ਕਾਲ਼ੇ ਵਰਕੇ (ਕਹਾਣੀ ਸੰਗ੍ਰਹਿ)
ਕਾਲੇ ਵਰਕੇ ਕਹਾਣੀਕਾਰ ਦਾ ਸਤਵਾਂ ਕਹਾਣੀ ਸੰਗ੍ਰਹਿ ਹੈ। ਇਸ ਪੁਸਤਕ ਨੂੰ ਵੈਨਕੂਵਰ ਸਥਿਤ ‘ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਈਟੀ' ਵੱਲੋਂ ਸਾਲ 2015 ਦੀ ਕੌਮਾਂਤਰੀ ਪੱਧਰ ਦੀ ਸਰਬ ਸ੍ਰੇਸ਼ਟ ਗਲਪ ਰਚਨਾ ਐਲਾਨਿਆ ਗਿਆ ਹੈ। ਇਸ ਸੰਗ੍ਰਹਿ ਵਿੱਚ ਕੁਲ ਪੰਜ ਕਹਾਣੀਆਂ ਹਨ। ਇਹਨਾਂ ਕਹਾਣੀਆਂ ਦੇ ਸਰੋਕਾਰ ਵਖੋ ਵਖਰੇ ਹਨ। ਜਰਨੈਲ ਸਿੰਘ ਪੰਜਾਬੀ ਕਹਾਣੀ ਨੂੰ ਵਿਸ਼ਵੀ ਸਰੋਕਾਰਾਂ ਨਾਲ਼ ਜੋੜਨ ਵਾਲਾ ਸਮਰੱਥ ਅਤੇਕਨੇਡਾ ਦਾ ਪ੍ਰਸਿਧ ਪ੍ਰਵਾਸੀ ਕਹਾਣੀਕਾਰ ਹੈ। ਕਾਲੇ ਵਰਕੇ ਸੰਗ੍ਰਹਿ 2014 ਵਿੱਚ ਪ੍ਰਕਾਸਿਤ ਹੋਇਆ। ਇਸ ਵਿੱਚ ਉਸਨੇ ਗੋਰੇ ਬਸਤੀਵਾਦੀਆਂ ਵੱਲੋਂ ਕੈਨੇਡਾ ਦੇ ਨੇਟਿਵ ਲੋਕਾਂ ਨਾਲ਼ ਕੀਤੇ ਅਣਮਨੁੱਖੀ ਵਿਵਹਾਰ, ਅਮਰੀਕਾ ਦੀਆਂ ਅਫਗਾਨਿਸਤਾਨ ਤੇ ਇਰਾਕ ਦੀਆਂ ਜੰਗਾਂ ਦੀ ਅਣਉੱਚਿਤਤਾ, ਫੈਸ਼ਨ ਤੇ ਮਾਡਲਿੰਗ ਇੰਡਸਟਰੀ ਵੱਲੋਂ ਫੈਲਾਈ ਜਾ ਰਹੀ ਨਗਨਤਾ ਤੇ ਕਾਮ-ਭੜਕਾਹਟ ਅਤੇ ਪੂੰਜੀਵਾਦੀ ਵਰਤਾਰੇ ਦੇ ਪਦਾਰਥਵਾਦ, ਖਪਤਵਾਦ ਤੇ ਵਿਅਕਤੀਵਾਦ ਵਰਗੇ ਵਿਸ਼ਵ ਵਿਆਪੀ ਮਸਲਿਆਂ ਨੂੰ ਪੇਸ਼ ਕੀਤਾ ਹੈ। ਇਸ ਵਿਚਲੀ ਕਹਾਣੀ "ਕਾਲੇ ਵਰਕੇ" ਸ਼ੋਸ਼ਨ ਤੇ ਅਧਾਰਿਤ ਹੈ।[1]
ਹਵਾਲੇ
ਸੋਧੋ- ↑ ਡਾ.ਗੁਰਮੀਤ ਕਲਰਮਾਜਰੀ (2001). ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ. ਪਰਸੇਮ ਸਿੰਘ ਫੋਰਮੈਨ ਯਾਦਗਾਰੀ ਪ੍ਰਕਾਸ਼ਨ ਪਟਿਆਲਾ.