀਤ ਸਮਾਰੋਹਾਂ ਵਿੱਚ, ਕਲਾਕਾਰ ਅਕਸਰ ਇੱਕ ਮੁਸ਼ਕਲ ਰਾਗ ਦੀ ਚੋਣ ਕਰਦੇ ਹਨ ਜਿਸ ਵਿੱਚ ਕਲਪਨਸਵਰਮ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ ਕੋਈ ਨਿਰਧਾਰਤ ਨਿਯਮ ਨਹੀਂ ਹਨ, ਕਲਾਕਾਰ ਅਲਾਪਨਾ ਦੇ ਉਲਟ ਕਲਪਨਸਵਰਮ ਵਿੱਚ ਇੱਕ ਵਿਸ਼ੇਸ਼ ਰਾਗ ਦੇ ਪ੍ਰਗਟਾਵਿਆਂ ਦੀ ਵਿਆਖਿਆ ਕਰਨ ਦਾ ਫੈਸਲਾ ਕਰ ਸਕਦਾ ਹੈ।

ਰਾਗ ਸਹਾਨਾ (28ਵੇਂ ਮੇਲਾਕਾਰਤਾ ਰਾਗ ਹਰਿਕੰਭੋਜੀ ਦਾ ਜਨਯ) ਲਓ।

  • ਅਰੋਹਨਮ - ਸ ਰੇ ਗ ਮ ਪ ਧ ਨੀ ਸੰ
  • ਅਵਰੋਹਨਮਃ ਸੰ ਨੀ ਧ ਪ ਮ ਗ ਮ ਰੇ ਗ ਰੇ ਸ

ਇਸ ਰਾਗ ਵਿੱਚ, ਜਦੋਂ ਕਲਾਕਾਰ ਮੌਕੇ ਤੇ ਕੁੱਝ ਰਚਦਾ ਹੈ, ਜਦੋਂ ਪੰਚਮ ਦੇ ਬਾਅਦ ਪਿੱਚ ਵਿੱਚ ਚਡ਼੍ਹਦਾ ਹੈ ਤਾਂ ਮਾ (ਮੱਧਮ) ਨੂੰ ਗਾਉਣ ਦੀ ਜ਼ਰੂਰਤ ਹੁੰਦੀ ਹੈ, ਨਹੀਂ ਤਾਂ ਰਾਗ ਗਲਤ ਹੋਵੇਗਾ। ਇਸ ਲਈ ਸਹਾਨਾ ਜਾਂ ਆਨੰਦਭੈਰਵੀ, ਪੂਰਵੀ ਕਲਿਆਣੀ ਆਦਿ ਵਰਗੇ ਰਾਗਾਂ ਨਾਲ, ਜਿਨ੍ਹਾਂ ਦੇ ਅਰੋਹਣਮ ਅਤੇ/ਜਾਂ ਅਵਰੋਹਣਮ ਵਿੱਚ ਧੱਟੂ (ਜੰਪਿੰਗ ਸਵਰਮ) ਹੁੰਦੇ ਹਨ, ਕਲਪਨਸਵਰਮ ਵਿੱਚੋਂ ਮੁਹਾਰਤ ਹਾਸਲ ਕਰਨਾ ਅਤੇ ਪ੍ਰਦਰਸ਼ਨ ਕਰਨਾ ਮੁਸ਼ਕਲ ਹੁੰਦਾ ਹੈ।

ਹਵਾਲੇ

ਸੋਧੋ