ਕਾਲੇਵਾਲ ਫੱਤੂ

ਭਾਰਤ ਦਾ ਇੱਕ ਪਿੰਡ

ਕਾਲੇਵਾਲ ਫੱਤੂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿਤ ਇੱਕ ਛੋਟਾ ਜਿਹਾ ਭਾਰਤੀ ਪਿੰਡ ਹੈ। ਇਸ ਪਿੰਡ ਦੇ ਕਬੀਲੇ ਦੇ ਮੈਂਬਰਾਂ ਦਾ ਮੁੱਢ ਜਲੰਧਰ ਦੇ ਪਿੰਡ ਸ਼ੰਕਰ ਤੋਂ ਹੈ। (ਜਮੀਨ ਦੇ ਰਿਕਾਰਡ ਅਨੁਸਾਰ 1961 ਵਿੱਚ ਇਸ ਪਰਿਵਾਰ ਦੀ ਖੇਤੀ ਵਾਲੀ ਜ਼ਮੀਨ ਅਜੇ ਵੀ ਰਾਏ ਸਿੰਘ ਦੇ ਨਾਮ ਹੇਠ ਸੀ)। ਇਹ ਪਿੰਡ ਰਾਏ ਸਿੰਘ ਪੁਰੇਵਾਲ ਨੇ ਵਸਾਇਆ ਸੀ। ਉਸ ਨੇ ਆਪਣੇ ਪੁੱਤਰ ਫਤਿਹ ਸਿੰਘ ਪੁਰੇਵਾਲ ਦੇ ਨਾਂ 'ਤੇ ਇਸ ਦਾ ਨਾਂ ਕਾਲੇਵਾਲ ਫੱਤੂ ਰੱਖਿਆ।

ਪਿੰਡ ਦਾ ਪ੍ਰਮੁੱਖ ਨੇਤਾ ਅਤੇ ਕਬੀਲੇ ਦਾ ਵਿਸ਼ਵ ਵਿਆਪੀ ਨੇਤਾ ਮਨਬੀਰ ਪੁਰੇਵਾਲ ਹੈ ਜੋ ਅੱਜਕੱਲ ਯੂਕੇ ਵਿੱਚ ਰਹਿੰਦਾ ਹੈ।

ਪਿੰਡ ਲਗਭਗ ਖਾਲੀ ਹੋ ਗਿਆ ਹੈ ਕਿਉਂਕਿ ਬਹੁਤੇ ਬਿਹਤਰ ਸੰਭਾਵਨਾਵਾਂ ਅਤੇ ਤਰੱਕੀ ਦੀ ਭਾਲ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਚਲੇ ਗਏ ਹਨ। ਹਾਲਾਂਕਿ ਉਹ ਸਾਰੇ ਸਹਿਮਤ ਹਨ ਕਿ ਜਦੋਂ ਉਹ ਕਾਲੇਵਾਲ ਫੱਤੂ ਵਿੱਚ ਰਹਿੰਦੇ ਸਨ ਤਾਂ ਜ਼ਿੰਦਗੀ ਬਿਹਤਰੀਨ ਸੀ।