ਕਾਲੀਨ
ਕਾਰਪੇਟ ਜਾਂ ਕਾਲੀਨ ਇੱਕ ਟੈਕਸਟਾਈਲ ਫ਼ਰਸ਼ ਹੁੰਦਾ ਹੈ ਜਿਸ ਵਿੱਚ ਆਮ ਤੌਰ 'ਤੇ ਪਿੱਠ ਨਾਲ ਜੁੜੀ ਇੱਕ ਉਪਰਲੀ ਪਰਤ ਹੁੰਦੀ ਹੈ। ਇਹ ਪਰਤ ਪਹਿਲਾਂ ਰਵਾਇਤੀ ਤੌਰ 'ਤੇ ਉੱਨ ਤੋਂ ਬਣੀ ਹੁੰਦੀ ਸੀ, ਪਰ 20 ਵੀਂ ਸਦੀ ਤੋਂ, ਸਿੰਥੈਟਿਕ ਰੇਸ਼ੇ ਜਿਵੇਂ ਕਿ ਪੌਲੀਪ੍ਰੋਪਾਈਲਾਈਨ, ਨਾਈਲੋਨ ਜਾਂ ਪੋਲਿਸਟਰ ਅਕਸਰ ਵਰਤੇ ਜਾਣ ਲੱਗ ਪਏ ਹਨ, ਕਿਉਂਕਿ ਇਹ ਰੇਸ਼ੇ ਉੱਨ ਨਾਲੋਂ ਘੱਟ ਮਹਿੰਗੇ ਹੁੰਦੇ ਹਨ। ਇਹ ਪਰਤ ਆਮ ਤੌਰ 'ਤੇ ਗੁੰਦੇ ਹੋਏ ਫੂੰਦੇ ਹੁੰਦੇ ਹਨ ਜੋ ਉਨ੍ਹਾਂ ਦੀ ਸੰਰਚਨਾ ਨੂੰ ਬਣਾਈ ਰੱਖਣ ਲਈ ਆਮ ਤੌਰ 'ਤੇ ਗਰਮ ਕਰ ਕੇ ਬਣਾਏ ਹੁੰਦੇ ਹਨ। ਕਾਲੀਨ ਸ਼ਬਦ ਅਕਸਰ ਗਲੀਚਾ ਸ਼ਬਦ ਦੇ ਬਦਲ ਵਜੋਂ ਵਰਤ ਲਿਆ ਜਾਂਦਾ ਹੈ, ਹਾਲਾਂਕਿ ਗਲੀਚੇ ਆਮ ਤੌਰ 'ਤੇ ਇੱਕ ਕਮਰੇ ਨਾਲੋਂ ਛੋਟੇ ਹੁੰਦੇ ਹਨ ਅਤੇ ਫਰਸ਼ ਨਾਲ ਜੁੜੇ ਨਹੀਂ ਹੁੰਦੇ।
ਗਲੀਚੇ ਕਈ ਤਰ੍ਹਾਂ ਦੇ ਉਦੇਸ਼ਾਂ ਲਈ ਵਰਤੇ ਜਾਂਦੇ ਹਨ, ਜਿਵੇਂ ਕਿ ਕਿਸੇ ਵਿਅਕਤੀ ਦੇ ਪੈਰਾਂ ਨੂੰ ਠੰਡੀਆਂ ਟਾਈਲਾਂ ਜਾਂ ਕੰਕਰੀਟ ਦੇ ਫਰਸ਼ ਤੋਂ ਇੰਸੂਲੇਟ ਕਰਨਾ, ਕਮਰੇ ਦੇ ਫਰਸ਼ ਤੇ ਬੈਠਣ ਦੀ ਜਗ੍ਹਾ ਦੇ ਤੌਰ 'ਤੇ ਵਧੇਰੇ ਆਰਾਮਦਾਇਕ ਬਣਾਉਣਾ (ਉਦਾਹਰਣ ਵਜੋਂ, ਜਦੋਂ ਬੱਚਿਆਂ ਨਾਲ ਖੇਡਣਾ ਹੋਵੇ ਜਾਂ ਪ੍ਰਾਰਥਨਾ ਦੀ ਦਰੀ ਵਜੋਂ), ਤੁਰਨ ਦੀ ਆਵਾਜ਼ (ਖਾਸ ਕਰਕੇ ਅਪਾਰਟਮੈਂਟ ਬਿਲਡਿੰਗਾਂ ਵਿਚ) ਘੱਟ ਕਰਨਾ ਅਤੇ ਕਮਰੇ ਦੀ ਸਜਾਵਟ ਜਾਂ ਰੰਗ ਜੋੜਨ ਵਾਸਤੇ। ਗਲੀਚੇ ਵੱਖ ਵੱਖ ਰੰਗ ਦੇ ਰੇਸ਼ਿਆਂ ਦੀ ਵਰਤੋਂ ਨਾਲ ਕਿਸੇ ਵੀ ਰੰਗ ਦੇ ਬਣਾਏ ਜਾ ਸਕਦੇ ਹਨ। ਸਤਹ ਨੂੰ ਸਜਾਉਣ ਲਈ ਕਾਰਪੇਟ ਵਿੱਚ ਕਈ ਤਰ੍ਹਾਂ ਦੇ ਨਮੂਨੇ ਅਤੇ ਮੋਟਿਫ਼ ਹੋ ਸਕਦੇ ਹਨ। 2000 ਵਿਆਂ ਦੇ ਦਹਾਕੇ ਵਿਚ, ਕਾਰਪੇਟ ਦੀ ਵਰਤੋਂ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਜਿਵੇਂ ਕਿ ਪ੍ਰਚੂਨ ਸਟੋਰਾਂ ਅਤੇ ਹੋਟਲ ਅਤੇ ਨਿੱਜੀ ਘਰਾਂ ਵਿੱਚ ਕੀਤੀ ਜਾਂਦੀ ਹੈ। 2010 ਵਿਆਂ ਦੇ ਦਹਾਕੇ ਵਿਚ, ਕਾਰਪੇਟ ਅਤੇ ਗਲੀਚੇ ਬਹੁਤ ਸਾਰੀਆਂ ਕੀਮਤਾਂ ਅਤੇ ਗੁਣਵੱਤਾ ਦੇ ਪੱਧਰਾਂ ਤੇ ਉਪਲਬਧ ਹਨ, ਇਹ ਸਸਤੀਆਂ, ਸਿੰਥੈਟਿਕ ਕਾਰਪੇਟਾਂ ਤੋਂ ਲੈ ਕੇ ਹਨ ਜੋ ਫੈਕਟਰੀਆਂ ਵੱਡੇ ਪੱਧਰ ਤੇ ਤਿਆਰ ਹੁੰਦੀਆਂ ਹਨ ਅਤੇ ਵਪਾਰਕ ਇਮਾਰਤਾਂ ਵਿੱਚ ਵਰਤੀਆਂ ਜਾਂਦੀਆਂ ਹਨ ਅਤੇ ਮਹਿੰਗੇ ਹੱਥ ਨਾਲ ਬੁਣੇ ਉੱਨ ਦੇ ਗਲੀਚੇ ਤੱਕ ਹਨ ਜੋ ਅਮੀਰ ਲੋਕਾਂ ਦੇ ਪ੍ਰਾਈਵੇਟ ਘਰਾਂ ਵਿੱਚ ਵਰਤੇ ਜਾਂਦੇ ਹਨ।
ਸ਼ਬਦ-ਨਿਰੁਕਤੀ ਅਤੇ ਵਰਤੋਂ
ਸੋਧੋਅੰਗਰੇਜ਼ੀ ਸ਼ਬਦ ਕਾਰਪੇਟ ਪੁਰਾਣੀ ਫ਼ਰਾਂਸੀਸੀ ਭਾਸ਼ਾ ਦੇ carpite ਸ਼ਬਦ ਤੋਂ ਆਇਆ ਹੈ। ਸ਼ਬਦ ਦੀ ਇੱਕ ਵਿਓਤਪਤੀ ਤੋਂ ਪਤਾ ਚੱਲਦਾ ਹੈ ਕਿ ਇਹ ਫ਼ਰਾਂਸੀਸੀ ਸ਼ਬਦ ਪੁਰਾਣੀ ਇਤਾਲਵੀ carpita ਤੋਂ ਹੈ, ਜੋ ਅੱਗੋਂ "carpire" ਕਿਰਿਆ ਤੋਂ ਹੈ ਜਿਸਦਾ ਮਤਲਬ ਤੋੜਨਾ ਹੈ।[1][2]
ਕਿਸਮਾਂ
ਸੋਧੋਬੁਣੀਆਂ ਹੋਈਆਂ
ਸੋਧੋਨੀਡਲ ਫ਼ੈਲਟ
ਸੋਧੋਹਵਾਲੇ
ਸੋਧੋ- ↑ "Definition of carpet". Thefreedictionary.com. Retrieved 2013-10-04.
- ↑ "Carpet - Definition". Merriam-webster.com. 2012-08-31. Retrieved 2013-10-04.