ਕਲੈਸ਼ ਔਫ਼ ਕਲੈਨਜ਼
ਕਲੈਸ਼ ਔਫ਼ ਕਲੈਨਜ਼ ਫਿਨਲੈਂਡ ਦੀ ਸੂਪਰਸੈੱਲ ਕੰਪਨੀ ਦੀ ਮੋਬਾਈਲ ਲਈ ਬਣਾਈ ਗਈ ਮੁਫ਼ਤ ਅਤੇ ਰਣਨੀਤੀ ਵਾਲੀ ਗੇਮ ਹੈ ਜਿਸ ਨੂੰ ਨੇ ਸਿਰਜਿਆ ਹੈ। ਗੇਮ ਨੂੰ iOS ਲਈ 2 ਅਗੱਸਤ, 2012 ਅਤੇ ਐਂਡ੍ਰੌਇਡ ਲਈ 7 ਅਕਤੂਬਰ, 2013 ਨੂੰ ਜਾਰੀ ਕੀਤਾ ਗਿਆ ਸੀ।
ਗੇਮ ਵਿੱਚ ਖਿਡਾਰੀ ਇੱਕ ਪਿੰਡ ਦਾ ਪ੍ਰਧਾਨ ਹੁੰਦਾ ਹੈ। ਇਸ ਵਿੱਚ ਖਿਡਾਰੀ ਆਪਣੇ ਪਿੰਡ ਦੀ ਸਮੇਂ ਨਾਲ ਤਰੱਕੀ ਕਰਦਾ ਹੈ ਸੋਨੇ ਅਤੇ ਅਲਿਗਜ਼ਰ ਨਾਲ ਜੋ ਕਿ ਉਹ ਬਾਕੀ ਖਿਡਾਰੀਆਂ ਦੇ ਪਿੰਡਾਂ 'ਤੇ ਹਮਲੇ ਕਰਕੇ ਹਾਸਲ ਕਰਦਾ ਹੈ। ਹਮਲਾ ਕਰਨ ਲਈ, ਖਿਡਾਰੀ ਨੂੰ ਫੌਜ ਟਰੇਨ ਕਰਨੀ ਪੈਂਦੀ ਹੈ ਜੋ ਕਿ ਅਲਿਗਜ਼ਰ ਨਾਲ ਹੁੰਦੀ ਹੈ। ਗੇਮ ਵਿੱਚ ਖ਼ਾਸ ਰੀਸੋਰਸ ਸੋਨਾ, ਅਲਿਗਜ਼ਰ, ਗੂੜ੍ਹਾ ਆਲਿਗਜ਼ਰ ਹਨ। ਖਿਡਾਰੀ ਗੇਮ ਵਿੱਚ ਕਲੈਨਾਂ ਵਿੱਚ ਵੀ ਰਲ਼ ਸਕਦੇ ਹਨ, ਜੋ ਕਿ ਵੱਧ ਤੋਂ ਵੱਧ 50 ਖਿਡਾਰੀਆਂ ਦਾ ਹੋ ਸਕਦਾ ਹੈ ਅਤੇ ਫਿਰ ਉਹ ਕਲੈਨ ਜੰਗਾਂ ਖੇਡ ਸਕਦੇ ਹਨ, ਇੱਕ ਦੂਜੇ ਨੂੰ ਆਪਣੀ ਫੌਜ ਭੇਜ ਜਾਂ ਮੰਗਵਾ ਸਕਦੇ ਹਨ ਅਤੇ ਇੱਕ ਦੂਜੇ ਨਾਲ਼ ਗੱਲਬਾਤ ਵੀ ਕਰ ਸਕਦੇ ਹਨ।
ਕਲੈਸ਼ ਔਫ਼ ਕਲੈਨਜ਼ ਨੂੰ ਆਮ ਤੌਰ 'ਤੇ ਚੰਗੀਆਂ ਟਿੱਪਣੀਆਂ ਹੀ ਮਿਲੀਆਂ ਹਨ।
ਇਸ ਗੇਮ ਦੇ ਚਾਰ ਸਪਿੱਨ-ਔਫ਼ ਵੀ ਬਣ ਚੁੱਕੇ ਹਨ ਜਿਸ ਨੂੰ ਸੂਪਰਸੈੱਲ ਨੇ ਹੀ ਸਿਰਜਿਆ ਹੈ। ਇਨ੍ਹਾਂ ਵਿੱਚੋਂ ਪਹਿਲਾ ਸਪਿੱਨ-ਔਫ਼ ਕਲੈਸ਼ ਰੋਇਆਲ ਹੈ, ਜਿਸ ਨੂੰ 2016 ਵਿੱਚ ਜਾਰੀ ਕੀਤਾ ਗਿਆ। ਬਾਕੀ ਦੇ ਤਿੰਨ, ਕਲੈਸ਼ ਕੁਇਸਟ, ਕਲੈਸ਼ ਮਿਨੀਜ਼, ਅਤੇ ਕਲੈਸ਼ ਹੀਰੋਜ਼ ਹਨ ਜਿਹਨਾਂ ਨੂੰ ਅਪ੍ਰੈਲ 2021 ਵਿੱਚ ਜਾਰੀ ਕੀਤਾ ਗਿਆ ਸੀ।