ਕਲਾਸ ਰੂਮ ਪ੍ਰਬੰਧ
ਕਲਾਸ ਰੂਮ ਪ੍ਰਬੰਧ, ਕਲਾਸ ਰੂਮ ਦੀ ਪ੍ਰਕਿਰਿਆ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਵਰਤਿਆ ਜਾਂਦਾ ਅਜਿਹਾ ਸ਼ਬਦ ਹੈ ਜਿਸ ਨੂੰ ਅਧਿਆਪਕ ਇਸ ਗੱਲ ਦਾ ਜ਼ਿਕਰ ਕਰਨ ਲਈ ਇਸਤੇਮਾਲ ਕਰਦੇ ਹਨ ਕਿ ਕਿਵੇਂ, ਵਿਦਿਆਰਥੀਆਂ ਦੁਆਰਾ ਪੈਦਾ ਕੀਤੇ ਕਿਸੇ ਵਿਘਨਪਾਊ ਵਿਵਹਾਰ ਤੋਂ ਬਿਨਾਂ, ਪਾਠ ਸਮੱਗਰੀ ਅਤੇ ਨਿਰਦੇਸ਼ ਉਹਨਾਂ ਨੂੰ ਦਿੱਤੇ ਜਾ ਸਕਦੇ ਹੋਣ। ਇਹ ਸ਼ਬਦ ਵਿਘਨਕਾਰੀ ਵਿਵਹਾਰ ਨੂੰ ਅਗਾਊਂ ਰੋਕਣ ਲਈ ਵੀ ਵਰਤਿਆ ਜਾਂਦਾ ਹੈ।
ਇਹ ਬਹੁਤ ਸਾਰੇ ਅਧਿਆਪਕਾਂ ਲਈ ਅਧਿਆਪਨ ਦਾ ਸਭ ਤੋਂ ਔਖਾ ਪੱਖ ਹੈ। ਇਸ ਦੀ ਵਜ੍ਹਾ ਨਾਲ ਕੁਝ ਲੋਕ ਅਧਿਆਪਨ ਕਿੱਤਾ ਛੱਡ ਵੀ ਦਿੰਦੇ ਹਨ। ਅਮਰੀਕਾ ਵਿੱਚ 1981 ਵਿੱਚ ਰਾਸ਼ਟਰੀ ਸਿੱਖਿਆ ਅਸੋਸੀਏਸ਼ਨ ਨੇ ਰਿਪੋਰਟ ਪੇਸ਼ ਕੀਤੀ ਕਿ 36 ਫ਼ੀਸਦ ਅਧਿਆਪਕ ਇਹ ਵਿਚਾਰ ਰਖਦੇ ਸਨ ਕਿ ਜੇ ਉਹਨਾਂ ਲਈ ਦੁਬਾਰਾ ਕਿੱਤੇ ਦੀ ਚੋਣ ਦਾ ਮੌਕਾ ਆਵੇ ਤਾਂ ਉਹ ਅਧਿਆਪਨ ਨੂੰ ਨਹੀਂ ਚੁਣਨਗੇ। ਇਸ ਦਾ ਵੱਡਾ ਕਾਰਣ ਵਿਦਿਆਰਥੀਆਂ ਦਾ ਨਕਾਰਾਤਮਕ ਰਵੱਈਆ ਅਤੇ ਅਨੁਸ਼ਾਸਨ ਸੀ।[1]
ਕਲਾਸ ਰੂਮ ਪ੍ਰਬੰਧ, ਕਲਾਸ ਵਿੱਚ ਨਿਰਨਾਕਾਰੀ ਤੱਤ ਹੈ ਕਿਉਂਕਿ ਇਹ ਪਾਠਕ੍ਰਮ ਅਤੇ ਅਧਿਆਪਨ ਤਕਨੀਕਾਂ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨ ਵਿੱਚ ਮਦਦ ਕਰਦਾ ਹੈ। ਕਲਾਸ ਰੂਮ ਪ੍ਰਬੰਧ ਨੂੰ ਅਜਿਹੇ ਕਾਰਜਾਂ ਅਤੇ ਦਿਸ਼ਾਵਾਂ ਰਾਹੀਂ ਸਮਝਾਇਆ ਜਾ ਸਕਦਾ ਹੈ ਜੋ ਅਧਿਆਪਕ ਸਿੱਖਣ ਲਈ ਸਫਲ ਵਾਤਾਵਰਣ ਨਿਰਮਾਣ ਕਰਦਾ ਹੈ। ਇਸ ਦਾ ਵਿਦਿਆਰਥੀਆਂ ਦੇ ਸਿੱਖਣ ਤੇ ਚੰਗਾ ਅਸਰ ਵੀ ਹੁੰਦਾ ਹੈ। ਕਿਸੇ ਵੀ ਅਧਿਆਪਕ ਨੂੰ, ਜੋ ਸਿੱਖਿਆਰਥੀਆਂ ਲਈ ਵਧੀਆ ਸਿੱਖਿਆ ਦੇਣਾ ਚਾਹੁੰਦਾ ਹੈ, ਚਾਹੀਦਾ ਹੈ ਕਿ ਉਹ ਪਾਠ ਸਮੱਗਰੀ ਦੇ ਨਾਲ ਨਾਲ ਕਲਾਸ ਰੂਮ ਪ੍ਰਬੰਧ ਤੇ ਵੀ ਪੂਰਾ ਧਿਆਨ ਦੇਵੇ। ਜੋ ਅਧਿਆਪਕ ਇੱਕ ਵਾਰ ਕਲਾਸ ਰੂਮ ਨਿਯੰਤਰਣ ਗੁਆ ਬਹਿੰਦਾ ਹੈ ਤਾਂ ਉਸ ਲਈ ਮੁੜ ਉਸ ਨੂੰ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।[2][3]
ਤਕਨੀਕਾਂ
ਸੋਧੋਸਰੀਰਕ ਸਜ਼ਾ (ਕੁੱਟਣਾ, ਡੰਡਾ ਮਾਰਨਾ ਆਦਿ)
ਸੋਧੋਹੁਣ ਤਕ ਸਰੀਰਕ ਸਜ਼ਾ ਨੂੰ ਵਿਦਿਆਰਥੀਆਂ ਦੇ ਵਿਘਨਕਾਰੀ ਵਿਵਹਾਰ ਨੂੰ ਕਾਬੂ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਸੀ ਪਰ ਹੁਣ ਇਹ ਜਿਆਦਾਤਰ ਸਕੂਲਾਂ ਵਿੱਚ ਗੈਰ ਕਾਨੂੰਨੀ ਹੈ।ਅਜੇ ਵੀ ਇਹ ਧਾਰਮਿਕ ਸੋਚ ਵਾਲੇ ਲੋਕਾਂ ਅਤੇ ਪੱਛੜੇ ਸਮਾਜਾਂ ਵਿੱਚ ਅਨੁਸ਼ਾਸਨ ਕਾਇਮ ਕਰਨ ਲਈ ਵਧੀਆ ਤਰੀਕੇ ਵਜੋਂ ਸਵੀਕਾਰ ਕੀਤਾ ਜਾਂਦਾ ਹੈ।[4]
ਇਹ ਭਾਵੇਂ ਹੁਣ ਬਹੁਤੇ ਦੇਸ਼ਾਂ ਵਿੱਚ ਬੰਦ ਹੈ ਪਰ ਸਰੀਰਕ ਸਜ਼ਾ ਦਾ ਕਦੇ ਵੀ ਸਿੱਖਣ ਤੇ ਸਕਾਰਾਤਮਕ ਪਰਭਾਵ ਨਹੀਂ ਦੇਖਿਆ ਗਿਆ।[5][6][7]
ਹਵਾਲੇ
ਸੋਧੋ- ↑ Wolfgang, Charles H; Glickman, Carl D (1986). Solving Discipline Problems. Allyn and Bacon. ISBN 0205086306.
- ↑ Moskowitz, G.; Hayman Jr., J.L. (1976). "Success strategies of inner-city teachers: A year-long study". Journal of Educational Research. 69 (8): 283–289.
{{cite journal}}
:|access-date=
requires|url=
(help) - ↑ Berliner, D. C. (1988). Effective classroom management and instruction: A knowledge base for consultation. In J. L. Graden, J. E. Zins, & M. J. Curtis (Eds.), Alternative educational delivery systems: Enhancing instructional options for all students (pp.309–325). Washington, DC: National Association of School Psychologists.Brophy, J. E., & Good, T. L. (1986). Teacher behavior and student achievement. In M. C. Wittrock (Ed.), Handbook of research on teaching (3rd ed., pp.328–375). New York: Macmillan.
- ↑ Bartkowski, John P.; Ellison, Christopher G. (1995). "Divergent Models of Childrearing in Popular Manuals: Conservative Protestants vs. the Mainstream Experts". Sociology of Religion 56. 1: 21–34. doi:10.2307/3712036.
- ↑ "The Truth About Physically Punishing Children | ESLinsider". www.eslinsider.com. Retrieved 2015-11-21.
- ↑ "Corporal Punishment Persists in U.S. Schools".
- ↑ ਪਿਸ਼ੇਲ, ਮਾਰ (2017-10-01). "ਸਕੂਲ 'ਚ ਨਾ ਕੰਧਾਂ ਨੇ ਤੇ ਨਾ ਡੈਸਕ". BBC News ਖ਼ਬਰਾਂ. Retrieved 2018-07-28.
{{cite news}}
: Cite has empty unknown parameter:|dead-url=
(help)