ਕਾਮਰਸ ਧੰਨ ਪ੍ਰਾਪਤੀ ਦੇ ਉਦੇਸ਼ ਨਾਲ ਵਸ਼ਤਾ ਦੇ ਕੀਤੇ ਜਾਂ ਵਾਲੇ ਵਪਾਰ ਦਾ ਨਾਮ ਹੈ।.[1] ਵਸਤਾਂ ਦੇ ਉਤਪਾਦ ਅਤੇ ਵਪਾਰ ਦਾ ਉਹ ਹਿੱਸਾ ਜਿਹੜਾ ਉਤਪਾਦਕਾਂ ਅਤੇ ਖਰੀਦਦਾਰਾਂ ਵਿੱਚ ਤਾਲਮੇਲ ਬਣਾਈ ਰਖਦਾ ਹੈ  ਉਹ ਕਾਮਰਸ ਅਖਾਉਂਦਾ ਹੈ।

ਕਾਮਰਸ ਦੀ ਸਿੱਖਿਆ

ਸੋਧੋ

ਕਾਮਰਸ ਦੀ ਪੜ੍ਹਾਈ ਕਰੀਅਰ ਦੇ ਨਵੇਂ ਦਿਸਹੱਦੇ ਤੈਅ ਕਰਦੀ ਪ੍ਰਤੀਤ ਹੁੰਦੀ ਹੈ। ਕਾਮਰਸ ਦੇ ਵਿਦਿਆਰਥੀ ਬਿਜ਼ਨਸ, ਟਰੇਡ, ਮਾਰਕੀਟ ਉਤਾਰ ਚੜ੍ਹਾਅ, ਅਰਥਸਾਸਤਰ, ਵਿੱਤੀ ਨੀਤੀਆਂ, ਸਨਅਤੀ ਨੀਤੀਆਂ, ਸ਼ੇਅਰ ਮਾਰਕੀਟ, ਬੈਕਿੰਗ, ਫਾਰਨ ਟਰੇਡ, ਬਿਜ਼ਨਸ ਐਡਮੈਨੇਸਟ੍ਰੇਸ਼ਨ, ਅਕਾਊਂਟੈਂਸੀ ਅਤੇ ਈ ਕਾਮਰਸ ਆਦਿ ਦੀ ਪੂਰੀ ਜਾਣਕਾਰੀ ਹਾਸਲ ਕਰਦੇ ਹਨ। ਕਾਮਰਸ ਵਿਸ਼ੇ ਦੀ ਕਰਕੇ ਤੁਸੀਂ ਬਤੌਰ ਅਧਿਆਪਕ, ਸਿਵਿਲ ਸਰਵਿਸ ਇਮਤਿਹਾਨ, ਉਚੇਰੀ ਪੜ੍ਹਾਈ, ਬੈਕਿੰਗ, ਬਰੋਕਿੰਗ, ਖੋਜ, ਵਿੱਤੀ ਸੰਸਥਾਵਾਂ ਵਿੱਚ ਵੀ ਜਾ ਆਪਣੀ ਜ਼ਿੰਦਗੀ ਰੁਸ਼ਨਾ ਸਕਦੇ ਹੋ। ਤੁਸੀਂ ਪਬਲਿਕ ਸੰਸਥਾਵਾਂ, ਵੱਡੇ-ਛੋਟੇ ਸਨਅਤੀ ਅਦਾਰੇ, ਬੈਂਕ, ਐਮ.ਐਨ.ਸੀ., ਟੀ.ਐਨ. ਸੀ., ਬੀ.ਪੀ.ਓ., ਕੇ.ਪੀ.ਓ., ਸਾਫਟਵੇਅਰ ਕੰਪਨੀਆਂ ਆਦਿ ਵਿੱਚ ਵਧੀਆ ਨੌਕਰੀ ਪ੍ਰਾਪਤ ਕਰਕੇ ਅਕਾਊਂਟੈਂਟ, ਅਕਾਊਂਟ ਐਗਜੈਕਟਿਵ, ਚਾਰਟਡ ਅਕਾਊਂਟੈਂਟ, ਕੰਪਨੀ ਸੈਕਟਰੀ, ਕਾਸਟ ਅਕਾਊਂਟੈਂਟ, ਫਾਈਨੈਂਸ਼ੀਅਲ ਐਨਲਸਿਸਟ, ਵਿੱਤੀ ਪਲੈਨਰ, ਫਾਈਨਾਂਸ ਮੈਨੇਜਰ, ਕੰਟਰੋਲਰ, ਕੰਸਲਟੈਂਟ, ਇਨਵੈਸਟਮੈਂਟ ਅਨੈਲਸਿਸਟ, ਸਟੋਕ ਬਰਾਕਰ, ਪੋਰਫੋਲਿਓ ਮੈਨੇਜਰ ਅਤੇ ਟੈਕਸ ਕਨਸਲਟੈਂਟ ਆਦਿ ਬਣ ਸਕਦੇ ਹੋ।

ਸਬੰਧਿਤ ਕੋਰਸ

ਸੋਧੋ

ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਵਿਦਿਆਰਥੀ ਬੀ.ਕਾਮ (ਤਿੰਨ ਸਾਲਾ) ਅਤੇ ਬਾਅਦ ਵਿੱਚ ਐਮ.ਕਾਮ, ਐਮ.ਏ ਕਾਮਰਸ ਅਤੇ ਪੀ.ਐਚ.ਡੀ ਆਦਿ ਕਰ ਸਕਦੇ ਹਨ। ਪਰ ਆਧੁਨਿਕ ਯੁੱਗ ਦੇ ਨਵੇਂ ਸਨਅਤੀ ਇਨਕਲਾਬ ਨਾਲ ਵਿਦਿਆਰਥੀ ਜੇਕਰ ਕਾਮਰਸ ਦੀ ਪੜ੍ਹਾਈ ਵਿੱਚ ਨਵੀਆਂ ਡਿਗਰੀਆਂ ਖ਼ਾਸ ਕਰਕੇ ਆਧੁਨਿਕ ਨਵੇਂ ਵਪਾਰਕ ਕੋਰਸਾਂ ਵਿੱਚ ਦਾਖ਼ਲਾ ਲੈਣ ਤਾਂ ਜ਼ਿੰਦਗੀ ਕਾਫ਼ੀ ਵਧੀਆ ਰੁਸ਼ਨਾ ਸਕਦੀ ਹੈ ਕਿਉਂਕਿ ਇਨ੍ਹਾਂ ਆਧੁਨਿਕ ਕੋਰਸਾਂ ਦੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੰਗ ਹੈ ਅਤੇ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਕੋਰਸਾਂ ਵਿੱਚ ਬੀ.ਕਾਮ (ਆਨਰਜ਼), ਬੀ.ਏ ਇੰਨ ਬੈਂਕਿੰਗ, ਬੀ.ਏ ਇੰਨ ਇੰਸੋਰੈਂਸ, ਬੀ.ਏ ਬਿਜ਼ਨਸ ਇਕਨਾਮਿਕਸ, ਬੀ.ਏ ਫਾਇਨ੍ਹਾਂਸ, ਸੀ.ਐਫ.ਏ, ਕਾਸਟ ਅਕਾਊਂਟੈਂਸੀ, ਨਿਰਯਾਤ ਪ੍ਰਬੰਧ ਕੋਰਸ, ਬੈਚੁਲਰ ਇੰਨ ਅਕਾਊਂਟੈਂਸੀ ਐਂਡ ਫਾਈਨਾਂਸ, ਬੈਚੁਲਰ ਇੰਨ ਬੈਕਿੰਗ ਐਂਡ ਇੰਸੋਰੈਂਸ, ਬੈਚੁਲਰ ਇੰਨ ਫਾਈਨੈਂਸੀਅਲ ਮਾਰਕੀਟ, ਈ-ਕਾਮਰਸ ਅਤੇ ਆਫਿਸ ਮੈਨੇਜਮੈਂਟ ਆਦਿ ਪ੍ਰੋਫੈਸ਼ਨਲ ਕੋਰਸ ਸ਼ਾਮਿਲ ਹਨ। ਇਸ ਤੋਂ ਇਲਾਵਾ ਕਾਮਰਸ ਨਾਲ ਸਬੰਧਿਤ ਬਹੁਤ ਸਾਰੇ ਡਿਪਲੋਮਾ ਕੋਰਸਾਂ ਦੀ ਵੀ ਭਾਰੀ ਮੰਗ ਪੈਦਾ ਹੋ ਰਹੀ ਹੈ। ਇਨ੍ਹਾਂ ਵਿੱਚ ਡਿਪਲੋਮਾ ਇਨ ਰੀਟੇਲ ਮੈਨੇਜਮੈਂਟ, ਇੰਟਰਨੈਸ਼ਨਲ ਬਿਜ਼ਨਸ, ਅਪ੍ਰੇਸ਼ਨਜ਼ ਮੈਨੇਜਮੈਂਟ, ਬੈਂਕਿੰਗ ਤੇ ਬੀਮਾ, ਫਾਈਨੈਂਸ਼ੀਅਲ ਅਕਾਊਂਟਿੰਗ ਸਟਾਫ ਤੇ ਪੋਰਟ ਫੋਲੀਓ ਮੈਨੇਜਮੈਂਟ ਮਾਰਕੀਟਿੰਗ, ਕੈਸ਼ ਫਲੋ ਮੈਨੇਜਮੈਂਟ, ਕਮਰਸ਼ੀਅਲ ਪ੍ਰੈਕਟਿਸ, ਮਾਡਰਨ ਆਫਿਸ ਮੈਨੇਜਮੈਂਟ ਅਤੇ ਫਾਈਨੈਂਸ਼ੀਅਲ ਐਨਾਲਿਸਟ ਆਦਿ ਦੇ ਡਿਪਲੋਮਾ ਕੋਰਸ ਸ਼ਾਮਲ ਹਨ। ਬੀ.ਕਾਮ ਕਰਨ ਉਪਰੰਤ ਤੁਸੀਂ ਜੇਕਰ ਅਡਵਾਂਸ ਡਿਪਲੋਮਾ ਇਨ ਟੂਰਿਜ਼ਮ ਕਰੋ ਤਾਂ ਵੀ ਨੌਕਰੀਆਂ ਦੇ ਬਿਹਤਰੀਨ ਮੌਕੇ ਮਿਲਦੇ ਹਨ।[2]

ਕਰਿਯਰ

ਸੋਧੋ

ਕਾਮਰਸ ਕੋਰਸ ਕਰਕੇ ਬੱਚੇ ਆਸਾਨੀ ਨਾਲ ਸਵੈ-ਰੁਜ਼ਗਾਰ, ਵਪਾਰਕ ਸੰਸਥਾਵਾਂ, ਬਿਜ਼ਨਸ ਕੰਪਨੀਆਂ, ਮਾਰਕੀਟਿੰਗ, ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵਿੱਚ ਨੌਕਰੀਆਂ ਹਾਸਲ ਕਰ ਸਕਦੇ ਹਨ। ਸੀ.ਏ. ਅਤੇ ਕੰਪਨੀ ਸੈਕਟਰੀ ਦਾ ਕੋਰਸ ਕਰਕੇ ਵੱਡੀਆਂ ਕੰਪਨੀਆਂ ਵਿੱਚ ਲੱਖਾਂ ਰੁਪਏ ਦਾ ਸਾਲਾਨਾ ਪੈਕੇਜ ਪ੍ਰਾਪਤ ਕਰਕੇ ਰੁਤਬੇ ਵਾਲੀ ਨੌਕਰੀ ਹਾਸਲ ਕੀਤੀ ਜਾ ਸਕਦੀ ਹੈ।

ਦੇਸ਼ ਦੇ ਵਿਕਾਸ ਵਿੱਚ ਕਾਮਰਸ

ਸੋਧੋ

ਇਸ ਨਾਲ ਦੇਸ਼ ਦਾ ਵਪਾਰਕ ਵਿਕਾਸ ਤਾਂ ਹੁੰਦਾ ਹੈ ਸਮਾਜ ਅਤੇ ਨਾਗਰਿਕਾਂ ਦਾ ਜੀਵਨ ਪੱਧਰ ਵੀ ਉੱਚਾ ਹੁੰਦਾ ਹੈ। ਈ-ਕਾਮਰਸ ਖੇਤਰ ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। 21ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਨਾਲ ਕਾਰੀਗਰੀ ਸਨਅਤ, ਪੈਦਾਵਾਰ, ਸੇਵਾਵਾਂ ਦੇ ਉਦਯੋਗਾਂ ਦਾ ਵੱਡੀ ਪੱਧਰ ’ਤੇ ਵਿਕਾਸ ਹੋਇਆ ਹੈ। ਕੌਮਾਂਤਰੀ ਪੱਧਰ ਉੱਤੇ ਰੁਜ਼ਗਾਰ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਕੰਪਨੀ ਇਨਹੇਲਮ ਲੀਡਰਸ਼ਿਪ ਸਾਲਿਊਸ਼ਨਜ਼ ਮੁਤਾਬਿਕ ਅਗਲੇ ਕੁਝ ਅਰਸੇ ਦੌਰਾਨ ਇਸ ਖੇਤਰ ਵਿੱਚ ਲੱਖਾਂ ਵਿਅਕਤੀਆਂ ਨੂੰ ਨਿਯੁਕਤ ਕਰਨ ਦੀ ਲੋੜ ਪਵੇਗੀ ਜਿਸ ਨਾਲ ਵਿਰੋਜ਼ਗਾਰੀ ਨੂੰ ਠੱਲ ਪਵੇਗੀ।

ਕਾਮਰਸ ਲੋਗੋ

ਸੋਧੋ
 
The caduceus has been used today as the symbol of commerce[3] with which Mercury has traditionally been associated.

ਹਵਾਲੇ

ਸੋਧੋ
  1. "commerce". Archived from the original on 2016-02-24. Retrieved 2016-02-20. {{cite web}}: Unknown parameter |dead-url= ignored (|url-status= suggested) (help)
  2. ਅਮਰਜੀਤ ਸਿੰਘ. "ਕਾਮਰਸ".
  3. Hans Biedermann, James Hulbert (trans.), Dictionary of Symbolism - Cultural Icons and the Meanings behind Them, p. 54.