ਕਾਰਵਾਂ
ਲੋਕਾਂ ਦੇ ਸਮੂਹ ਜਾਂ ਜਾਨਵਰਾਂ ਦੇ ਵੱਗ ਦਾ ਇੱਕ ਲਾਈਨ ਵਿੱਚ ਲੰਬੇ ਸਫਰ ਲਈ ਤੁਰਨਾ
ਕਾਰਵਾਂ (ਪਰਸ਼ੀਅਨ: کاروان)[1] ਪਰਸ਼ੀਅਨ ਭਾਸ਼ਾ ਦਾ ਸ਼ਬਦ ਹੈ। ਪੁਰਾਣੇ ਸਮੇਂ ਵਿੱਚ ਅਕਸਰ ਵਪਾਰ ਮੁਹਿੰਮ ਉੱਤੇ, ਇਕੱਠੇ ਯਾਤਰਾ ਕਰਨ ਲਈ ਲੋਕ ਇੱਕ ਗਰੁੱਪ ਜਾਂ ਕਾਫ਼ਲੇ ਦੇ ਰੂਪ ਵਿੱਚ ਮੁੱਖ ਤੌਰ ਉੱਤੇ ਮਾਰੂਥਲ ਖੇਤਰ ਵਿੱਚ ਜਾਂਦੇ ਸਨ ਲੋਕਾਂ ਦੇ ਸਮੁਹ ਆਪਣੇ ਵਾਹਨਾ ਜਿਵੇਂ ਕਿ ਊਂਟ,ਘੋੜੇ,ਖਚਰ,ਆਦਿ ਅਤੇ ਸਾਜੋ ਅਮਨ ਸਮੇਤ ਯਾਤਰਾ ਕਰਦੇ ਸਨ. ਆਪਸੀ ਸਹਿਯੋਗ ਲਈ ਇਕੱਠੇ ਵਾਹਨਾ ਰਾਹੀਂ ਲੰਬੀ ਯਾਤਰਾ ਤੇ ਜਾਣ ਲਈ ਵੀ ਵਰਤਿਆ ਜਾਂਦਾ ਹੈ। ਮਾਰੂਥਲਾਂ ਅਤੇ ਰੇਸ਼ਮ ਰੋਡ, ਤੇ ਲੋਕ ਵਪਾਰ ਲਈ ਯਾਤਰਾ ਕਰਦੇ ਸਮੇਂ ਡਾਕੂਆਂ ਤੋਂ ਆਪਣੀ ਰਾਖੀ ਲਈ ਕਾਫਲਿਆਂ ਦੇ ਰੂਪ ਵਿੱਚ ਜਾਂਦੇ ਸਨ।