ਕਾਵਿਗਤ ਦੋਸ਼(ਵਾਕਗਤ ਦੋਸ਼)

*ਵਾਕ ਦੋਸ਼ ਦੀਆਂ ਕਿਸਮਾਂ ‌:

*ਪ੍ਰਤਿਕੂਲਵਰਣਤਾ: ਪ੍ਰਕ੍ਰਿਤ (ਸ਼ੁਰੂ ਕੀਤੇ ਹੋਏ ਜਾਂ ਪ੍ਰਮੁੱਖ)'ਰਸ' ਦੀ ਪ੍ਰਤੀਤੀ ਲਈ ਉਸਦੇ ਉਲਟ ਵਰਣਾਂ ਦਾ ਪ੍ਰਯੋਗ 'ਕਾਵਿ' ਜਾਂ ਰਚਨਾ 'ਚ ਕਰਨਾ ' ਪ੍ਰਤਿਕੂਲਵਰਣਤਾ ' ਵਾਕਦੋਸ਼ ਹੁੰਦਾ ਹੈ। ਉਦਾਹਰਣ ਲਈ ਸ਼ਿੰਗਾਰ ਰਸ ਲਈ ਟ, ਠ, ਡ, ਢ, ਆਦਿ ਦੀ ਵਰਤੋਂ ਕਰਨਾ।

1.ਉਪਹਤਵਿਸਰਗ: ਜਿੱਥੇ ਵਾਕ ਵਿੱਚ ਵਿਸਰਗਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਹੋਵੇ, ਉਥੇ ' ਉਪਹਤਵਿਸਰਗ' ਵਾਕਦੋਸ਼ ਕਿਹਾ ਜਾਂਦਾ ਹੈ। ਇਸ ਸੰਸਾਰ ਵਿੱਚ,ਉਹੋ ਰਾਜਾ ਪੰਡਿਤ ਵਿਦਵਾਨ ,ਚਤਰ ਅਤੇ ਸੋਹਣਾ ਹੈ ਜਿਸ ਦੇ ਸੇਵਕ ਬਲਵਾਨ, ਸ਼ਰਧਾਵਾਨ ਅਤੇ ਪ੍ਤਿਭਾਵਾਨ ਹਨ।

2.ਲੁਪਤਵਿਸਰਗ: ਜੇ ਵਾਕ 'ਚ ਵਿਸਰਗਾਂ ਦਾ ਜਿਆਦਾਤਰ ਲੋਪ ਹੋ ਜਾਵੇ ਤਾਂ 'ਲੁਪਤਵਿਸਰਗ' ਵਾਕਦੋਸ਼ ਕਹਾਉੰਦਾ ਹੈ। ਇਸ ਲਈ ਉਪਹਤ ਵਿਸਰਗ ਅਤੇ ਲੁਪਤ ਵਿਸਰਗ ਦੋਸ਼ ਕ੍ਰਮਵਾਰ ਪੂਰਵਾਰਧ ਤੇ ਉੱਤਰਾਰਧ ਵਿਚ ਮੰਨੇ ਜਾਂਦੇ ਹਨ।

3.ਵਿਸੰਧੀ: ਸੰਧੀ ਦੀ ਵਿਰੂਪਤਾ ਹੀ ' ਵਿਸੰਧੀ' ਵਾਕਦੋਸ਼ ਹੈ। ਇਹ ਤਿੰਨ ਤਰ੍ਹਾਂ ਦੀ ਹੋ ਸਕਦੀ ਹੈ ।

*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: "ਨੀਂ ਬੜੀ ਤੇਜ਼ੀ ਨਾਲ ਅਸਮਾਨ ਵਿਚ ਉੱਡ ਕੇ ਭਿਅੰਕਰਤਾ ਨਾਲ਼ ਜਾਂਦਾ ਹੋਇਆ ਇਹ ਬਾਜ਼ ਚਮਕ ਰਿਹਾ ਹੈ।

4. ਸੰਧੀ : ਵਾਕ 'ਚ ਸੰਧੀ ਕਰਨ ਦੀ ਥਾਂ, ਸੰਧੀ ਨਾ ਕਰਨਾ 'ਵਿਸ਼ਲੇਸ਼',

‌*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: " ਹੇ ਰਾਜਨ!ਤੁਹਾਡੇ ਉਹ ਚਰਿੱਤਰ ਪਾਤਾਲ ਵਿਚ ਵੀ ਚੰਦ੍ਰਮਾ ਦੀ ਕਾਂਤੀ ਨੂੰ ਧਾਰਨ ਕਰਦੇ ਹੋਏ ਸੋਭਨੀਕ ਲਗ ਰਹੇ ਹਨ। ਤੁਹਾਡੀ ਸ਼ਕਤੀ ਤੇਂ ਪ੍ਤਿਭਾ ਦੋਨੋਂ ਬੜੀਆਂ ਵਿਸਤਾਰ ਵਾਲੀਆਂ ਹਨ।

ਸੰਧੀ ਦੇ ਕਾਰਣ ਅਸ਼ਲੀਲਤਾ ਪ੍ਰਤੀਤ ਹੋਣ 'ਤੇ, 'ਅਸ਼ਲੀਲਤੱਵ' ਸੰਧੀ ਦੇ ਕਾਰਣ ਸੁਣਨ 'ਚ ਕਟੁਤਾ (ਕੜਵਾਪਨ) ਮਹਿਸੂਸ ਹੋਣ 'ਤੇ 'ਕਸ਼ਟਤੱਵ' ਨਾਮ ਦਾ 'ਵਿਸੰਧੀ' ਵਾਕਦੋਸ਼ ਹੁੰਦਾ ਹੈ।

5.ਹਤਵ੍ਰਿੱਤ : 'ਕਾਵਿ' 'ਚ ਛੰਦ ਦਾ ਟੁੱਟਣ ਜਾਂ ਬੁਰਾ ਲੱਗਣਾ ' ਹਤਵਿਰੱਤ' ਵਾਕਦੋਸ਼ ਮੰਨਿਆ ਜਾਂਦਾ ਹੈ।ਉਸ ਦੀ ਸੁਹੱਣਪ ਹੀ ਉਸ ਦਾ ਇੱਕ ਅਜਿਹਾ ਔਗਣ ਹੈ ਜਿਸ ਕਰਕੇ ਉਸ ਦਾ ਤਿਆਗ ਨਹੀਂ ਕੀਤਾ ਜਾ ਸਕਦਾ। ਇਸ ਗੱਲ ਨੂੰ ਵਿਰੋਧੀ ਮੰਨਦੇ ਹਨ। ਇਸਦੇ ਵੀ ਤਿੰਨ ਰੂਪ ਹੁੰਦੇ ਹਨ :-

*ਛੰਦ ਸ਼ਾਸਤ੍ ਦੇ ਅਨੁਸਾਰ ਛੰਦ ਦੇ ਠੀਕ ਹੋਣ 'ਤੇ ਵੀ ਬੁਰਾ ਲੱਗਣਾ ।

*ਛੰਦ ਦਾ 'ਰਸ' ਦੇ ਅਨੁਕੂਲ ਨਾ ਹੋਣਾ।

*ਪਾਦ ਦੇ ਅੰਤ 'ਚ ਲਘੂ - ਗੁਰੂ ਵਰਣ ਦਾ ਨਾ ਹੋ ਸਕਣਾ 'ਹਤਵਿਰੱਤ' ਵਾਕਦੋਸ਼ ਹੁੰਦਾ ਹੈ।

6.ਨਿਊਨਪਦ: ਅਭਿਪ੍ਰੇਤ (ਮਨਚਾਹੇ) ਅਰਥ ਦੇ ਵਾਚਕ ਕਿਸੇ ਪਦ ਦਾ ਨਾ ਹੋਣਾ 'ਨਿਊਨਪਦ' ਵਾਕਦੋਸ਼ ਹੁੰਦਾ ਹੈ।

* ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: ਇਥੇ ਪਹਿਲੇ ਤਿੰਨਾਂ ਚਰਣਾਂ ਵਿੱਚ 'ਅਸਮਾਭਿ' ਇਹ ਪਦ ਅਤੇ ਚੌਥੇ ਚਰਣ ਵਿਚ 'ਖਿਨੇ' ਇਸ ਪਦ ਤੋਂ ਪਹਿਲਾ 'ਇੱਥਮ੍' ਇਹ ਪਦ ਨਿਊਨ ਹੈ,ਘੱਟ ਹੈ।

7.ਅਧਿਕਪਦ: ਅਭਿਪ੍ਰੇਤ ਅਰਥ ਦੇ ਵਾਚਕ ਪਦਾਂ ਤੋਂ ਇਲਾਵਾ ਹੋਰ ਅਨਾਵਸ਼ਕ ਪਦਾਂ ਦਾ ਪ੍ਰਯੋਗ ਕਰਨਾ 'ਅਧਿਕਪਦ' ਵਾਕਦੋਸ਼ ਹੁੰਦਾ ਹੈ। "ਇਹ ਕੋਈ ਅਜਿਹਾ ਮਹਾ ਪੁਰਸ਼ ਹੈ ਜਿਸ ਦੀ ਆਕਿ੍ਤੀ ਮਣੀ ਵਾਂਗ ਨਿਰਮਲ ਹੈ, ਜੋ ਗੂੜ੍ ਸਾ਼ਸਤਰ ਦੇ ਤੱਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।

8.ਕਥਿਤ: ਕਿਸੇ ਵਾਕ 'ਚ ਇਕੋ ਪਦ ਦਾ ਅਨਾਵਸ਼ਕ ਰੂਪ 'ਚ ਬਾਰ - ਬਾਰ ਪ੍ਰਯੋਗ ਕਰਨਾ 'ਕਥਿਤਪਦ' ਵਾਕਦੋਸ਼ ਹੁੰਦਾ ਹੈ।

* ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:ਹਥੇਲੀ ਰੂਪੀ ਸੇਜ ਤੇ ਸੌਣ ਦੇ ਕਾਰਣ ਰਗੜ ਨਾਲ ਇਨ੍ਹਾਂ ਦੀ ਪਿਲੱਤਣ ਦੂਰ ਹੋ ਗਈ ਹੈ ਅਜਿਹੀਆਂ ਤੇਰੀਆਂ ਗਲਾ੍ਂ। ਨੀ ਪਤਲੀਏ ਨਾਰੇ। ਦੱਸ ,ਕਾਮ ਰੂਪੀ ਰਾਜੇ ਦੀ ਲੀਲਾ ਦੇ ਯੁਵਰਾਜ ਪਦ ਦੇ ਸਿੰਘਾਸਣ ਤੇ ਜਲਦੀ ਹੀ ਕਿਸੇ ਗਭਰੂ ਦੇ ਬਿਠਾਉਣ ਨੂੰ ਪ੍ਗਟ ਕਰਦੀਆਂ ਹਨ।

9.ਪਤਤਪ੍ਰਕਰਸ਼: ਆਦਿ ਤੋਂ ਲੈ ਕੇ ਅੰਤ ਤੱਕ ਚਮਤਕਾਰ ਦਾ ਨਿਰਵਾਹ ਨਾ ਹੋ ਸਕਣਾ, ਚਮਤਕਾਰ ਦਾ ਲਗਾਤਾਰ ਘੱਟ ਹੁੰਦੇ ਜਾਣਾ, 'ਪਤਤਪ੍ਰਕਰਸ਼' ਵਾਕਦੋਸ਼ ਹੁੰਦਾ ਹੈ।[1]

ਸਮਾਪਤਪੁਨਰਾੱਤ

10.ਵਿਵਕ੍ਰਸ਼ਿਤ: ਅਰਥ ਦਾ ਗਿਆਨ ਕਰਵਾਉਣ ਵਾਲੇ ਵਾਕ ਦੀ ਸਮਾਪਤੀ ਹੋ ਜਾਣ 'ਤੇ ਵੀ ਦੁਬਾਰਾ ਕੁੱਝ ਹੋਰ ਕਹਿਣਾ 'ਸਮਾਪਤਪੁਨਰਾੱਤ' ਵਾਕਦੋਸ਼ ਹੁੰਦਾ ਹੈ।

* ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:" ਸੂਖਮ ਅੰਗਾਂ ਵਾਲੀ ਦੀ ਚੋਲੀ ਨੂੰ ਖੋਲਣ ਸਮੇਂ ਹੱਥ ਨਾਲ ਹਿੱਲਣ ਕਰ ਕੇ ਹਿੱਲਦੇ ਹੋਏ ਗਹਿਣੀਆਂ ਦੀ ਆਵਾਜ਼ ਕਾਮਦੇਵ ਦੇ ਧਨੁਸ਼ ਦੀ ਟੰਕਾਰ ਹੈ।

11.ਅਰਧਾਂਤਰੈਕਵਾਚਕ: ਜਦੋਂ ਵਾਕ ਦਾ ਪਹਿਲਾ ਅੱਧ ਹਿੱਸਾ ਦੂਜੇ ਅੱਧ ਹਿੱਸੇ 'ਚ ਵਿਦਮਾਨ ਪਦ ਦੀ ਇੱਛਾ ਅਥਵਾ ਦੂਜਾ ਅੱਧਾ ਹਿੱਸਾ ਪਹਿਲੇ ਹਿੱਸੇ 'ਚ ਵਿਦਮਾਨ ਪਦ ਦੀ ਇੱਛਾ ਕਰੇ ਤਾਂ 'ਅਰਧਾਂਤਰੈਕਵਾਚਕ' ਵਾਕਦੋਸ਼ ਹੁੰਦਾ ਹੈ।

*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ:"ਬਣ ਜਾਂਦਿਆਂ ਰਸਤੇ ਵਿਚ ਰਾਹਗੀਰਾਂ ਦੀ ਇਸਤਰੀਆਂ ਨੇ ਅੱਖਾਂ ਵਿਚ ਹੰਝੂ ਭਰ ਕੇ ਜਨਕ ਪੁੱਤਰੀ ਸੀਤਾ ਨੂੰ ਵੇਖਿਆ ਅਤੇ ਸਮਝਾਇਆ ਕਿ ਭੋਇ ਕੁਸ਼ਾ ਨਾਲ ਭਰੀ ਹੋਈ ਹੈ।

12.ਅਭਵਨਮਤਯੋਗ: ਵਾਕ ਦੇ ਪਦਾਂ 'ਚ (ਚਾਹੇ ਗਏ) ਆਪਸੀ ਸਬੰਧ ਦਾ ਨਾ ਹੋਣਾ ਹੀ 'ਅਭਵਨਮਤਯੋਗ' ਵਾਕਦੋਸ਼ ਕਹਾਉੰਦਾ ਹੈ।

*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ"ਹੇ ਮਹਾਰਾਜ !ਜਿਨ੍ਹਾਂ (ਰਾਖਸ਼ਾ)ਦੇ ਤੇਜ਼ ਦੀ ਗਰਮੀ ਨੇ ਦੇਵਤਿਆਂ ਦੇ ਹਾਥੀ ਐਰਾਵਤ ਦੇ ਮਦ ਲਾਲ ਭਰੀਆਂ ਨਦੀਆ ਨੂੰ ਸੁਕਾ ਦਿੱਤਾ ਸੀ।

13.ਅਨਭਿਹਿਤਵਾਚਯ: ਜਿੱਥੇ ਜ਼ਰੂਰੀ ਕਹਿਣਯੋਗ ਪਦ ਦਾ ਕਥਨ ਵਾਕ 'ਚ ਨਾ ਕੀਤਾ ਜਾਵੇ ਤਾਂ 'ਅਨਭਿਹਿਤਵਾਚਯ' ਵਾਕਦੋਸ਼ ਹੁੰਦਾ ਹੈ। ਇਸ ਅਸਾਧਰਨ ਵਿਅਕਤੀ ਦੇ ਬੜੇ ਅਦਭੁਤ ਉਚੇਰੇ ਕਾਰਨਾਮੇ ਨੂੰ ਵੇਖਣ ਅਤੇ ਸੁਨਣ ਕਰਕੇ ਹੈਰਾਨ ਹੋਣ ਤੇ ਵੀ ਮੈਨੂੰ ਵਿਸ਼ਵਾਸ ਨਹੀ ਆ ਰਿਹਾ ਇਹ ਤਾਂ ਕੋਈ ਵੀਰ ਬਾਲਕ ਦੀ ਆਕਿ੍ਤੀ ਦੇ ਰੂਪ ਵਿਚ ਅਸੀਮਿਤ ਸੁਹਜ ਦੇ ਸਾਰ ਤੋਂ ਬਣਿਆ ਪਦਾਰਥ ਹੈ।

14.ਅਪਦਸਥਪਦ: ਜਿੱਥੇ ਪਦ ਦਾ ਪ੍ਰਯੋਗ ਉਚਿੱਤ ਥਾਂ ਦੀ ਬਜਾਏ ਦੂਜੀ ਥਾਂ 'ਤੇ ਕਰ ਦਿੱਤਾ ਜਾਵੇ ਤਾਂ 'ਅਪਦਸਥਪਦ' ਵਾਕਦੋਸ਼ ਹੁੰਦਾ ਹੈ।

*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ: ਨਾਇਕ ਨੇ ਸੌਕਣ ਦੇ ਸਾਹਮਣੇ ਹੀ ਕੰਤ ਰਾਹੀਂ ਪੇ੍ਮ ਨਾਲ ਪਰੋਤੇ ਹੋਏ ਉੱਚੀ ਛਾਤੀ ਵਾਲੇ ਗਲੇ ਵਿੱਚ ਪਾਏ ਗਏ ਹਾਰ ਨੂੰ ਪਾਣੀ ਨਾਲ ਗਿੱਲੇ ਹੋ ਜਾਣ ਤੇ ਵੀ ਨਹੀਂ ਲਾਹਿਆ ਕਿਉਕਿ ਪੇ੍ਮ ਤਾਂ ਗੁਣਾਂ ਨੂੰ ਵੇਖਦਾ ਹੈ,ਚੀਜ਼ ਨੂੰ ਨਹੀਂ।

15.ਅਪਦਸਥਸਮਾਸ: ਵਾਕ 'ਚ 'ਸਮਾਸ' ਦਾ ਪ੍ਰਯੋਗ ਉਚਿਤ ਥਾਂ 'ਤੇ ਨਾ ਕਰਕੇ ਦੂਜੀ ਥਾਂ 'ਤੇ ਕਰਨਾ 'ਅਪਦਸਥਸਮਾਸ' ਵਾਕਦੋਸ਼ ਕਹਾਉਂਦਾ ਹੈ।

16.ਸੰਕੀਰਣ: ਇੱਕ ਵਾਕ ਦੇ ਪਦ ਦੂਜੇ ਵਾਕ 'ਚ ਦਾਖਿਲ ਹੋ ਜਾਣ 'ਤੇ 'ਸੰਕੀਰਣ' ਵਾਕਦੋਸ਼ ਹੁੰਦਾ ਹੈ।

*ਕਾਵਿ ਪ੍ਰਕਾਸ਼ ਵਿਚੋਂ ਲਈ ਗਈ ਪੱਕਤੀ ‌:"ਪੈਰਾਂ ਵਿੱਚ ਡਿੱਗੇ ਹੋਏ ਬਹੁਤ ਗੁਣਵਾਨ ਆਪਣੇ ਇਸ ਪ੍ਰਾਣ ਪਿਆਰੇ ਵੱਲ ਤੂੰ ਕਿਉ ਨਹੀਂ ਵੇਖਦੀ ? ਮਨ ਦੇ ਤਮੋ ਰੂਪ ਮਾਨ ਨਾਂ ਛੱਡ ਅਤੇ ਇਹਨਾਂ ਨੂੰ ਗੱਲੇ ਲਗਾ"।

ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 132. ISBN 978-81-302-0462-8.

ਮੰਮਟ ਕਾਵਿ ਪ੍ਰਕਾਸ਼ . ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ ਪੇਜ਼ 303-320

Categories (++): (+)