ਕਾਓਲੀ ਸਿੱਬਰ
ਕਾਓਲੀ ਸਿੱਬਰ (6 ਨਵੰਬਰ 1671 – 11 ਦਸੰਬਰ 1757) ਇੱਕ ਅੰਗਰੇਜ਼ੀ ਅਦਾਕਾਰ-ਮੈਨੇਜਰ, ਨਾਟਕਕਾਰ ਅਤੇ ਕਵੀ ਸੀ। ਉਸ ਦੀਆਂ ਰੰਗੀਨ ਯਾਦਾਂ ਦੀ ਕਿਤਾਬ ਅਪੋਲੋਜੀ ਫ਼ਾਰ ਦ ਲਾਈਫ ਆਫ ਕਾਓਲੀ ਸਿੱਬਰ (1740) ਨੇ ਆਪਣੀ ਜ਼ਿੰਦਗੀ ਨੂੰ ਇੱਕ ਨਿੱਜੀ, ਟੋਟਕਿਆਂ ਭਰੀ ਅਤੇ ਅਡੰਬਰੀ ਸ਼ੈਲੀ ਵਿੱਚ ਬਿਆਨ ਕੀਤਾ। ਉਸ ਨੇ ਡਰੀਊਰੀ ਲੇਨ ਵਿੱਚ ਆਪਣੀ ਹੀ ਕੰਪਨੀ ਲਈ 25 ਨਾਟਕ ਲਿਖੇ, ਜਿਹਨਾਂ ਵਿੱਚੋਂ ਅੱਧੇ ਵੱਖ-ਵੱਖ ਸਰੋਤਾਂ ਤੋਂ ਲੈਕੇ ਰੂਪਾਂਤਰਿਤ ਕੀਤੇ ਗਏ ਸਨ। ਇਸ ਕਾਰਨ ਰਾਬਰਟ ਲੋਵ ਅਤੇ ਅਲੈਗਜ਼ੈਂਡਰ ਪੋਪ ਸਮੇਤ ਹੋਰਨਾਂ ਨੇ "ਸਲੀਬ ਤੇ ਟੰਗਿਆ ਮੋਲੀਆਰ [ਅਤੇ] ਮੰਦਭਾਗਾ ਸ਼ੇਕਸਪੀਅਰ" ਦੀ ਉਸਦੀ "ਮੰਦਭਾਗੀ ਕਟਾ-ਵਢੀ" ਦੀ ਆਲੋਚਨਾ ਕੀਤੀ। ਉਹ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਇੱਕ ਅਦਾਕਾਰ ਮੰਨਦਾ ਸੀ ਅਤੇ ਉਸਨੂੰ ਹਾਸੋਹੀਣੇ ਪਾਰਟ ਕਰਨ ਵਿੱਚ ਬਹੁਤ ਸਫਲਤਾ ਮਿਲੀ ਸੀ, ਜਦਕਿ, ਇੱਕ ਦੁਖਾਂਤਕ ਅਦਾਕਾਰ ਦੇ ਤੌਰ ਉਸਦੀ ਖਿੱਲੀ ਉਡਦੀ ਸੀ। ਸਿਬਰ ਦੀ ਅਡੰਬਰੀ, ਬਾਹਰਮੁਖੀ ਸ਼ਖਸੀਅਤ ਉਸਦੇ ਸਮਕਾਲੀ ਲੋਕਾਂ ਨੂੰ ਰਾਸ ਨਹੀਂ ਬੈਠਦੀ ਸੀ, ਅਤੇ ਅਕਸਰ ਉਸ ਤੇ ਬੇਸੁਆਦੀ ਨਾਟਕੀ ਪੇਸ਼ਕਾਰੀਆਂ, ਸ਼ੱਕੀ ਵਪਾਰਕ ਢੰਗਾਂ ਅਤੇ ਸਮਾਜਿਕ ਅਤੇ ਰਾਜਨੀਤਿਕ ਮੌਕਾਪ੍ਰਸਤੀ ਦਾ ਦੋਸ਼ ਲੱਗਦਾ ਸੀ। ਖ਼ਿਆਲ, ਕੀਤਾ ਜਾਂਦਾ ਸੀ ਕਿ ਉਸ ਨੇ ਕਿਤੇ ਵੱਧ ਬਿਹਤਰ ਸ਼ਾਇਰ ਪਿੱਛੇ ਸੁੱਟ ਕੇ ਰਾਜਕੀ ਸਨਮਾਨ ਬਟੋਰ ਲਏ ਸਨ। ਜਦ ਉਹ ਸਿਕੰਦਰ ਪੋਪ ਦੀ ਵਿਅੰਗਾਤਮਕ ਕਵਿਤਾ ਦ ਡਨਸੀਆਡ ਦਾ ਮੁੱਖ ਨਿਸ਼ਾਨਾ, ਮੁੱਖ ਡਨਸ (ਬੇਵਕੂਫ) ਬਣਿਆ ਉਦੋਂ ਉਸਦੀ ਖ਼ੂਬ ਬਦਨਾਮੀ ਹੋਈ।
ਕਾਓਲੀ ਸਿੱਬਰ | |
---|---|
ਜਨਮ | ਸਾਊਥਮੈਪਟਨ ਸਟਰੀਟ, ਬਲੂਮਸਬਰੀ, ਲੰਦਨ | 6 ਨਵੰਬਰ 1671
ਮੌਤ | 11 ਦਸੰਬਰ 1757 Berkeley Square, ਲੰਦਨ, ਇੰਗਲੈਂਡ | (ਉਮਰ 86)
ਪੇਸ਼ਾ | ਅਦਾਕਾਰ, ਅਦਾਕਾਰ-ਮੈਨੇਜਰ, ਨਾਟਕਕਾਰ, ਕਵੀ |
ਲਈ ਪ੍ਰਸਿੱਧ | ਰਚਨਾਵਾਂ ਵਿੱਚ ਉਸਦੀ ਆਤਮਕਥਾ ਅਤੇ ਇਤਿਹਾਸਕ ਦਿਲਚਪਸੀ ਦੀਆਂ ਕਈ ਕਮੇਡੀਆਂ ਸ਼ਾਮਲ ਹਨ 1730 ਵਿੱਚ ਰਾਜ ਕਵੀ ਨਿਯੁਕਤ ਕੀਤਾ ਗਿਆ |
ਸਿੱਬਰ ਦੇ ਕਾਵਿਕ ਕੰਮ ਦਾ ਉਸ ਦੇ ਸਮੇਂ ਵਿੱਚ ਮਖੌਲ ਉਡਾਇਆ ਗਿਆ ਸੀ, ਅਤੇ ਉਸ ਨੂੰ ਸਿਰਫ਼ ਘਟੀਆ ਹੋਣ ਲਈ ਹੀ ਯਾਦ ਕੀਤਾ ਜਾਂਦਾ ਰਿਹਾ। ਬ੍ਰਿਟਿਸ਼ ਥੀਏਟਰ ਦੇ ਇਤਿਹਾਸ ਵਿੱਚ ਉਸ ਦੀ ਅਹਿਮੀਅਤ ਅਭਿਨੇਤਾ-ਪ੍ਰਬੰਧਕਾਂ ਦੀ ਇੱਕ ਲੰਮੀ ਲਾਈਨ ਵਿੱਚ ਸਭ ਤੋਂ ਪਹਿਲਿਆਂ ਵਿੱਚੋਂ ਇੱਕ ਹੋਣ ਦੇ ਨਾਤੇ, 18 ਵੀਂ ਸਦੀ ਦੀ ਸ਼ੁਰੂਆਤ ਦੇ ਸੁਹਜ ਸੁਆਦ ਅਤੇ ਵਿਚਾਰਧਾਰਾ ਦੇ ਦਸਤਾਵੇਜ਼ਾਂ ਦੇ ਰੂਪ ਵਿੱਚ ਉਸਦੀਆਂ ਦੋ ਕਾਮੇਡੀਆਂ ਦੇ ਅਧਾਰ ਤੇ, ਅਤੇ ਇੱਕ ਇਤਿਹਾਸਕ ਸਰੋਤ ਦੇ ਤੌਰ 'ਤੇ ਉਸਦੀ ਆਤਮਕਥਾ ਦੇ ਮੁੱਲ ਕਰਕੇ ਹੈ।
ਜ਼ਿੰਦਗੀ
ਸੋਧੋਸਿਬਰ ਦਾ ਜਨਮ ਸਾਊਥਮੈਪਟਨ ਸਟਰੀਟ, ਬਲੂਮਸਬਰੀ, ਲੰਦਨ ਵਿੱਚ ਹੋਇਆ ਸੀ।[1] ਉਹ ਇੱਕ ਡੈਨਮਾਰਕ ਮੂਲ ਦੇ ਇੱਕ ਪ੍ਰਸਿੱਧ ਸ਼ਿਲਪਕਾਰ, ਕੈਅਸ ਗੈਬ੍ਰੀਅਲ ਸਿਬਰ ਦਾ ਸਭ ਤੋਂ ਵੱਡਾ ਬੱਚਾ ਸੀ। ਉਸ ਦੀ ਮਾਤਾ, ਜੇਨ (ਪਹਿਲਾ ਨਾਮ ਕਾਓਲੀ), ਗਲੇਸਟਨ, ਰਟਲੈਂਡ ਤੋਂ ਇੱਕ ਕੁਲੀਨ ਪਰਿਵਾਰ ਤੋਂ ਸੀ। [2] ਉਸ ਨੇ 1682 ਤੋਂ 16 ਸਾਲ ਦੀ ਉਮਰ ਤਕ, ਕਿੰਗਜ਼ ਸਕੂਲ, ਗ੍ਰੰਥਮ ਵਿੱਚ ਸਿੱਖਿਆ ਪ੍ਰਾਪਤ ਕੀਤੀ, ਪਰ ਉਹ ਵਿਨਚੈਸਟਰ ਕਾਲਜ ਵਿੱਚ ਸਥਾਨ ਹਾਸਲ ਕਰਨ ਵਿੱਚ ਅਸਫਲ ਰਿਹਾ, ਜਿਸ ਨੂੰ ਉਸਦੇ ਨਾਨਕਾ ਵਡਾਰੂ ਵਿਕੇਹਮ ਦੇ ਵਿਲੀਅਮ ਨੇ ਸਥਾਪਿਤ ਕੀਤਾ ਸੀ। [3] 1688 ਵਿਚ, ਉਹ ਆਪਣੇ ਪਿਤਾ ਦੇ ਸਰਪ੍ਰਸਤ ਲਾਰਡ ਡੇਵੋਨਸ਼ਾਇਰ ਦੀ ਸੇਵਾ ਵਿੱਚ ਸ਼ਾਮਲ ਹੋ ਗਿਆ, ਜੋ ਕਿ ਸ਼ਾਨਦਾਰ ਇਨਕਲਾਬ ਦਾ ਇੱਕ ਮੁੱਖ ਸਮਰਥਕ ਸੀ।[4] ਕ੍ਰਾਂਤੀ ਤੋਂ ਬਾਅਦ, ਅਤੇ ਲੰਦਨ ਦੇ ਵਿੱਚ ਆਪਣੀ ਭਟਕਣ ਦੇ ਦਿਨਾਂ ਅੰਦਰ, ਉਹ ਸਟੇਜ ਵੱਲ ਖਿੱਚਿਆ ਗਿਆ ਅਤੇ 1690 ਵਿੱਚ ਡਰੂਰੀ ਲੇਨ ਥੀਏਟਰ ਵਿੱਚ ਥਾਮਸ ਬੈਟਰਟਨ ਦੀ ਸੰਯੁਕਤ ਕੰਪਨੀ ਵਿੱਚ ਅਭਿਨੇਤਾ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। "ਗਰੀਬ, ਆਪਣੇ ਮਾਤਾ-ਪਿਤਾ ਦੇ ਨਾਲ ਔਕੜਾਂ, ਅਤੇ ਅਜਿਹੇ ਸਮੇਂ ਨਾਟਕੀ ਦੁਨੀਆ ਵਿੱਚ ਦਾਖਲ ਹੋਣਾ ਜਦੋਂ ਅਦਾਕਾਰ ਕਾਰੋਬਾਰੀ-ਪ੍ਰਬੰਧਕਾਂ ਕੋਲ ਆਪਣੀ ਤਾਕਤ ਗੁਆ ਰਹੇ ਸਨ", ਅਜਿਹੇ ਸਮੇਂ 6 ਮਈ 1693 ਨੂੰ ਸਿੱਬਰ ਨੇ ਆਪਣੇ ਮਾੜੇ ਹਾਲਾਤ ਅਤੇ ਅਸੁਰੱਖਿਅਤ, ਸਮਾਜਕ ਤੌਰ 'ਤੇ ਘਟੀਆ ਨੌਕਰੀ ਦੇ ਬਾਵਜੂਦ, ਰਾਜੇ ਸਾਰਜੈਂਟ-ਟਰੰਪਟਰ, ਮੈਥੀਆਸ ਸ਼ੋਰ ਦੀ ਧੀ ਕੈਥਰੀਨ ਸ਼ੋਰ ਨਾਲ ਨਾਲ ਵਿਆਹ ਕਰਵਾ ਲਿਆ।[5]
ਸਿਬਰ ਅਤੇ ਕੈਥਰੀਨ ਦੇ 1694 ਅਤੇ 1713 ਦੇ ਵਿਚਕਾਰ 12 ਬੱਚੇ ਹੋਏ ਸਨ। ਛੇ ਬੱਚਿਆਂ ਦੀ ਬਚਪਣ ਵਿੱਚ ਹੀ ਮੌਤ ਹੋ ਗਈ, ਅਤੇ ਜਿੰਨੇ ਬਚੇ ਉਹਨਾਂ ਨੂੰ ਉਸਦੀ ਵਸੀਹਤ ਵਿੱਚ ਕਠੋਰਤਾ ਮਿਲੀ। ਬਚੀਆਂ ਧੀਆਂ ਵਿੱਚੋਂ ਸਭ ਤੋਂ ਵੱਡੀ ਧੀ ਕੈਥਰੀਨ, ਕਰਨਲ ਜੇਮਜ਼ ਬਰਾਊਨ ਨਾਲ ਵਿਆਹੀ ਹੋਈ ਸੀ ਅਤੇ ਉਹ ਬੜੀ ਫਰਜ਼ ਨਿਭਾਉਣ ਵਾਲੀ ਸੀ ਜਿਸ ਨੇ 1734 ਵਿੱਚ ਸਿੱਬਰ ਦੀ ਪਤਨੀ ਦੀ ਮੌਤ ਦੇ ਬਾਅਦ ਬੁਢਾਪੇ ਵਿੱਚ ਸਿਬਰ ਦੀ ਦੇਖਭਾਲ ਕੀਤੀ ਸੀ। ਉਸ ਦੀਆਂ ਮਝਲੀਆਂ ਬੇਟੀਆਂ, ਐਨੇ ਅਤੇ ਅਲਿਜ਼ਬਥ ਬਿਜ਼ਨਸ ਵਿੱਚ ਗਈਆਂ। ਐਨੇ ਕੋਲ ਇੱਕ ਦੁਕਾਨ ਸੀ ਜੋ ਸੁਹਣੇ ਭਾਂਡੇ ਅਤੇ ਭੋਜਨ ਵੇਚਦੀ ਸੀ, ਅਤੇ ਉਸਨੇ ਜੌਨ ਬੋਲਟਬੀ ਨਾਲ ਵਿਆਹ ਕਰਵਾਇਆ। ਅਲਿਜ਼ਬੈਥ ਦਾ ਗਰੇ'ਜ ਇਨ ਨੇੜੇ ਇੱਕ ਰੈਸਟੋਰੈਂਟ ਸੀ, ਅਤੇ ਉਸਨੇ ਡੌਸਨ ਬ੍ਰੈਟ ਨਾਲ ਪਹਿਲਾ ਵਿਆਹ ਕਰਵਾਇਆ ਅਤੇ (ਬ੍ਰੈਟ ਦੀ ਮੌਤ ਤੋਂ ਬਾਅਦ) ਦੂਜਾ ਜੋਸਫ ਵਿਆਹ ਮਾਪਲਜ਼ ਨਾਲ ਕਰਵਾਇਆ।[6]
ਆਤਮਕਥਾ
ਸੋਧੋਕਾਓਲੀ ਦੀਆਂ ਰੰਗੀਨ ਯਾਦਾਂ ਦੀ ਕਿਤਾਬ 'ਅਪੋਲੋਜੀ ਫ਼ਾਰ ਦ ਲਾਈਫ ਆਫ ਕਾਓਲੀ ਸਿੱਬਰ, ਕਮੇਡੀਅਨ (1740), ਬਾਤੂਨੀ, ਬੇਚੈਨੀ, ਟੋਟਕਿਆਂ ਭਰੀ, ਵਿਅਰਥ ਅਤੇ ਕਦੇ-ਕਦੇ ਗਲਤ ਜਾਣਕਾਰੀ ਵੀ ਹੈ।[7] .