ਕਾਰਕ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਕਿਸੇ ਵਾਕੰਸ਼, ਉਪਵਾਕ ਜਾਂ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਵਿਆਕਰਨਿਕ ਕਾਰਜ ਦਰਸਾਉਂਦੀ ਹੈ। ਕਈ ਭਾਸ਼ਾਵਾਂ ਵਿੱਚ ਨਾਂਵ, ਅਤੇ ਪੜਨਾਂਵ ਦੇ ਨਾਲ ਕਾਰਕ ਦੇ ਆਧਾਰ ਉੱਤੇ ਵੱਖ-ਵੱਖ ਵਿਭਕਤੀਆਂ ਲਗਦੀਆਂ ਹਨ।

ਪੰਜਾਬੀ ਦਾ ਕਾਰਕ ਪ੍ਰਬੰਧ

ਸੋਧੋ

ਮੁੱਢਲੇ ਤੌਰ ਉੱਤੇ ਪੰਜਾਬੀ ਵਿੱਚ 8 ਕਾਰਕ ਮੰਨੇ ਜਾਂਦੇ ਸਨ ਪਰ ਹੁਣ ਪੰਜਾਬੀ ਵਿੱਚ 6 ਕਾਰਕਾਂ ਦੀ ਹੋਂਦ ਹੀ ਪਰਮਾਣਿਕ ਮੰਨੀ ਜਾਂਦੀ ਹੈ।[1] ਇਹ ਹੇਠ ਅਨੁਸਾਰ ਹਨ:

  1. ਕਰਤਾ ਕਾਰਕ
  2. ਕਰਮ ਕਾਰਕ
  3. ਕਰਨ ਕਾਰਕ
  4. ਅਧਿਕਰਨ ਕਾਰਕ
  5. ਸੰਪਰਦਾਨ ਕਾਰਕ
  6. ਅਪਾਦਾਨ ਕਾਰਕ
ਕਰਤਾ ਕਾਰਕ:-ਕਿਰਿਆ ਨੂੰ ਕਰਨ ਵਾਲੇ ਦੇ ਭਾਵ ਨੂੰ ਉਜਾਗਰ ਕਰਦਾ ਹੈ।[ਕੰਮ ਨੂੰ ਕਰਨ ਵਾਲਾ] ਕਾਰਕ ਚਿੰਨ੍ਹ (ਨੇ)
ਕਰਮ ਕਾਰਕ:-ਜਿਸ ਨਾਂਵ/ਪੜਨਾਂਵ ਉੱਤੇ ਕਿਰਿਆ ਵਾਪਰੇ ਅਥਵਾ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪਵੇ [ਜੀਹਦੇ ਤੇ ਕਿਰਿਆ ਹੋਵੇ]ਕਾਰਕ ਚਿੰਨ੍ਹ (ਨੂੰ)
ਕਰਨ ਕਾਰਕ:-ਵਾਕ ਵਿੱਚ ਕਰਨ ਕਾਰਕ ਕਿਸੇ ਕਾਰਜ ਦਾ ਢੰਗ ਨੂੰ ਉਜਾਗਰ ਕਰਦਾ ਹੈ।[ਜਿਸਦੀ ਮਦਦ ਨਾਲ਼ ਕਿਰਿਆ ਹੋਵੇ]ਕਾਰਕ ਚਿੰਨ੍ਹ (ਨਾਲ,ਦੁਆਰਾ,ਰਾਹੀ)


ਹਵਾਲੇ

ਸੋਧੋ
  1. ਬੂਟਾ ਸਿੰਘ ਬਰਾੜ (2012). ਪੰਜਾਬੀ ਵਿਆਕਰਨ: ਸਿਧਾਂਤ ਅਤੇ ਵਿਹਾਰ. ਚੇਤਨਾ ਪ੍ਰਕਾਸ਼ਨ. pp. 44–47. ISBN 978-81-7883-496-0. {{cite book}}: Check |isbn= value: checksum (help)