ਕਾਰਾ ( Nepali: कारा ' ਜੇਲ੍ਹ ' ) ਸੁਸ਼ੀਲਾ ਕਾਰਕੀ ਦਾ ਨੇਪਾਲੀ ਭਾਸ਼ਾ ਦਾ ਨਾਵਲ ਹੈ।[1] ਇਹ 9 ਦਸੰਬਰ, 2019 ਨੂੰ ਕਿਤਾਬ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ।[2] ਕਾਰਕੀ ਨੇਪਾਲ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਹੈ। ਇਹ ਲੇਖਕ ਦੀ ਦੂਜੀ ਕਿਤਾਬ ਹੈ, ਜਿਸ ਨੇ ਪਹਿਲਾਂ ਇੱਕ ਸਵੈ-ਜੀਵਨੀ ਪ੍ਰਕਾਸ਼ਿਤ ਕੀਤੀ ਸੀ - ਨਿਆ । ਇਹ ਨਾਵਲ 1990 ਦੇ ਦਹਾਕੇ ਦੌਰਾਨ ਕਾਰਕੀ ਦੇ ਆਪਣੇ ਜੇਲ੍ਹ ਸਮੇਂ ਦੇ ਅਨੁਭਵ ਤੋਂ ਪ੍ਰੇਰਿਤ ਹੈ।[3] ਸਾਬਕਾ ਪੁਲਿਸ ਮੁਖੀ ਰਮੇਸ਼ ਖਰੇਲ ਅਤੇ ਚੀਫ਼ ਜਸਟਿਸ ਸਪਨਾ ਮੱਲਾ ਦੁਆਰਾ ਨੇਪਾਲ ਅਕੈਡਮੀ ਦੇ ਅਹਾਤੇ ਵਿੱਚ ਇੱਕ ਸਮਾਰੋਹ ਵਿੱਚ ਕਿਤਾਬ ਨੂੰ ਲਾਂਚ ਕੀਤਾ ਗਿਆ।[4]

Kara
ਲੇਖਕSushila Karki
ਦੇਸ਼Nepal
ਭਾਸ਼ਾNepali
ਵਿਧਾNovel
ਪ੍ਰਕਾਸ਼ਨDecember 2019
ਪ੍ਰਕਾਸ਼ਕKitab Publishers
ਆਈ.ਐਸ.ਬੀ.ਐਨ.9789937068062

ਸਾਰ ਸੋਧੋ

ਨਾਵਲ ਔਰਤ ਕੈਦੀਆਂ ਦੀ ਕਹਾਣੀ ਹੈ। ਕਾਰਕੀ ਖੁਦ 90 ਦੇ ਦਹਾਕੇ ਵਿੱਚ ਪੰਚਾਇਤੀ ਸ਼ਾਸਨ ਦੌਰਾਨ ਜੇਲ੍ਹ ਵਿੱਚ ਬੰਦ ਸੀ। ਪੁਸਤਕ ਦਾ ਮੁੱਖ ਵਿਸ਼ਾ ਸਮਾਜ ਵਿੱਚ ਔਰਤਾਂ ਦੀ ਗ਼ੁਲਾਮੀ ਬਾਰੇ ਹੈ।[5] ਇਸ ਕਿਤਾਬ ਵਿਚ ਸਮਾਜ ਵਿੱਚ ਹੁੰਦੇ ਔਰਤ ਨਾਲ ਵਿਤਕਰੇ ਨੂੰ ਪੇਸ਼ ਕੀਤਾ ਗਿਆ ਹੈ।[6]

ਪ੍ਰਾਪਤੀਆਂ ਸੋਧੋ

ਪੁਸਤਕ ਨੂੰ ਆਲੋਚਕਾਂ ਵੱਲੋਂ ਹਲਕਾ ਹੁੰਗਾਰਾ ਮਿਲਿਆ। ਮੁੱਖ ਜੱਜ ਸਪਨਾ ਮੱਲਾ ਨੇ ਕਿਤਾਬ ਦੇ ਲਾਂਚ ਈਵੈਂਟ ਦੌਰਾਨ ਕਿਤਾਬ ਨੂੰ ਨੇਪਾਲੀ ਸਮਾਜ ਦੀ ਇੱਕ ਹਕੀਕਤ ਦੱਸਿਆ।[7] ਲਕਸ਼ਮੀ ਬਸਨੇਤ ਨੇ ਹਿਮਾਲ ਖ਼ਬਰ ਲਈ ਆਪਣੀ ਸਮੀਖਿਆ ਵਿੱਚ "ਭਾਸ਼ਾਈ ਕਮਜ਼ੋਰੀ" ਲਈ ਕਿਤਾਬ ਦੀ ਆਲੋਚਨਾ ਕੀਤੀ।[8] ਫਣਿੰਦਰਾ ਸੰਗਰਾਮ ਨੇ ਕਾਂਤੀਪੁਰ ਅਖ਼ਬਾਰ ਦੇ ਕੋਸੇਲੀ (ਹਫ਼ਤਾਵਾਰੀ) ਲਈ ਆਪਣੀ ਸਮੀਖਿਆ ਲਈ ਕਿਤਾਬ ਨੂੰ "ਨੇਪਾਲੀ ਪਾਠਕਾਂ ਲਈ ਇਸ ਦੀਆਂ ਕੁਝ ਕਮੀਆਂ ਦੇ ਬਾਵਜੂਦ ਇੱਕ 'ਤਾਜ਼ਾ ਸਮੱਗਰੀ'" ਕਿਹਾ।[9]

ਹਵਾਲੇ ਸੋਧੋ

  1. "सुशीला कार्कीको 'कारा' सार्वजनिक". Himal Khabar. Retrieved 2021-12-02.
  2. "'कारा'बाट उपन्यास अवतारमा प्रथम महिला प्रधान न्यायाधीश सुशीला कार्की". pahilopost.com. Retrieved 2021-12-02.
  3. "Ex Chief Justice of Nepal Sushila Karki says jail time inspired her novel". SBS Your Language (in ਅੰਗਰੇਜ਼ੀ). Retrieved 2021-12-02.
  4. "सुशिला कार्कीको 'कारा'". सुशिला कार्कीको ‘कारा’ (in ਅੰਗਰੇਜ਼ੀ). Retrieved 2021-12-02.
  5. "5 books on Nepali women by Nepali women - OnlineKhabar English News" (in ਅੰਗਰੇਜ਼ੀ (ਬਰਤਾਨਵੀ)). 17 March 2021. Retrieved 2021-12-02.
  6. "साहित्य समाचार : सुशीला कार्कीको उपन्यास, खगेन्द्र संग्रौलाको जीवनी". Online Khabar (in ਅੰਗਰੇਜ਼ੀ (ਅਮਰੀਕੀ)). Retrieved 2021-12-02.
  7. Samaya, Nepal. "सुशीला कार्कीको 'कारा'माथि अन्तरसंवाद". nepalsamaya.com (in ਅੰਗਰੇਜ਼ੀ (ਬਰਤਾਨਵੀ)). Retrieved 2021-12-09.
  8. "हिमाल खबरपत्रिका | जेलभित्रको महिला हिंसा". nepalihimal.com (in ਅੰਗਰੇਜ਼ੀ (ਅਮਰੀਕੀ)). Retrieved 2021-12-09.
  9. "न्याय निरूपणको याचना". ekantipur.com (in ਨੇਪਾਲੀ). Retrieved 2021-12-09.