ਕਲਾਸੀਕਲ ਭੌਤਿਕ ਵਿਗਿਆਨ

ਕਲਾਸੀਕਲ ਭੌਤਿਕ ਵਿਗਿਆਨ, ਭੌਤਿਕ ਵਿਗਿਆਨ ਦੀਆਂ ਅਜਿਹੀਆਂ ਥਿਊਰੀਆਂ ਵੱਲ ਇਸ਼ਾਰਾ ਕਰਦੀ ਹੈ ਜੋ ਅਜੋਕੀਆਂ, ਜਿਆਦਾ ਸੰਪੂਰਣ, ਜਾਂ ਜਿਆਦਾਤਰ ਲਾਗੂ ਕੀਤੀਆਂ ਜਾਣ ਵਾਲੀਆਂ ਥਿਊਰੀਆਂ ਹਨ। ਜੇਕਰ ਕੋਈ ਤਾਜ਼ਾ ਤੌਰ ਤੇ ਸਵੀਕਾਰ ਕੀਤੀ ਗਈ ਥਿਊਰੀ ਨੂੰ “ਮਾਡਰਨ” ਕਿਹਾ ਜਾਂਦਾ ਹੋਵੇ, ਅਤੇ ਇਸਦੀ ਜਾਣ ਪਛਾਣ ਨੇ ਵਿਸ਼ਾਲ ਤਬਦੀਲੀਆਂ ਦੀ ਮਿਸਾਲ ਪੇਸ਼ ਕੀਤੀ ਹੋਵੇ, ਤਾਂ ਪਿਛਲੀਆਂ ਥਿਊਰੀਆਂ, ਜਾਂ ਪੁਰਾਣੀਆਂ ਉਦਾਹਰਨਾਂ ਉੱਤੇ ਅਧਾਰਿਤ ਨਵੀਆਂ ਥਿਊਰੀਆਂ ਨੂੰ ਅਕਸਰ ਕਲਾਸੀਕਲ ਭੌਤਿਕ ਵਿਗਿਆਨ ਦੇ ਖੇਤਰ ਨਾਲ ਸਬੰਧ ਰੱਖਦੀਆਂ ਕਿਹਾ ਜਾਵੇਗਾ।

ਪਰਿਭਾਸ਼ਾ

ਸੋਧੋ

ਕਲਾਸੀਕਲ ਫਿਜ਼ਿਕਸ ਸ਼ਬਦ ਕੁਆਂਟਮ ਮਕੈਨਿਕਸ ਦੀ ਖੋਜ ਤੋਂ ਪਹਿਲਾਂ ਵਾਲੀ ਫਿਜ਼ਿਕਸ ਵੱਲ ਇਸ਼ਾਰਾ ਕਰਦੀ ਹੈ। ਕਲਾਸੀਕਲ ਫਿਜ਼ਿਕਸ ਵਿੱਚ ਕਣਾਂ ਦੀ ਗਤੀ ਲਈ ਨਿਊਟਨ ਦੀਆਂ ਸਮੀਕਰਨਾਂ, ਇਲੈਕਟ੍ਰੋਮੈਗਨੈਟਿਕ ਫੀਲਡਾਂ ਦੀ ਮੈਕਸਵੈੱਲ-ਫਾਰਾਡੇ ਥਿਊਰੀ, ਅਤੇ ਆਈਨਸਟਾਈਨ ਦੀ ਜਨਰਲ ਥਿਊਰੀ ਆਫ ਰੀਲੇਟੀਵਿਟੀ ਸ਼ਾਮਿਲ ਹੈ। ਪਰ ਇਹ ਖਾਸ ਘਟਨਾਕ੍ਰਮ ਦੀਆਂ ਸਿਰਫ ਖਾਸ ਥਿਊਰੀਆਂ ਤੋਂ ਜਿਆਦਾ ਵੱਡੀ ਫਿਜ਼ਿਕਸ ਹੈ; ਇਹ ਸਿਧਾਂਤਾਂ ਅਤੇ ਨਿਯਮਾਂ ਦਾ ਸੈੱਟ ਹੈ- ਇੱਕ ਛੁਪਿਆ ਤਰਕ ਹੈ- ਜੋ ਉਹਨਾਂ ਸਭ ਘਟਨਾਵਾਂ ਤੇ ਲਾਗੂ ਹੁੰਦਾ ਹੈ ਜਿਹਨਾਂ ਲਈ ਕੁਆਂਟਮ ਅਨਿਸ਼ਚਿਤਿਤਾ ਮਹੱਤਵਪੂਰਨ ਨਹੀਂ ਹੁੰਦੀ। ਉਹਨਾਂ ਸਰਵ ਸਧਾਰਨ ਨਿਯਮਾਂ ਨੂੰ ਕਲਾਸੀਕਲ ਮਕੈਨਿਕਸ ਕਿਹਾ ਜਾਂਦਾ ਹੈ।

ਕਲਾਸੀਕਲ ਮਕੈਨਿਕਸ ਦਾ ਕੰਮ ਭਵਿੱਖਬਾਣੀ ਕਰਨਾ ਹੈ। 18ਵੀਂ ਸਦੀ ਦੇ ਮਹਾਨ ਭੌਤਿਕ ਵਿਗਿਆਨੀ ਪੀਅਰੇ-ਸਾਈਮਨ ਲੈਪਲੇਸ ਨੇ ਇਸ ਗੱਲ ਨੂੰ ਇੱਕ ਮਸ਼ਹੂਰ ਹਵਾਲੇ ਵਿੱਚ ਉਤਾਰਿਆ ਹੈ :

"ਅਸੀਂ ਬ੍ਰਹਿਮੰਡ ਦੀ ਤਾਜ਼ਾ ਅਵਸਥਾ ਨੂੰ ਭੂਤਕਾਲ ਦੇ ਪ੍ਰਭਾਵ ਅਤੇ ਭਵਿੱਖ ਕਾਲ ਦੇ ਕਾਰਨ ਦੇ ਤੌਰ ਤੇ ਦਰਸਾ ਸਕਦੇ ਹਾਂ। ਇੱਕ ਬੁੱਧੀ ਜੋ ਕਿਸੇ ਖਾਸ ਪਲ ‘ਤੇ ਕੁਦਰਤ ਨੂੰ ਗਤੀ ਵਿੱਚ ਸੈੱਟ ਕਰਨ ਵਾਲੇ ਬਲਾਂ ਨੂੰ ਜਾਣਦੀ ਹੋਵੇਗੀ, ਅਤੇ ਕੁਦਰਤ ਰਚਣ ਵਾਲੀਆਂ ਸਭ ਚੀਜ਼ਾਂ ਦੀਆਂ ਸਭ ਪੁਜ਼ੀਸ਼ਨਾਂ ਨੂੰ ਜਾਣਦੀ ਹੋਵੇਗੀ, ਜੇਕਰ ਇਹ ਬੁੱਧੀ ਇਸ ਆਂਕੜੇ ਨੂੰ ਵਿਸ਼ਲੇਸ਼ਣ ਲਈ ਜਮਾਂ ਕਰਨਯੋਗ ਵਿਸ਼ਾਲ ਹੁੰਦੀ, ਤਾਂ ਇਹ ਇੱਕੋ ਫਾਰਮੂਲੇ ਨੂੰ ਗਲੇ ਲਗਾਵੇਗੀ ਜਿਸ ਵਿੱਚ ਬ੍ਰਹਿਮੰਡ ਦੀਆਂ ਭਾਰੀ ਵਸਤੂਆਂ ਦੀਆਂ ਗਤੀਆਂ ਅਤੇ ਸੂਖਮ ਐਟਮਾਂ ਦੀਆਂ ਗਤੀਆਂ ਦਾ ਫਾਰਮੂਲਾ ਹੋਵੇਗਾ; ਅਜਿਹੀ ਬੁੱਧੀ ਲਈ ਕੁੱਝ ਵੀ ਅਨਿਸ਼ਚਿਤ ਨਹੀਂ ਹੋਵੇਗਾ ਅਤੇ ਬੀਤੇ ਸਮੇਂ ਵਾਂਗ ਭਵਿੱਖ ਇਸਦੀਆਂ ਅੱਖਾਂ ਸਾਹਮਣੇ ਹਾਜ਼ਰ ਹੋਵੇਗਾ।"

ਕਲਾਸੀਕਲ ਫਿਜ਼ਿਕਸ ਵਿੱਚ, ਜੇਕਰ ਤੁਸੀਂ ਵਕਰ ਦੇ ਕਿਸੇ ਪਲ ‘ਤੇ ਕਿਸੇ ਸਿਸਟਮ ਬਾਰੇ ਸਭ ਕੁੱਝ ਜਾਣਦੇ ਹੋਵੋਂ, ਅਤੇ ਤੁਸੀਂ ਸਿਸਟਮ ਦੇ ਤਬਦੀਲ ਹੋਣ ਨੂੰ ਕੰਟਰੋਲ ਕਰਨ ਵਾਲੀਆਂ ਸਮੀਕਰਨਾਂ ਵੀ ਜਾਣਦੇ ਹੋਵੋਂ, ਤਾਂ ਤੁਸੀਂ ਸਿਸਟਮ ਬਾਰੇ ਭਵਿੱਖਬਾਣੀ ਕਰ ਸਕਦੇ ਹੋ। ਫਿਜ਼ਿਕਸ ਦੇ ਕਲਾਸੀਕਲ ਨਿਯਮਾਂ ਦੇ ਨਿਰਧਾਰਿਤ ਕੀਤੇ ਜਾਣ ਯੋਗ ਹੋਣ ਤੋਂ ਸਾਡਾ ਇਹੀ ਭਾਵ ਹੁੰਦਾ ਹੈ। ਜੇਕਰ ਅਸੀਂ ਭੂਤਕਾਲ ਤੇ ਭਵਿੱਖ ਕਾਲ ਨੂੰ ਆਪਸ ‘ਵਿੱਚ ਵਟਾ ਕੇ ਇਹੀ ਗੱਲ ਕਹਿ ਸਕਦੇ ਹੋਈਏ, ਤਾਂ ਇਹੀ ਸਮੀਕਰਨ ਤੁਹਾਨੂੰ ਭੂਤਕਾਲ ਬਾਰੇ ਸਭ ਕੁੱਝ ਦੱਸ ਦਿੰਦੀ ਹੈ। ਅਜਿਹੇ ਸਿਸਟਮ ਨੂੰ ਰਿਵਰਸੀਬਲ (ਉਲਟਾਉਣ ਯੋਗ) ਕਹਿੰਦੇ ਹਨ।