ਕਾਵਿ-ਸ਼ਾਸਤਰ (ਮੈਗਜ਼ੀਨ)
ਕਾਵਿ-ਸ਼ਾਸਤਰ ਪੰਜਾਬੀ ਦਾ ਮੈਗਜ਼ੀਨ ਹੈ।ਇਸ ਦੇ ਸੰਪਾਦਕ ਅਮਰਜੀਤ ਸਿੰਘ ਹਨ। ਇਹ ਤ੍ਰੈ-ਮਾਸਿਕ ਰਸਾਲਾ ਫਗਵਾੜੇ ਤੋਂ ਛਪਦਾ ਹੈ।
ਪਿਛੋਕੜ
ਸੋਧੋਇਸ ਤ੍ਰੈ-ਮਾਸਿਕ ਰਿਸਰਚ ਜਰਨਲ ਕਾਵਿ-ਸ਼ਾਸਤਰ ਦੀ ਸ਼ੁਰੂਆਤ ਅਗਸਤ 2014 ਵਿਚ ਡਾ. ਅਮਰਜੀਤ ਸਿੰਘ ਦੀ ਸੰਪਾਦਨਾ ਹੇਠ ਫਗਵਾੜੇ ਤੋਂ ਹੋਈ।
ਉਦੇਸ਼
ਸੋਧੋ‘ਕਾਵਿ-ਸ਼ਾਸਤਰ’ ਦਾ ਮੂਲ ਪ੍ਰਯੋਜਨ ਸਾਹਿਤ ਚਿੰਤਨ ਨਾਲ ਸੰਬੰਧਿਤ ਧਾਰਾਵਾਂ, ਨਿਵੇਕਲੀਆਂ ਅੰਤਰ-ਦ੍ਰਿਸ਼ਟੀਆਂ, ਚਿੰਤਕਾਂ, ਅਨੁਵਾਦਿਤ ਚਿੰਤਨ, ਖੋਜ ਦੇ ਨਿਯਮਾਂ ਅਤੇ ਸਾਹਿਤ ਚਿੰਤਨ ਦੇ ਸੰਕਲਪਾਂ ਨੂੰ ਵਿਆਖਿਆ ਅਧੀਨ ਲਿਆਉਣਾ ਅਤੇ ਸਾਹਿਤ ਚਿੰਤਨ ਰਾਹੀਂ ਅਕਾਦਮਿਕ, ਸੰਸਥਾਗਤ ਅਤੇ ਵਿਅਕਤੀਗਤ ਰੁਝਾਨ ਨੂੰ ਗਿਆਨਮਈ ਦਿਸ਼ਾ ਵਿਚ ਅਧਿਐਨ ਕਰਨਾ ਹੈ।
ਵਿਸ਼ੇਸ਼ ਅੰਕ
ਸੋਧੋ‘ਕਾਵਿ-ਸ਼ਾਸਤਰ’ ਨੇ ਭੂਤਵਾੜਾ, ਉਤਰਆਧੁਨਿਕਤਾ ਦੋ ਭਾਗਾਂ ਵਿਚ, ਪੰਜਾਬੀਅਤ ਦੋ ਭਾਗਾਂ ਵਿਚ, ਗੁਰੂ ਨਾਨਕ ਵਿਸ਼ੇਸ਼ ਅੰਕ ਚਾਰ ਜਿਲਦਾਂ ਵਿਚ, ਸਬਾਲਟਰਨ ਸਟੱਡੀਜ਼, ਹਰਿਭਜਨ ਸਿੰਘ ਆਦਿ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਹਨ। ਇਸ ਦਾ ਜਨਵਰੀ-ਮਾਰਚ 2021 ਦਾ ਅੰਕ ਕਿਸਾਨੀ ਸੰਘਰਸ਼ ਵਿਸ਼ੇਸ਼ ਅੰਕ ਹੈ।
ਪ੍ਰੋ. ਪ੍ਰੀਤਮ ਸਿੰਘ ਦੀ 100ਵੀਂ ਜਨਮ ਸ਼ਤਾਬਦੀ ਮੌਕੇ ਕਾਵਿ ਸ਼ਾਸਤਰ ਰਸਾਲੇ ਦਾ ‘ਭੂਤਵਾੜਾ’ ਵਿਸ਼ੇਸ਼ ਅੰਕ ਰਿਲੀਜ਼ ਕੀਤਾ ਗਿਆ। ਪ੍ਰੋ. ਪ੍ਰੀਤਮ ਸਿਘ ਨੂੰ ਸਮਰਪਿਤ ਇਸ ਵਿਸ਼ੇਸ਼ ਅੰਕ ਵਿੱਚ ਪੰਜਾਬ ਭਰ ਤੋਂ ਲਿਖਾਰੀਆਂ ਨੇ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ।[1]
ਹਵਾਲੇ
ਸੋਧੋ- ↑ Service, Tribune News. "ਪ੍ਰੋ. ਪ੍ਰੀਤਮ ਸਿੰਘ ਨੂੰ ਸਮਰਪਿਤ 'ਭੂਤਵਾੜਾ' ਵਿਸ਼ੇਸ਼ ਅੰਕ ਰਿਲੀਜ਼". Tribuneindia News Service. Archived from the original on 2023-02-06. Retrieved 2021-03-14.