ਕਾਮਰੇਡ ਮੱਖਣ ਸਿੰਘ
ਕਾਮਰੇਡ ਮੱਖਣ ਸਿੰਘ ( 21 ਜੂਨ 1951 - 20 ਜਨਵਰੀ 2017) ਪੰਜਾਬ, ਭਾਰਤ ਦਾ ਇੱਕ ਸਿਆਸਤਦਾਨ ਸੀ। ਉਹ ਦੋ ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਰਿਹਾ। 1997 ਤੋਂ 2002 ਤੱਕ ਪੰਜਾਬ ਵਿਧਾਨ ਸਭਾ ਹਲਕਾ ਪੱਕਾ ਕਲਾਂ ਤੋਂ ਅਤੇ 2007 ਤੋਂ 2012 ਤੱਕ ਬਠਿੰਡਾ (ਦਿਹਾਤੀ) ਤੋਂ ਚੁਣਿਆ ਗਿਆ ਸੀ। ਉਹ 2010 ਵਿੱਚ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦਾ ਸਕੱਤਰ ਚੁਣਿਆ ਗਿਆ, ਅਤੇ ਮਈ 2011 ਵਿੱਚ ਕਾਰਜਕਾਰੀ ਕਮੇਟੀ ਪ੍ਰਦੇਸ਼ ਕਾਂਗਰਸ ਦਾ ਮੈਂਬਰ ਬਣਿਆ।