ਕਾਪਿਤੀ ਟਾਪੂ
ਕਾਪਿਤੀ ਟਾਪੂ ਨਿਊਜ਼ੀਲੈਂਡ ਦਾ ਇੱਕ ਟਾਪੂ ਹੈ ਜੋ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਤੋਂ ਲਗਭਗ 1 ਘੰਟੇ ਦੀ ਦੂਰੀ 'ਤੇ ਸਥਿਤ ਹੈ। ਇਸ ਟਾਪੂ ਤੇ ਪੰਛੀਆਂ, ਜਾਨਵਰਾਂ ਦੀ ਵਿਭਿੰਨ ਕਿਸਮ ਦੀ ਉਹ ਪ੍ਰਜਾਤੀਆਂ ਮਿਲ ਜਾਂਦੀਆਂ ਹਨ ਜੋ ਹੋਰ ਕਿਤੇ ਨਹੀਂ ਮਿਲਦੀਆਂ ਕਿਉਂਕਿ ਮਨੁੱਖੀ ਦਖਲ-ਅੰਦਾਜ਼ੀ ਘੱਟ ਹੋਣ ਕਰਕੇ ਇੱਥੋਂ ਦਾ ਵਾਤਾਵਰਣ ਸਦੀਆਂ ਤੋਂ ਇੱਕੋ ਜਿਹਾ ਅਤੇ ਅਨੁਕੂਲ ਹੈ। ਇਸ ਟਾਪੂ ਦੀ ਲੰਬਾਈ ਕਰੀਬ 10 ਕਿਲੋਮੀਟਰ ਅਤੇ ਚੌੜਾਈ ਲਗਭਗ 2 ਕਿਲੋਮੀਟਰ ਹੈ। ਇਸ ਟਾਪੂ ਦਾ ਇਤਿਹਾਸ 800 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸ ਦਾ ਮਨਮੋਹਕ ਨਜ਼ਾਰਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।
Lua error in ਮੌਡਿਊਲ:Location_map at line 522: Unable to find the specified location map definition: "Module:Location map/data/New Zealand" does not exist. | |
ਭੂਗੋਲ | |
---|---|
ਟਿਕਾਣਾ | Tasman Sea |
ਗੁਣਕ | 40°52′S 174°54′E / 40.867°S 174.900°E |
ਖੇਤਰ | 19.65 km2 (7.59 sq mi) |
ਲੰਬਾਈ | 8 km (5 mi) |
ਚੌੜਾਈ | 2 km (1.2 mi) |
ਉੱਚਤਮ ਉਚਾਈ | 521 m (1709 ft) |
ਪ੍ਰਸ਼ਾਸਨ | |
ਹਰੇ-ਭਰੇ ਜੰਗਲਾਂ ਵਾਲੇ ਇਸ ਇਲਾਕੇ ਵਿੱਚ ਪੰਛੀ ਕੀਵੀ ਦੀਆਂ ਦੁਰਲੱਭ ਕਿਸਮਾਂ ਤੋਂ ਇਲਾਵਾ ਵੇਕਾ, ਕੋਕਾਕੋ, ਤਾਕਾਹੇ ਵਰਗੇ ਕਈ ਦੁਰਲੱਭ ਪੰਛੀ ਮੌਜੂਦ ਹਨ। ਆਦਿਵਾਸੀ ਇਵੀ ਇਸ ਟਾਪੂ ਦੇ ਵਸਨੀਕ ਹਨ ਜੋ ਸੈਲਾਨੀਆਂ ਨੂੰ ਸੈਰ ਕਰਾਉਣ ਦਾ ਕੰਮ ਕਰਦੇ ਹਨ। ਇਸ ਟਾਪੂ 'ਤੇ ਕਬਜ਼ਾ ਕਰਨ ਲਈ ਲੰਮਾ ਸਮਾਂ ਵੱਖੋ-ਵੱਖ ਕਬੀਲਿਆਂ ਵਿੱਚ ਲੜਾਈਆਂ ਹੁੰਦੀਆਂ ਰਹੀਆਂ। ਇਸ ਟਾਪੂ ਦੀ ਵਨਸਪਤੀ ਅਤੇ ਦੁਰਲੱਭ ਪੰਛੀਆਂ ਨੂੰ ਧਿਆਨ ਵਿੱਚ ਰੱਖਕੇ ਨਿਊਜ਼ੀਲੈਂਡ ਸਰਕਾਰ ਨੇ ਇਸ ਨੂੰ ਵਿਸ਼ੇਸ਼ ਇਲਾਕਾ ਐਲਾਨ ਦਿੱਤਾ ਹੈ।
ਹਵਾਲੇ
ਸੋਧੋhttp://jagbani.epapr.in/1266456/Magazine/Magazine#page/3/1 Archived 2017-07-17 at the Wayback Machine.