ਕਾਠਗੜ
ਕਾਠਗੜ ਭਾਰਤੀ ਪੰਜਾਬ (ਭਾਰਤ) ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦਾ ਇੱਕ ਕਸਬਾ ਹੈ। ਇਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਅਧਿਕਾਰ ਖੇਤਰ[1] ਵਿੱਚ ਪੈਂਦਾ ਹੈ। ਇਹ ਚੰਡੀਗੜ ਤੋ ਵਾਈਆ ਰੋਪੜ, ਜਲੰਧਰ ਹੋ ਕੇ ਅਮਿੰਤਸਰ ਸਾਹਿਬ ਨੂੰ ਜਾਦੀ ਸੜਕ ਨੇੜੇ ਪੈਦਾ ਹੈ। ਕਾਠਗੜ ਨੇੜਿੳ ਰਾਸ਼ਟਰੀ ਰਾਜਮਾਰਗ ਨੰਬਰ 344[2] ਲੰਗਦਾ ਹੈ ਜੋ ਰੋਪੜ ਬਾਈਪਾਸ ਕੋਲ ਜਾ ਕੇ ਰਾਸ਼ਟਰੀ ਰਾਜਮਾਰਗ ਨੰਬਰ 205 ਨਾਲ ਤੋ ਫਗਵਾੜੇ ਬਾਈਪਾਸ ਕੋਲ ਰਾਸ਼ਟਰੀ ਰਾਜਮਾਰਗ ਨੰਬਰ 44 ਨਾਲ ਮਿਲਦਾ ਹੈ। ਕਸਬਾ ਕਾਠਗੜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅੰਦਰ ਪੈਦੇ ਕੰਡੀ ਇਲਾਕੇ ਦੇ ਤਿੰਨ ਕਸਬਿਆ ਵਿੱਚੋ ਇੱਕ ਹੈ। ਕਸਬੇ ਦੇ ਉੱਤਰੀ ਪਾਸੇ ਬਰਸਾਤੀ ਪਾਣੀ ਦੀ ਖੱਡ ਵਗਦੀ ਹੈ। ਇਸੇ ਪਾਸੇ ਹੀ ਪੁਲਿਸ ਥਾਣਾ ਕਾਠਗੜ ਦੀ ਨਵੀਂ ਇਮਾਰਤ ਬਣੀ ਹੈ।
- ↑ "Kathgarh Village in Balachaur". villageinfo.in. Retrieved 2020-08-27.
- ↑ "Details-of-National-Highways-as-on-31.03_19" (PDF). morth.nic.in. Retrieved 2020-08-27.