ਕਵਿਤਾ ਸਿਸਕ ਪਈ (ਨਿੱਕੀ ਕਹਾਣੀ)

ਕਵਿਤਾ ਸਿਸਕ ਪਈ ਕਹਾਣੀ ਇੱਕ ਨਿੱਕੀ ਜਿਹੀ ਪੰਜਾਬੀ ਕਹਾਣੀ ਹੈ ਜੋ ਕਿ ਸ਼ੇਲਿੰਦਰਜੀਤ ਸਿੰਘ ਰਾਜਨ ਜੀ ਦੀ ਲਿਖੀ ਹੋਈ ਹੈ।[1]

"ਕਵਿਤਾ ਸਿਸਕ ਪਈ"
ਲੇਖਕ ਸ਼ੇਲਿੰਦਰਜੀਤ ਸਿੰਘ ਰਾਜਨ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ

ਕਹਾਣੀ ਦਾ ਸਾਰ ਸੋਧੋ

'ਤੂੰ ਸਾਡੇ ਵਿਹੜੇ ਆਵੀਂ ਕਵਿਤਾ! ਅਸੀਂ ਤੇਰੇ ਸਰੂਪ ਬਾਰੇ ਕਈ ਗੱਲਾਂ ਕਰਨੀਆਂ ਚਾਹੁੰਦੇ ਹਾਂ...।'
ਕਵਿਤਾ ਉਹਨਾਂ ਦਾ ਸੱਦਾ ਕਬੂਲ ਕਰਕੇ ਉਹਨਾਂ ਦੇ ਵਿਹੜੇ ਗਈ। ਰਾਤ ਨੂੰ ਗੋਸ਼ਟੀ ਹੋਈ। ਸ਼ਰਾਬ ਦਾ ਦੌਰ ਵੀ ਚੱਲਿਆ...ਤੇ ਕਵਿਤਾ ਨੂੰ ਆਪਣੇ ਹੀ ਹਾਲ 'ਤੇ ਛੱਡ ਕੇ ਆਪ ਉਹ ਸ਼ਰਾਬ ਪੀਂਦੇ ਰਹੇ।
ਸ਼ਰਾਬ ਨੇ ਰੰਗ ਫੜਿਆ।
'ਤੂੰ ਸਾਲਾ ਵੱਡਾ ਕਵੀ...।'
'ਤੈਨੂੰ...ਪਤਾ ਕਵਿਤਾ ਕੀ ਸ਼ੈਅ ਹੈ?'
ਕਵਿਤਾ ਇੱਕ ਖੂੰਜੇ ਲੱਗੀ, ਆਪਣੀ ਹੋ ਰਹੀ ਨਿਰਾਦਰੀ ਚੁੱਪ-ਚਾਪ ਜਰਦੀ ਰਹੀ, ਬੇਬਸ ਡਰਦੀ ਰਹੀ ਅਤੇ ਬਸ ਸਿਸਕਦੀ ਹੀ ਰਹੀ...।
'ਕੋਈ ਕਵਿਤਾ ਬਾਰੇ ਵੀ ਗੱਲ ਛੇੜੋ...', ਇੱਕ ਸਿਆਣੇ ਦੀ ਸਲਾਹ ਸੀ।
'ਕੋਈ ਨਹੀਂ, ਸਾਡੇ ਕੋਲ ਇੱਕ 'ਨਾਮਾਨਿਗਾਰ' ਜੋ ਬੈਠਾ, ਇਹਨੇ ਆਪਣੇ ਆਪ ਖ਼ਬਰ ਛਪਵਾ ਦੇਣੀ ਹੈ ਕਵਿਤਾ ਗੋਸ਼ਟੀ ਦੀ ਅਖ਼ਬਾਰਾਂ ਵਿੱਚ। ਕਵਿਤਾ ਬਾਰੇ ਹੋਰ ਖਾਸ ਗੱਲ ਦੀ ਕੀ ਲੋੜ...?'
ਦੇਰ ਰਾਤ ਤਾਈਂ ਸ਼ਰਾਬ ਦਾ ਦੌਰ ਅਤੇ 'ਮਾਂ ਦੀ-ਭੈਣ ਦੀ ਗਾਲ੍ਹ' ਚਲਦੀ ਰਹੀ। ਕੁਝ ਦਿਨਾਂ ਬਾਅਦ ਇਸ ਹੋਈ ਗੋਸ਼ਟੀ ਦੀ ਅਹਿਮ ਰਿਪੋਰਟ ਛਪੀ ਸੀ 'ਕਵਿਤਾ ਸਾਹਿਤ ਦਾ ਅਨਮੋਲ ਵਿਧਾ ਹੈ, ਇਸ ਉੱਪਰ ਅਜਿਹੀਆਂ ਹੋਰ ਵੀ ਗੋਸ਼ਟੀਆਂ ਦੀ ਲੜੀ ਤੋਰੀ ਜਾਵੇਗੀ।'
ਇਹ ਪੜ੍ਹ ਕੇ ਕਵਿਤਾ ਤਾਂ ਇੱਕ ਵਾਰ ਫਿਰ ਜਾਰ-ਜਾਰ ਰੋ ਰਹੀ ਸੀ।

ਹਵਾਲੇ ਸੋਧੋ