ਕਾਜ਼ਾ ਬਾਤੀਓ
ਕਾਜ਼ਾ ਬਾਤੀਓ ਬਾਰਸੀਲੋਨਾ, ਸਪੇਨ ਦੇ ਕੇਂਦਰ ਵਿੱਚ ਸਥਿਤ ਇੱਕ ਮਸ਼ਹੂਰ ਇਮਾਰਤ ਹੈ ਜੋ ਆਂਤੋਨੀ ਗੌਦੀ ਦੁਆਰਾ ਡਿਜ਼ਾਇਨ ਕੀਤੀ ਗਈ ਹੈ। ਆਂਤੋਨੀ ਗੌਦੀ ਨੇ 1904 ਵਿੱਚ ਇਸ ਇਮਾਰਤ ਨੂੰ ਨਵੇਂ ਅੰਦਾਜ਼ ਵਿੱਚ ਡਿਜ਼ਾਇਨ ਕੀਤਾ। ਇਸਦੀ ਸੁਰਜੀਤੀ ਵਿੱਚ ਆਂਤੋਨੀ ਗੌਦੀ ਦੇ ਸਹਾਇਕ ਦੋਮੇਨੇਕ ਸੁਗ੍ਰਾਨੀਏਸ ਈ ਗ੍ਰਾਸ, ਜੋਸੇਪ ਕਾਨਾਲੇਤਾ ਅਤੇ ਖੋਆਨ ਰੂਬੀਓ ਨੇ ਉਸਦੀ ਮਦਦ ਕੀਤੀ। ਇਸਨੂੰ ਆਮ ਲੋਕ ਹੱਡੀਆਂ ਦਾ ਘਰ ਵੀ ਕਹਿੰਦੇ ਹਨ।
ਕਾਜ਼ਾ ਬਾਤੀਓ | |
---|---|
ਹੋਰ ਨਾਮ | Casa dels ossos (ਹੱਡੀਆਂ ਦਾ ਘਰ) |
ਆਮ ਜਾਣਕਾਰੀ | |
ਕਸਬਾ ਜਾਂ ਸ਼ਹਿਰ | ਬਾਰਸੀਲੋਨਾ |
ਦੇਸ਼ | ਸਪੇਨ |
ਮੁਰੰਮਤ ਕਰਨ ਵਾਲੀ ਟੀਮ | |
ਆਰਕੀਟੈਕਟ | ਆਂਤੋਨੀ ਗੌਦੀ |
ਹੋਰ ਡਿਜ਼ਾਈਨਰ | ਦੋਮੇਨੇਕ ਸੁਗ੍ਰਾਨੀਏਸ ਈ ਗ੍ਰਾਸ, ਜੋਸੇਪ ਕਾਨਾਲੇਤਾ ਅਤੇ ਖੋਆਨ ਰੂਬੀਓ |
ਆਂਤੋਨੀ ਗੌਦੀ ਦੇ ਹੋਰ ਕੰਮਾਂ ਵਾਂਗ ਇਸਨੂੰ ਵੀ ਆਧੁਨਿਕਤਾਵਾਦ ਅਤੇ ਨਵੀਂ ਕਲਾ ਨਾਲ ਜੋੜਿਆ ਜਾਂਦਾ ਹੈ। ਇਸ ਇਮਾਰਤ ਦਾ ਅਗਲੇ ਵਾਲਾ ਪਾਸਾ ਵੱਖ-ਵੱਖ ਰੰਗਾਂ ਦੀਆਂ ਟਾਈਲਾਂ ਨਾਲ ਬਣੇ ਮੋਜ਼ੈਕ ਨਾਲ ਸਜਾਇਆ ਹੋਇਆ ਹੈ।
ਇਤਿਹਾਸ
ਸੋਧੋਮੁਢਲੀ ਉਸਾਰੀ (1877)
ਸੋਧੋਜਿਹੜੀ ਇਮਾਰਤ ਹੁਣ ਕਾਸਾ ਬਾਤਿਓ ਹੈ ਉਹ ਯੂਈਸ ਸਾਲਾ ਸਾਂਚੇਸ ਦੇ ਆਦੇਸ਼ ਉੱਤੇ 1877 ਵਿੱਚ ਆਂਤੋਨੀ ਗੌਦੀ ਦੁਆਰਾ ਡਿਜ਼ਾਇਨ ਕੀਤੀ ਗਈ ਸੀ।[1] ਇਮਾਰਤ ਵਿੱਚ ਇੱਕ ਬੇਸਮੈਂਟ, ਹੇਠਲੀ ਮੰਜਿਲ, ਚਾਰ ਹੋਰ ਮੰਜ਼ਿਲ੍ਹਾਂ ਅਤੇ ਪਿਛਲੇ ਪਾਸੇ ਇੱਕ ਗਾਰਡਨ ਵੀ ਸੀ।[2]
ਬਾਤਿਓ ਪਰਿਵਾਰ
ਸੋਧੋਇਹ ਇਮਾਰਤ ਸੰਨ 1900 ਵਿੱਚ ਬਾਤਿਓ ਪਰਿਵਾਰ ਦੁਆਰਾ ਖਰੀਦੀ ਗਈ। ਘਰ ਦੇ ਵਿਲੱਖਣ ਡਿਜ਼ਾਇਨ ਕਰਕੇ ਇਸ ਘਰ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਸੀ ਪਰ ਬਾਤਿਓ ਪਰਿਵਾਰ ਨੂੰ ਇਸਦੇ ਸ਼ਹਿਰ ਦੇ ਕੇਂਦਰ ਵਿੱਚ ਹੋਣ ਕਰਕੇ ਇਸਨੂੰ ਖਰੀਦਣ ਦਾ ਫੈਸਲਾ ਕੀਤਾ। ਇਹ ਪੇਸਾਜ ਦੇ ਗਰਾਸੀਆ ਦੇ ਕੇਂਦਰ ਵਿੱਚ ਸਥਿਤ ਹੈ, ਜੋ 20 ਵੀਂ ਸਦੀ ਦੀ ਸ਼ੁਰੂਆਤ ਵਿੱਚ ਇੱਕ ਬਹੁਤ ਹੀ ਵਧੀਆ ਇਲਾਕਾ ਮੰਨਿਆ ਜਾਂਦਾ ਸੀ। ਇਹ ਇੱਕ ਅਜਿਹਾ ਇਲਾਕਾ ਸੀ ਜਿੱਥੇ ਵੱਡੇ ਪਰਿਵਾਰ ਆਪਣੀ ਤਰਫ਼ ਧਿਆਨ ਖਿੱਚ ਸਕਦੇ ਸਨ।[2]
1904 ਵਿੱਚ ਖੋਸੇਪ ਬਾਤਿਓ ਨੇ ਘਰ ਨੂੰ ਮੁੜ ਡਿਜ਼ਾਇਨ ਕਰਵਾਉਣ ਦਾ ਫੈਸਲਾ ਕੀਤਾ। ਬੁਣਾਈ ਉਦਯੋਗ ਵਿੱਚ ਬਾਤਿਓ ਪਰਿਵਾਰ ਦੇ ਯੋਗਦਾਨ ਕਰਕੇ ਪੂਰਾ ਸ਼ਹਿਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਿਆ ਸੀ।
ਗੈਲਰੀ
ਸੋਧੋ-
Facade of Casa Batlló
-
Facade of Casa Batlló
-
Facade close-up
-
Interior of the Noble Floor
-
Close-up of a chimney
-
Unique design of the staircase and ceiling
-
Casa Batlló fireplace
-
Casa Batlló central light well
-
Atrium of Casa Batlló
-
Ceiling close-up
-
Stained-glass window close-up
ਹਵਾਲੇ
ਸੋਧੋਬਾਹਰੀ ਸਰੋਤ
ਸੋਧੋ- Official website
- Unofficial websites