ਕਾਨਾ ਸਿੰਘ

ਪੰਜਾਬੀ ਕਵੀ

ਕਾਨਾ ਸਿੰਘ ਇੱਕ ਪੰਜਾਬੀ ਲੇਖਿਕਾ ਹੈ। ਉਹ ਕਹਾਣੀ, ਨਜ਼ਮ ਅਤੇ ਵਾਰਤਕ ਆਦਿ ਵਿਧਾਵਾਂ ਵਿੱਚ ਲਿਖਦੀ ਹੈ।[1] ਉਹ ਸਾਂਝੇ ਪੰਜਾਬ ਦੀ ਜੰਮਪਲ ਹੈ ਅਤੇ ਉਸਦਾ ਜਨਮ ਪਾਕਿਸਤਾਨ ਦੇ ਪੋਠੋਹਾਰ ਇਲਾਕੇ ਦੇ ਗੁਜਰਖਾਨ ਵਿਖੇ 8 ਫ਼ਰਵਰੀ 1937 ਨੂੰ ਹੋਇਆ। ਉਹ ਅਜਕਲ ਪੰਜਾਬ ਦੇ ਸ਼ਹਿਰ ਮੋਹਾਲੀ ਵਿਖੇ ਰਹਿੰਦੀ ਹੈ। ਉਹ ਲੇਖਣੀ ਨੂੰ ਆਪਣੇ ਸਵੈ-ਪ੍ਰਗਟਾ ਦਾ ਮਾਧਿਅਮ ਮੰਨਦੀ ਹੈ ਅਤੇ ਉਸਦਾ ਵਿਚਾਰ ਹੈ ਕਿ ਕਲਮ ਉਸ ਅੰਦਰਲੇ ਬਾਲਕ ਦਾ ਖਿਡੌਣਾ ਹੈ। ਹਰ ਕੌੜੇ-ਮਿੱਠੇ ਤਜਰਬੇ ਨਾਲ ਦੋ-ਚਾਰ ਹੋਣ ਵਾਸਤੇ ਇਹ ਖਿਡੌਣਾ ਉਸਨੂੰ ਤਾਕਤ ਬਖ਼ਸ਼ਦਾ ਹੈ। 2004 ਦੀ ਮਹਿਫਿਲ-ਏ-ਮੁਸ਼ਾਇਰਾ ਗੁਜਰਾਂਵਾਲਾ ਉਸ ਨੂੰ ਕਾਨਾ ਪੋਠੋਹਾਰਨ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਸ੍ਰ੍ਰ। ਉਸ ਨੂੰ ਪੰਜਾਬੀ ਅਕਾਡਮੀ ਲੁਧਿਆਣਾ ਵੱਲੋਂ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਅਤੇ ਦਿੱਲੀ ਦੀ ਸਾਹਿਤ ਸੱਭਿਆਚਾਰ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਮਿਲ ਚੁੱਕਾ ਹੈ।

ਕਾਨਾ ਸਿੰਘ
ਜਨਮਕਾਨਾ ਸਿੰਘ
8 ਫ਼ਰਵਰੀ 1937
ਗੁਜਰਖਾਨ
ਕਿੱਤਾਕੁਲਵਕਤੀ ਲੇਖਕਾ
ਵਿਸ਼ਾਨਾਰੀ ਮੁਕਤੀ,ਸਮਾਜਕ ਸਰੋਕਾਰ
ਪ੍ਰਮੁੱਖ ਕੰਮਲੋਹਿਓਂ ਪਾਰਸ
ਜੀਵਨ ਸਾਥੀਮਨਜੀਤ ਸਿੰਘ ਅਨੰਤ
ਰਿਸ਼ਤੇਦਾਰਧਵਨਦੀਪ ਸਿੰਘ,ਹਰਦੀਪ ਸਿੰਘ (ਬੇਟੇ)
ਵੈੱਬਸਾਈਟ
(facebook) https://www.facebook.com/kaana.singh?fref=nf
ਕਾਨਾ ਸਿੰਘ 2024 ਵਿੱਚ।

ਕਾਵਿ ਵੰਨਗੀ

ਸੋਧੋ

ਕੁੜੀ ਪੋਠੋਹਾਰ ਦੀ
ਹੁਸਨਾਂ ਨੀ ਰਾਣੀ ਹਾਂ ਮੈਂ
ਨੱਢੀ ਪੋਠੋਹਾਰ ਨੀ
ਸੁਹਣੀ ਤੈ ਸਿਆਣੀ ਹਾਂ ਮੈਂ
ਨੱਢੀ ਪੋਠੋਹਾਰ ਨੀ।
ਵੱਡੀ ਥਈ ਖਾਈ ਖਾਈ
ਗਰੀ ਤੈ ਛੁਹਾਰੇ
ਉੱਚੀ ਥਈ ਘਿੰਨੀ ਘਿੰਨੀ
ਪੀਂਘਾਂ ਨੇ ਹੁਲਾਰੇ
ਪੀਢੀ ਥਈ ਕੁੱਦੀ ਕੁੱਦੀ
ਢੱਕੀਆਂ ਤੈ ਕੱਸੀਆਂ
ਕੂਲੀ ਥਈ ਪੀ ਪੀ ਦੁੱਧ
ਮੱਖਣ ਤੈ ਲੱਸੀਆਂ
ਜੰਡੀਆਂ ਤੈ ਚੜ੍ਹੀ ਚੜ੍ਹੀ
ਬੇਰੀਆਂ ਉਲਾਰ੍ਹਨੀ
ਹੁਸਨਾਂ ਨੀ ਰਾਣੀ ਹਾਂ ਮੈਂ
ਨੱਢੀ ਪੋਠੋਹਾਰ ਨੀ।

ਕਿਤਾਬਾਂ

ਸੋਧੋ
  • ਲੋਹਿਓਂ ਪਾਰਸ (ਨਜ਼ਮ )
  • ਰੂਹ ਦਾ ਅਨੁਵਾਦ(ਰੇਖਾ ਚਿਤਰ)
  • ਚਿੱਤ ਚੇਤਾ (ਸੰਸਮਰਣ )
  • ਮੁਹਾਲੀ ਟੂ ਮਾਸਕੋ (ਸਫ਼ਰਨਾਮਾ)

ਹਵਾਲੇ

ਸੋਧੋ

}