ਕਾਜ਼ੀ
ਕਾਜ਼ੀ (ਕ਼ਾਦੀ, ਕ਼ਾਜ਼ੀ, ਜਾਂ ਕਾਦੀ) (Arabic: قاضي qāḍī) ਕਿਸੇ ਮੁਸਲਮਾਨ ਦੇਸ਼ ਦੇ ਹਾਕਮ ਵਲੋ ਨਿਯੁਕਤ ਕੀਤਾ ਗਿਆ ਇਸਲਾਮੀ ਸ਼ਰ੍ਹਾ ਅਨੁਸਾਰ ਫ਼ੈਸਲੇ ਦੇਣ ਵਾਲਾ ਜੱਜ[1] ਹੁੰਦਾ ਹੈ। ਕਾਜ਼ੀ ਇਸਲਾਮ ਵਿਦਵਾਨ ਹੋਣਾ ਚਾਹੀਦਾ ਹੈ। ਉਸ ਦੇ ਅਧਿਕਾਰ ਖੇਤਰ ਵਿਚ ਮੁਸਲਮਾਨਾਂ ਨਾਲ ਜੁੜੇ ਸਾਰੇ ਕਾਨੂੰਨੀ ਮਸਲੇ ਆ ਜਾਂਦੇ ਹਨ। ਕਾਜ਼ੀ ਦੇ ਫ਼ੈਸਲੇ ਇਜਮਾਹ, ਇਸਲਾਮੀ ਵਿਦਵਾਨਾਂ (ਉਲੇਮਾ) ਦੀ ਇਤਫਾਕ ਰਾਏ ਦੇ ਅਨੁਸਾਰ ਹੋਣੇ ਜ਼ਰੂਰੀ ਹਨ। ਕਾਜ਼ੀ ਦੇ ਫ਼ੈਸਲੇ ਵਿਰੁਧ ਕੋਈ ਅਪੀਲ ਨਹੀਂ ਹੋ ਸਕਦੀ।