ਕਾਰੂ ਬਾਦਸ਼ਾਹ
ਕਾਰੂ ਮਿਸਰ ਦਾ ਸ਼ਕਤੀਸ਼ਾਲੀ ਪਰ ਕੰਜੂਸ ਬਾਦਸ਼ਾਹ ਹੋਇਆ ਹੈ। ਇਸ ਬਾਰੇ ਇੱਕ ਗੱਲ ਪ੍ਰਚਲਿੱਤ ਹੈ ਕਿ ਇਸਨੇ ਦਫ਼ਨ ਹੋਏ ਮੁਰਦਿਆਂ ਦੇ ਮੂੰਹੋਂ ਵੀ ਪੈਸੇ ਕਢਵਾ ਕੇ ਆਪਣੇ ਖ਼ਜ਼ਾਨੇ ਭਰ ਲਏ ਸਨ। ਆਪਣੇ ਧਨਵਾਨ ਹੋਣ ਦੇ ਗ਼ਰੂਰ ਵਿੱਚ ਉਸਨੇ ਹਜ਼ਰਤ ਮੂਸਾ ਦੇ ਹੁਕਮ ਨਾ ਮੰਨਕੇ ਉਸਨੂੰ ਜ਼ਕਾਤ ਦੇਣ ਤੋਂ ਇਨਕਾਰ ਵੀ ਕਰ ਦਿੱਤਾ ਸੀ। ਨਤੀਜੇ ਵਜੋਂ ਮੂਸਾ ਦੇ ਸਰਾਪ ਨਾਲ ਉਹ ਖ਼ਜ਼ਾਨਿਆਂ ਸਮੇਤ ਜ਼ਮੀਨ ਵਿੱਚ ਗ਼ਰਕ ਹੋ ਗਿਆ।[1]
- ↑ ਭਾਰਤਬੀਰ ਕੌਰ ਸੰਧੂ, ਪੂਰਨ ਭਗਤ ਦੇ ਕਿੱਸੇ, ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ, 2005, ਪੰਨਾ 102