ਕਾਰਲ ਮਾਰਕਸ ਦਾ ਘਰ ਮਿਊਜੀਅਮ (German: Karl-Marx-Haus) ਜਰਮਨੀ ਦੇ ਟਰਾਏਰ (ਜੋ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ) ਨਾਂ ਦੇ ਸ਼ਹਿਰ ਵਿੱਚ ਉਹ ਇਮਾਰਤ ਹੈ ਜਿਸ ਵਿੱਚ ਕਾਰਲ ਮਾਰਕਸ ਦਾ 5 ਮਈ, 1818 ਨੂੰ ਜਨਮ ਹੋਇਆ ਸੀ; ਹੁਣ ਇਹ ਇੱਕ ਮਿਊਜੀਅਮ ਹੈ।

ਕਾਰਲ ਮਾਰਕਸ ਦਾ ਘਰ
ਅੰਦਰਲਾ ਵਿਹੜਾ

ਇਤਿਹਾਸ ਸੋਧੋ

ਇਹ ਘਰ 1727 ਨੂੰ ਲੇਨ ਜੰਪਰ 664 (ਅੱਜ ਦੇ Brückenstraße 10) ਵਿੱਚ ਬਣਾਇਆ ਗਿਆ ਸੀ। ਕਾਰਲ ਮਾਰਕਸ ਦੇ ਮਾਪੇ ਅਪਰੈਲ 1818 ਨੂੰ ਇੱਥੇ ਕਿਰਾਏ ਤੇ ਰਹਿਣ ਲੱਗੇ ਸਨ। 1904 ਤੱਕ ਇਹ ਜਗ੍ਹਾ ਅਣਗੌਲੀ ਰਹੀ, ਜਦੋਂ ਜਰਮਨੀ ਦੀ ਸੋਸਲ ਡੈਮੋਕ੍ਰੇਟਿਕ ਪਾਰਟੀ ਨੇ ਇਸਨੂੰ ਖਰੀਦਣ ਲਈ ਜੋਰਦਾਰ ਉੱਪਰਾਲੇ ਆਰੰਭ ਦਿੱਤੇ ਸਨ, ਅਤੇ ਅੰਤ 1928 ਵਿੱਚ ਉਸ ਨੇ ਇਹ ਮਕਾਨ ਖਰੀਦ ਹੀ ਲਿਆ। ਜਦੋਂ 1933 ਵਿੱਚ ਨਾਜ਼ੀ ਪਾਰਟੀ ਸੱਤਾਧਾਰੀ ਬਣੀ ਤਾਂ ਇਹ ਇਮਾਰਤ ਜਬਤ ਕਰ ਲਈ ਗਈ ਅਤੇ ਇਸਨੂੰ ਪ੍ਰਿੰਟਿੰਗ ਹਾਊਸ ਬਣਾ ਦਿੱਤਾ ਗਿਆ। 5 ਮਈ, 1947 ਨੂੰ ਇਸ ਭਵਨ ਨੂੰ ਕਾਰਲ ਮਾਰਕਸ ਦੇ ਜੀਵਨ ਅਤੇ ਕੰਮ ਦੇ ਮਿਊਜੀਅਮ ਵਜੋਂ ਖੋਲ੍ਹ ਦਿੱਤਾ ਗਿਆ।