ਕਵਿਤਾ ਸਿੰਘ
ਕਵਿਤਾ ਸਿੰਘ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਆਰਟਸ ਅਤੇ ਸੁਹਜ ਸ਼ਾਸਤਰ ਦੇ ਸਕੂਲ ਵਿੱਚ ਕਲਾ ਦੇ ਇਤਿਹਾਸ ਦੀ ਇੱਕ ਸਹਾਇਕ ਪ੍ਰੋਫੈਸਰ ਹੈ। ਕਵਿਤਾ ਸਿੰਘ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਆਰਟਸ ਅਤੇ ਸੁਹਜ ਸ਼ਾਸਤਰ ਦੇ ਸਕੂਲ ਵਿੱਚ ਕਲਾ ਦੇ ਇਤਿਹਾਸ ਦੀ ਇੱਕ ਸਹਾਇਕ ਪ੍ਰੋਫੈਸਰ ਹੈ। 1987 ਵਿੱਚ ਉਸ ਨੇ ਐਮ ਐਸ ਯੂਨੀਵਰਸਿਟੀ, ਬੜੋਦਾ ਤੋਂ ਐਮ ਐਫ਼ ਏ (MFA) ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ 1997 ਵਿੱਚ ਪੀ ਐੱਚ ਡੀ ਦੀ ਡਿਗਰੀ ਲਈ। ਉਸ ਨੂੰ 2002 ਵਿੱਚ ਜੇਐਨਯੂ ਵਿੱਚ ਨਿਯੁਕਤ ਕੀਤਾ ਗਿਆ ਸੀ। ਉਸ ਦੀਆਂ ਰਿਸਰਚ ਰੁਚੀਆਂ, ਭਾਰਤੀ ਪੇਟਿੰਗ, ਖਾਸ ਤੌਰ ਉੱਤੇ ਮੁਗਲ ਅਤੇ ਰਾਜਪੂਤ ਸਕੂਲ, ਅਤੇ ਭਾਰਤ ਦੇ ਵਿਸ਼ੇਸ਼ ਹਵਾਲੇ ਨਾਲ ਅਜਾਇਬਘਰਾਂ ਦਾ ਇਤਿਹਾਸ ਅਤੇ ਰਾਜਨੀਤੀ ਨੂੰ ਕਵਰ ਕਰਦੀਆਂ ਹਨ।[1]