ਕਾਬੀਲ ਅਤੇ ਹਾਬੀਲ (ਹਿਬਰੂ: הֶבֶל,קַיִן ਕ਼ਾਯਿਨ, ਹਵਲ) ਜਣਨ ਦੀ ਕਿਤਾਬ ਮੁਤਾਬਕ ਆਦਮ ਅਤੇ ਹੱਵਾ ਦੇ ਦੋ ਪੁੱਤ ਸਨ। ਕਾਬੀਲ ਨੂੰ ਇੱਕ ਕਿਰਸਾਨ ਦੱਸਿਆ ਗਿਆ ਹੈ ਜਦਕਿ ਉਹਦਾ ਛੋਟਾ ਭਰਾ ਹਾਬੀਲ ਇੱਕ ਆਜੜੀ ਦੱਸਿਆ ਜਾਂਦਾ ਹੈ। ਕਾਬੀਲ ਜੰਮਣ ਵਾਲ਼ਾ ਸਭ ਤੋਂ ਪਹਿਲਾ ਮਨੁੱਖ ਸੀ ਅਤੇ ਹਾਬੀਲ ਮਰਨ ਵਾਲ਼ਾ ਸਭ ਤੋਂ ਪਹਿਲਾ ਮਨੁੱਖ। ਕਾਬੀਲ ਨੇ ਆਪਣੇ ਭਰਾ ਨੂੰ ਮਾਰ ਕੇ ਪਹਿਲਾ ਕਤਲ ਕੀਤਾ। ਪੁਰਾਣੇ ਅਤੇ ਨਵੇਂ ਟਿੱਪਣੀਕਾਰਾਂ ਵੱਲੋਂ ਦਿੱਤੀਆਂ ਗਈਆਂ ਜਣਨ 4 ਦੀਆਂ ਵਿਆਖਿਆਵਾਂ ਮੁਤਾਬਕ ਕਾਰਨ ਈਰਖਾ ਅਤੇ ਰੋਹ ਸੀ।[1] ਕੁਰਾਨ ਵਿਚਲੀ ਕਾਬੀਲ ਅਤੇ ਹਾਬੀਲ ਦੀ ਕਹਾਣੀ ਵਿੱਚ ਪਾਠ ਇਹਨਾਂ ਨੂੰ ਸਿਰਫ਼ ਆਦਮ ਦੇ ਪੁੱਤ (ਅਰਬੀ: ابني آدم) ਦੱਸਦਾ ਹੈ।

ਪੀਟਰ ਪਾਲ ਰੂਬਨਜ਼ ਵੱਲੋਂ ਹਾਬੀਲ ਨੂੰ ਮਾਰਦਾ ਕਾਬੀਲ

ਹਵਾਲੇ ਸੋਧੋ

  1. Byron 2011, p. 11: Anglea Y. Kim, "Cain and Abel in the Light of Envy: A Study of the History of the Interpretation of Envy in Genesis 4:1-16," JSP (2001), p.65-84