ਕਲਾ ਕੀ ਹੈ?
"ਕਲਾ ਕੀ ਹੈ?" (ਰੂਸੀ: Что такое искусство? [ਚਟੋ ਤਾਕੋਏ ਇਸਕੁਸਤਵੋ?]; 1897) ਲਿਓ ਤਾਲਸਤਾਏ ਦਾ ਇੱਕ ਲੇਖ ਹੈ ਜਿਸ ਵਿੱਚ ਉਸਨੇ ਚੰਗਿਆਈ, ਸੱਚ ਅਤੇ ਸੁੰਦਰਤਾ ਦੇ ਹਵਾਲੇ ਨਾਲ ਕਲਾ ਦੀ ਪਰਿਭਾਸ਼ਾ ਸੰਬੰਧੀ ਅਨੇਕ ਸੁਹਜ-ਸ਼ਾਸਤਰੀ ਸਿਧਾਂਤਾਂ ਦੀ ਚਰਚਾ ਕੀਤੀ ਹੈ। ਇਹ 1897 ਵਿੱਚ ਰੂਸੀ ਵਿੱਚ ਲਿਖੀ ਗਈ ਸੀ, ਪਰ ਰੂਸ ਵਿੱਚ ਸੈਂਸਰ ਦੀਆਂ ਦਿੱਕਤਾਂ ਕਾਰਨ ਅੰਗਰੇਜ਼ੀ ਵਿੱਚ ਪਹਿਲੋਂ ਛਪ ਗਈ ਸੀ।[1]
ਤਾਲਸਤਾਏ, ਕਲਾ ਅਤੇ ਕਲਾਕਾਰ ਤੇ ਖਰਚ ਆਏ ਸਮੇਂ, ਮਿਹਨਤ, ਜਨਤਕ ਫੰਡਾਂ, ਅਤੇ ਜਨਤਾ ਦੇ ਸਤਿਕਾਰ ਦੀ[2] ਕਿਤਾਬ ਲਿਖਣ ਦੇ ਕਾਰਨ ਵਜੋਂ ਕਲਾ ਬਾਰੇ ਆਮ ਰਾਵਾਂ ਦੀਆਂ ਕਚਿਆਈਆਂ ਦੀ ਗੱਲ ਕਰਦਾ ਹੈ।[3] ਤਾਲਸਤਾਏ ਦੇ ਸ਼ਬਦਾਂ ਵਿੱਚ, "ਇਸ ਬਾਰੇ ਕਹਿਣਾ ਮੁਸ਼ਕਲ ਹੈ, ਕਲਾ ਕੀ ਹੈ, ਅਤੇ ਖਾਸ ਕਰ ਕੇ ਚੰਗੀ, ਲਾਭਦਾਇਕ ਕਲਾ, ਉਹ ਕਲਾ ਜਿਸ ਲਈ ਅਸੀਂ ਅਜਿਹੇ ਬਲੀਦਾਨ ਅਣਡਿੱਠ ਕਰ ਸਕਦੇ ਹਾਂ, ਜੋ ਇਸ ਦੀ ਅਕੀਦਤ ਵਿੱਚ ਕੀਤੇ ਜਾ ਰਹੇ ਹਨ।"[4]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |