ਕਲਿਆਣ ਸਿੰਘ ਕਲਿਆਣ ਪਾਕਿਸਤਾਨ ਦਾ ਪਹਿਲਾ ਸਿੱਖ ਪ੍ਰੋਫੈਸਰ ਹੈ। ਉਹ ਲਾਹੌਰ ਦੀ ਸਰਕਾਰੀ ਕਾਲਜ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹੈ। ਗੁਰਮੁਖੀ ਲਿਪੀ ਬਾਰੇ ਉਸ ਦੀ ਖੋਜ ਸਿਲੇਬਸ ਵਿਚ ਸ਼ਾਮਲ ਹੈ।

ਕਲਿਆਣ ਸਿੰਘ ਕਲਿਆਣ ਨੇ ਸਰਲ ਤਰੀਕੇ ਨਾਲ਼ ਗੁਰਮੁਖੀ ਲਿਪੀ ਸਿੱਖਾਉਣ ਤੇ ਪੰਜਾਬੀ ਪੜ੍ਵਾਉਣ ਵਾਸਤੇ ਇੱਕ ਕਿਤਾਬਚਾ ਤਿਆਰ ਕੀਤਾ ਹੈ। ਇਹ ਕਿਤਾਬਚਾ ਪੰਜਾਬੀ ਪੜ੍ਹਾਉਣ ਵਾਲੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਵਰਤਿਆ ਜਾਂਦਾ ਹੈ।

ਰਚਨਾਵਾਂ ਸੋਧੋ

  • 'ਸੱਚੀ ਖੁਸ਼ੀ' (ਨਾਵਲ, ਉਰਦੂ ਵਿੱਚ। ਦਸੰਬਰ 2006)
  • ਸਿੱਖ ਜਾਬਤਾ-ਏ-ਹਯਾਤ (ਉਰਦੂ ਵਿੱਚ - ਸਿੱਖ ਆਚਾਰ ਸੰਹਿਤਾ। ਅਪ੍ਰੈਲ 2007)
  • ਸਿੱਖ ਕਲਚਰ (ਪੰਜਾਬੀ ਵਿੱਚ– ਦਸੰਬਰ 2007, 2012 ਨੂੰ ਮੁੜ ਪ੍ਰਕਾਸ਼ਿਤ)
  • ਮਾਸੀ ਦੀਆਂ ਕਹਾਣੀਆਂ (2018)