ਮਿੱਟੀ ਪੁੱਟਣ ਵਾਲੇ ਲੋਹੇ ਦੇ ਖੇਤੀ ਸੰਦ ਨੂੰ ਕਹੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਕਹੀ ਨੂੰ ਕਸੀ ਕਹਿੰਦੇ ਹਨ। ਕਹੀ ਬਹੁ-ਮੰਤਵੀ ਕੰਮ ਦੇਣ ਵਾਲਾ ਖੇਤੀ ਸੰਦ ਹੈ। ਪਹਿਲੇ ਸਮਿਆਂ ਵਿਚ ਜੰਗਲਾਂ ਨੂੰ ਕਹੀਆਂ ਨਾਲ ਪੁੱਟ ਕੇ ਆਬਾਦ ਕੀਤਾ ਜਾਂਦਾ ਰਿਹਾ ਹੈ। ਕਹੀਆਂ ਨਾਲ ਖਾਲ ਬਣਾਏ ਜਾਂਦੇ ਹਨ। ਕਹੀਆਂ ਨਾਲ ਕਿਆਰਿਆਂ ਦੀਆਂ ਵੱਟਾਂ ਬਣਾਈਆਂ ਜਾਂਦੀਆਂ ਹਨ। ਕਹੀਆਂ ਨਾਲ ਟੋਏ ਪੁੱਟੇ ਜਾਂਦੇ ਹਨ। ਕਹੀਆਂ ਨਾਲ ਖੇਤਾਂ ਵਿਚ ਦੇਸੀ ਖਾਦ ਖਿੰਡਾਈ ਜਾਂਦੀ ਹੈ। ਕਹੀਆਂ ਨਾਲ ਖਾਲ ਵਿਚੋਂ ਖੇਤ ਨੂੰ/ਕਿਆਰਿਆਂ ਨੂੰ ਪਾਣੀ ਲਾਉਣ ਲਈ ਨੱਕੇ ਛੱਡੇ ਜਾਂਦੇ ਹਨ। ਘਰ ਲਿੱਖਣ ਲਈ, ਘਰ ਦੀ ਉਸਾਰੀ ਕਰਨ ਲਈ ਕਹੀ ਨਾਲ ਹੀ ਘਾਣੀ ਤਿਆਰ ਕੀਤੀ ਜਾਂਦੀ ਹੈ। ਸੀਮਿੰਟ ਵਿਚ ਰੇਤਾ, ਬੱਜਰੀ ਮਿਲਾਉਣ ਲਈ ਵੀ ਕਹੀ ਵਰਤੀ ਜਾਂਦੀ ਹੈ।[1]

ਕਹੀ

ਕਹੀ ਦਾ ਹੱਥਾ ਆਮ ਤੌਰ 'ਤੇ 4 ਕੁ ਫੁੱਟ ਲੰਮਾ ਲੱਕੜ ਦਾ ਹੁੰਦਾ ਹੈ। ਇਸ ਦਾ ਬਲੇਡ ਲਹੇ ਦੀ ਚੱਦਰ ਦਾ ਹੁੰਦਾ ਹੈ। ਆਮ ਤੌਰ 'ਤੇ 12/13 ਕੁ ਇੰਚ ਲੰਮਾ ਹੁੰਦਾ ਹੈ ਅਤੇ 10/11 ਕੁ ਇੰਚ ਚੌੜਾ ਹੁੰਦਾ ਹੈ। ਕਹੀਆਂ ਦੇ ਬਲੇਡ ਦਾ ਅਗਲਾ ਹਿੱਸਾ ਥੋੜ੍ਹਾ ਘੱਟ ਹੁੰਦਾ ਹੈ ਤੇ ਜਿਉਂ-ਜਿਉਂ ਪਿਛੇ ਨੂੰ ਜਾਂਦਾ ਹੈ ਤਿਉਂ-ਤਿਉਂ ਜ਼ਿਆਦਾ ਚੌੜਾ ਹੁੰਦਾ ਜਾਂਦਾ ਹੈ। ਬਲੇਡ ਦਾ ਅਗਲਾ ਹਿੱਸਾ ਤਿੱਖਾ ਹੁੰਦਾ ਹੈ। ਬਲੇਡ ਦੇ ਪਿਛਲੇ ਹਿੱਸੇ ਵਿਚ ਪੀਨ ਫਿੱਟ ਕੀਤੀ ਜਾਂਦੀ ਹੈ। ਇਸ ਪੀਨ ਵਿਚ ਹੱਥਾ/ ਬਹਿਆ/ਦਸਤਾ ਪਾਇਆ ਜਾਂਦਾ ਹੈ। ਇਸ ਤਰ੍ਹਾਂ ਕਹੀ ਬਣਦੀ ਹੈ। ਕਹੀ ਨੂੰ ਝੁਕ ਕੇ ਚਲਾਇਆ ਜਾਂਦਾ ਹੈ।ਕਹੀ ਦੀ ਵਰਤੋਂ ਖੇਤੀ ਦੇ ਕੰਮਾਂ ਵਿਚ ਅਤੇ ਘਰੇਲੂ ਕੰਮਾਂ ਵਿਚ ਅਜੇ ਵੀ ਪੂਰੀ ਹੁੰਦੀ ਹੈ, ਪਰ ਪਹਿਲਾਂ ਨਾਲੋਂ ਘੱਟ[2]

ਹਵਾਲੇ ਸੋਧੋ

  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)