ਕਾਗਤਾਂ ਦੀ ਬੇੜੀ
ਕਾਗਤਾਂ ਦੀ ਬੇੜੀ ਨਾਵਲ 1935 ਵਿੱਚ ਪ੍ਰਕਾਸ਼ਿਤ ਹੋਇਆ। ਨਾਵਲਕਾਰ ਘਟਨਾਵਾਂ ਦੇ ਬਿਰਤਾਂਤਕੀ ਚੱਕਰ ਨਾਲ਼ ਇਹ ਥੀਮ ਡੀਕੋਡ ਕਰਦਾ ਹੈ ਕਿ ਸਵਾਰਥੀ ਮਿੱਤਰਤਾ, ਨਕਲੀ ਸੁੰਸਰਤਾ ਅਤੇ ਦਿਮਾਗ਼ੀ ਮਕਰ ਫਰੇਬ ਸਭ ਕਾਗਤਾਂ ਦੀ ਬੇੜੀ ਹਨ। ਪਤੀਬਰਤਾ ਧਰਮ ਹੀ ਅਸਲ ਬੇੜੀ ਹੈ, ਜਿਸ ਨਾਲ਼ ਪਾਪੀ ਅਤੇ ਪਤਿਤ ਵੀ ਤਰ ਜਾਂਦੇ ਹਨ ਅਤੇ ਉਹਨਾਂ ਨੂੰ ਗ੍ਰਹਿਸਥ ਦਾ ਸੁਖ ਅਤੇ ਸ਼ਾਂਤੀ ਨਸੀਬ ਹੁੰਦੀ ਹੈ। ਨਾਵਲ ਦਾ ਨਾਇਕ ਪ੍ਰੇਮ ਨਸ਼ੇ ਕਾਰਨ ਸਹੀ-ਗ਼ਲਤ ਦੀ ਤਮੀਜ਼ ਗੁਆ ਬੈਠਦਾ ਹੈ। ਉਸਦਾ ਆਪਣਾ ਮਿੱਤਰ ਆਪਣੇ ਨਿਜੀ ਹਿੱਤ ਖਾਤਰ ਉਸ ਨੂੰ ਵੇਸਚਾਗ਼ਮਨੀ ਦੇ ਰਾਹ ਤੋਰ ਦਿੰਦਾ ਹੈ ਪਰ ਨਾਵਲ ਦੀ ਨਾਇਕਾ ਸ਼ਾਂਤੀ ਆਪਣੇ ਪਤੀਬਰਤਾ ਧਰਮ, ਆਦਰਸ਼ ਸੁਭਾਅ ਅਤੇ ਤਿਆਗ ਨਾਲ਼ ਆਪਣੇ ਪਤੀ ਨੂਮ ਲੀਹ 'ਤੇ ਲੈ ਆਉਂਦੀ ਹੈ। ਗੋਪਾਲ ਵਰਗੇ ਸੁਆਰਥੀ ਮਿੱਤਰਾਂ ਅਤੇ ਜਮਨਾ ਵਰਗੀਆਂ ਕਲੰਕਿਤ ਇਸਤਰੀਆਂ ਦਾ ਹਿਰਦੇ ਪਰਿਵਰਤਨ ਕਰ ਦਿੰਦੀ ਹੈ।[1]
- ↑ ਪੰਜਾਬੀ ਨਾਵਲ ਸੰਦਰਭ ਕੋਸ਼ ਭਾਗ ਦੂਜਾ (ਚ ਤੋਂ ਫ), ਡਾ. ਧਨਵੰਤ ਕੌਰ, ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2010, ਪੰਨਾ ਨੰ. 463