[1][2] ਭੂਮਿਕਾ

ਸੋਧੋ

ਭਾਰਤੀ ਕਾਵਿ ਸ਼ਾਸਤਰ ਵਿੱਚ ' ਕਾਵਿ ਦੀ ਆਤਮਾ' ਇੱਕ ਤਕਨੀਕੀ ਸੰਕਲਪ ਹੈ।[3] ਕਾਵਿ ਆਤਮਾ ਤੋਂ ਭਾਵ ਹੈ ਕਾਵਿ ਦਾ ਪ੍ਰਧਾਨ ਜਾਂ ਮੂਲ ਤੱਤ। "ਆਤਮਾ" ਦਰਸ਼ਨ ਸਸ਼ਤਰ ਦਾ ਸ਼ਬਦ ਹੈ।ਮਨੁੱਖ ਵਿੱਚ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਨੂੰ ਸੰਚਾਲਿਤ ਕਰਨ ਵਾਲੀ ਸ਼ਕਤੀ ਹੀ ਆਤਮਾ ਹੈ।

ਕਾਵਿ ਦੀ ਆਤਮਾ ਤੋਂ ਮੁਰਾਦ ਕਾਵਿ ਦਾ ਉਹ ਬੁਨਿਆਦੀ ਤੱਤ ਜਾਂ ਕੇਂਦਰੀ ਬਿੰਦੂ ਹੈ ਜਿਸ ਉੱਤੇ ਕਵਿਤਾ ਦੀ ਖੂਬਸੂਰਤੀ ਨਿਰਭਰ ਕਰਦੀ ਹੈ।

ਕਾਵਿ ਦੀ ਪਰਿਭਾਸ਼ਾ

ਸੋਧੋ

1) ਆਚਾਰੀਆ ਭਾਮਹ ਦੇ ਅਨੁਸਾਰ ਸ਼ਬਦ ਅਤੇ ਅਰਥ ਦੇ ਸਹਿਭਾਵ ਨੂੰ ਕਾਵਿ ਕਿਹਾ ਜਾਂਦਾ ਹੈ।

2)ਦੰਡੀ-: ਆਚਾਰੀਆ ਦੰਡੀ ਨੇ ਕਾਵਿ ਦੀ ਪਰਿਭਾਸ਼ਾ ਆਲੰਕਾਰਿਕ ਢੰਗ ਨਾਲ ਬਿਆਨ ਕੀਤੀ ਹੈ। ਉਸਦਾ ਕਹਿਣਾ ਹੈ ਕਿ" ਮਨ ਭਾਉਂਦੇ ਅਰਥਾਂ ਨੂੰ ਰਸ ਪ੍ਰਗਟ ਕਰਨ ਵਾਲੀ ਰਸਾਤਮਕ ਪਦਾਵਲੀ ਹੀ ਕਾਵਿ ਸਰੀਰ ਹੈ"।

ਵਿਦਵਾਨਾਂ ਦਾ ਮੱਤ : ਕਾਵਿ ਦੀ ਆਤਮਾ

ਭਾਮਹ, ਦੰਡੀ, ਉਦਭੱਟ, ਆਦਿ ਜਿਹੇ ਵਿਦਵਾਨ ਅਲੰਕਾਰ ਦੇ ਮਹਤਵ ਨੂੰ ਉਜਾਗਰ ਕਰਦੇ ਹੋਏ ਅਲੰਕਾਰ ਨੂੰ ਕਾਵਿ ਦੇ ਆਤਮ ਤੱਤ ਵੱਜੋਂ ਸਥਾਪਤ ਕਰਦੇ ਹਨ।

ਇਸ ਦੇ ਉਲਟ ਅਚਾਰਿਆ ਵਾਮਨ ਨੇ ਵਿਸ਼ੇਸ਼ ਕਿਸਮ ਦੀ ਸ਼ਬਦ ਰਚਨਾ, ਜਿਸ ਵਿੱਚ ਕਾਵਿ ਗੁਣ ਹੋਣ ਨੂੰ ਰੀਤੀ ਕਿਹਾ ਹੈ। ਇਸੇ ਰੀਤੀ ਨੂੰ ਕਾਵਿ ਦੀ ਆਤਮਾ ਵੱਜੋਂ ਪੇਸ਼ ਕੀਤਾ ਗਿਆ ਹੈ। ਕੋਈ ਵੀ ਅਰਥ ਭਰਪੂਰ ਗੱਲ ਉਦੋਂ ਤੱਕ ਚੰਗੀ ਨਹੀਂ ਲਗਦੀ ਜਿੰਨੀ ਦੇਰ ਓਹ ਕਿਸੇ ਖਾਸ ਅੰਦਾਜ਼ ਨਾਲ ਪੇਸ਼ ਨਾ ਕੀਤੀ ਗਈ ਹੋਵੇ। ਇਹੋ ਅੰਦਾਜ਼ (ਰੀਤੀ) ਹੋ ਕਾਵਿ ਦੀ ਆਤਮਾ ਬਣ ਜਾਂਦੀ ਹੈ।

ਅਚਾਰਿਆ ਆਨੰਦ ਵਰਧਨ ਅਤੇ ਉਸ ਦੇ ਪੈਰੋਕਾਰਾਂ ਨੇ ਸਾਹਿਤ ਦੇ ਸੁਝਾਅਪੂਰਨ (ਵਿਅੰਗ) ਅਰਥਾਂ ਨੂੰ ਧੁਨੀ ਕਿਹਾ ਹੈ। ਓਹਨਾਂ ਅਨੁਸਾਰ ਇਹ ਧੁਨੀ ਹੀ ਕਾਵਿ ਦੀ ਆਤਮਾ ਹੈ।

ਕੁੰਤਕ ਅਲੰਕਾਰ ਨੂੰ ਕਾਵਿ ਦਾ ਬਾਹਰੀ ਪੱਖ ਮੰਨਦਾ ਹੈ ਤੇ ਵਕ੍ਰੋਕਤੀ ਨੂੰ ਕਾਵਿ ਦੀ ਆਤਮਾ ਵੱਜੋਂ ਸਥਾਪਤ ਕਰਦਾ ਹੈ।

ਅਚਾਰਿਆ ਕਸ਼ੇਮੇਂਦ੍ਰ ਅਨੁਸਾਰ ਰਸ, ਅਲੰਕਾਰ, ਰੀਤੀ, ਧੁਨੀ, ਵਕ੍ਰੋਕਤੀ ਦਾ ਸਰੂਪ ਆਂਗਿਕ (Partial) ਹੈ। ਇਹਨਾਂ ਵਿੱਚੋਂ ਕੋਈ ਵੀ ਸੰਕਲਪ ਸਾਹਿਤ ਰਚਨਾ ਦੀ ਸਮੁੱਚੀ ਹੋਂਦ ਵਿਧੀ ਨੂੰ ਉਜਾਗਰ ਨਹੀਂ ਕਰਦਾ। ਔਚਿਤਯਾ (ਉਚਿਤਤਾ ਜਾਂ ਢੁਕਵਾਂ ਹੋਣਾ) ਹੀ ਅਜਿਹਾ ਪੱਖ ਹੈ ਜੋ ਸਮੁੱਚੀ ਕਾਵਿ ਰਚਨਾ ਦੀ ਹੋਂਦ ਵਿਧੀ ਨੂੰ ਸਵੀਕਾਰ ਕਰਦਾ ਹੈ। ਇਸ ਲਈ ਔਚਿਤਯਾ ਹੀ ਕਾਵਿ ਦੀ ਆਤਮਾ ਹੈ।[4]

ਆਤਮਾ ਸ਼ਬਦ ਦੀ ਉੱਤਪਤੀ

ਸੋਧੋ

ਡਾ.ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ ਵੱਖੋਂ ਵੱਖ ਵਿਦਵਾਨਾਂ ਨੇ ਆਪ ਆਪਣੇ ਗ੍ਰੰਥਾਂ ਵਿੱਚ, ਇਸ ਬੁਨਿਆਦੀ ਤੱਤ ਲਈ ' ਆਤਮਾ ' ਸ਼ਬਦ ਦੀ ਵਰਤੋਂ ਕੀਤੀ ਹੈ। ਇੱਥੇ ਹੀ ਬਸ ਨਹੀਂ, ਓਹ ਆਪੋ ਆਪਣੇ ਕਾਵਿ - ਸਿਧਾਂਤ ਨੂੰ ਕਾਵਿ ਦੀ ਆਤਮਾ ਸਿੱਧ ਕਰਨ ਲਈ ਦਲੀਲਾਂ ਦਿੰਦੇ ਹਨ। ਇਸੇ ਕਰਕੇ ਕਾਵਿ ਦੀ ਆਤਮਾ ਨੂੰ ਕੇਂਦਰ ਵਿੱਚ ਰੱਖਦੇ ਹੋਏ ਬਹੁਤ ਸਾਰੇ ਕਾਵਿ ਸਿਧਾਂਤ ਹੋਂਦ ਵਿੱਚ ਆਏ। ਇੱਕ ਉਦਾਹਰਣ ਵਜੋਂ, ਜਿਵੇਂ ਮਨੁੱਖ ਦੀ ਹੋਂਦ, ਇੱਕ ਸਰੀਰ ਵਿੱਚ, ਆਤਮਾ ਵਾਸ ਕਰਦੀ ਹੈ। ਮਨੁੱਖ ਵਿੱਚ ਸੂਰਬੀਰਤਾ, ਦਇਆ, ਉਦਾਸੀ, ਡਰ ਆਦਿ ਗੁਣ ਹੁੰਦੇ ਹਨ, ਸਰੀਰ ਦਾ ਲੰਗੜਾ, ਕਾਣਾ ਆਦਿ ਹੋਣਾ ਦੋਸ਼ ਹੈ, ਉਵੇਂ ਹੀ ਕਾਵਿ ਦੇ ਬਾਹਰੀ ਪੱਖ ਨੂੰ ' ਕਾਵਿ ਸਰੀਰ ਕਿਹਾ ' ਕਿਹਾ ਗਿਆ ਹੈ। ਸ਼ਬਦ ਅਤੇ ਅਰਥ ਮਿਲ ਕੇ ਕਾਵਿ ਸਰੀਰ ਨੂੰ ਜਨਮ ਦਿੰਦੇ ਹਨ। ਕਾਵਿ ਦਾ ਇੱਕ ਅੰਦਰੂਨੀ ਪੱਖ ਵੀ ਹੈ ; ਓਹ ਪੱਖ ਕਾਵਿ ਦੀ ਆਤਮਾ ਹੈ। ਇਹ ਆਤਮਾ ਕਾਵਿ ਦੇ ਕਿਹੜੇ ਤੱਤ ਵਿੱਚ ਨਿਵਾਸ ਕਰਦੀ ਹੈ ਇਹੋ ਚਰਚਾ ਦਾ ਵਿਸ਼ਾ ਹੈ। ਮਿਸਾਲ ਵਜੋਂ ਭਾਰਤਮੁਨੀ ਨੇ ਨਾਟਕੀ ਕਾਵਿ ਦੇ ਸੰਦਰਭ ਵਿੱਚ ਇਹ ਸਥਾਪਨਾ ਪੇਸ਼ ਕੀਤੀ ਹੈ ਕਿ ਇਸ ਦੀ ਆਤਮਾ ਰਸ ਵਿੱਚ ਨਿਵਾਸ ਕਰਦੀ ਹੈ।[5]

ਆਤਮਾ ਸ਼ਬਦ ਦਰਸ਼ਨ ਸ਼ਸ਼ਤਰ ਤੋਂ ਹੋੋਂਦ ਵਿੱੱਚ ਆਇਆ।ਅਤੇ ਫਿਰ ਇਸ ਨੂੰ ਕਾਵਿ ਸ਼ਸਤਰ ਵਿੱੱਚ ਵਰਤਿਆ ਜਾਣ ਲੱਗਾ। ਭਾਰਤੀ ਕਾਵਿ ਸ਼ਸ਼ਤਰ ਵਿੱੱਚ ਆਤਮਾ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ 8ਵੀਂਂ ਸਦੀ ਵਿੱੱਚ ਵਾਮਨ ਨੇ ਰੀਤੀ ਨੂੰ ਕਾਵਿ ਦੀ ਆਤਮਾ ਮੰੰਨਦੇ ਹੋੋੋਏ ਕੀਤੀ -ਰੀਤਿਰਾਤਮ ਕਾਵਯਸਯ।ਅਤੇ ਇਸ ਪਿੱੱਛੋੋਂਂ 11ਵੀਂਂ ਸਦੀ ਵਿੱੱਚ ਆਨੰਦਵਰਦਨ ਨੇ ਧੁੁੁਨੀ ਨੂੰ ਕਾਵਿ ਦੀ ਆਤਮਾ ਕਹਿੰਦੇ ਹੋੋਇਆ ਆਤਮਾ ਸ਼ਬਦ ਦਾ ਪ੍ਰ੍ਯੋਗ ਕੀਤਾ-ਧੁੁਨਿਰਾਤਮਾ ਕਾਵਯਸਯ।12ਵੀਂਂ ਸਦੀ ਵਿੱੱਚ ਕੁੁੰੰਤਕ ਨੇ ਵਕ੍ਰੋ੍ਕਤੀ ਨੂੰ ਕਾਵਿ ਦੀ ਆਤਮਾ ਮੰੰਨਦੇ ਹੋੋੋਏ ਇਸ ਲਈ ਜੀਵਿਤ ਸ਼ਬਦ ਦੀ ਵਰਤੋਂ ਕੀਤੀ -ਵਕ੍ਰੋ੍ਕਤੀ ਜੀਵਿਤਮ ਇਸ ਲਈ ਸਪਸ਼ਟ ਹੈ ਕਿ ਅਲੱਗ-ਅਲੱਗ ਆਚਾਰੀਆ ਨੇ ਕਾਵਿ ਦੇ ਚਮਤਕਾਰ ਲਈ ਆਤਮਾ ਸ਼ਬਦ ਦੀ ਵਰਤੋਂ ਕੀਤੀ।

ਅੱਗੇ ਇਹ ਸਵਾਲ ਉੱਠਦਾ ਹੈ ਕਿ ਕਾਵਿ ਦੀ ਆਤਮਾ ਦਾ ਆਧਾਰ ਕੀ ਹੈ? ਇਸ ਲਈ ਵੱਖੋ ਵੱਖ ਆਚਾਰੀਆ ਨੇ 6 ਸਿਧਾਂਤਾਂ ਦੀ ਕਲਪਨਾ ਕੀਤੀ ਹੈ।ਇਹਨਾਂ ਸਿਧਾਂਤਾਂ ਦੇ ਨਾਂ ਤੇ ਹੀ ਅੱਗੋਂ ਸੰਪ੍ਰਦਾਵਾਂ ਦਾ ਵਿਕਾਸ ਹੋੋੋਇਆ। ਜਿਵੇਂ -ਰਸ, ਅਲੰਕਾਰ,ਰੀਤੀ,ਧੁਨੀ,ਵਕ੍ਰੋਕਤੀ,ਔਚਿਤਯ।

ਅਸਲ ਵਿੱਚ ਇਹਨਾਂ 6 ਸਿਧਾਂਤਾਂ ਨੂੰ ਹੀ ਕਾਵਿ ਦੀ ਆਤਮਾ ਮੰਨਿਆ ਜਾਂਦਾ ਹੈੈ।ਪਰੰੰਤੂ ਆਲੋੋਚਕਾ ਨੇ ਇਹਨਾਂ ਦਾ ਖੰਡਨ ਕੀਤਾ।

ਅਲੰਕਾਰ ਸਿਧਾਂਤ

ਸੋਧੋ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਮਹ ਤੋਂ ਪਹਿਲਾਂ ਹੀ ਵਿਦਵਾਨਾਂ ਨੇ ਕਾਵਿ ਵਿੱਚ ਅਲੰਕਾਰ ਦੇ ਮਹੱਤਵ ਨੂੰ ਸਵੀਕਾਰ ਕਰਨ ਸ਼ੁਰੂ ਕਰ ਦਿੱਤਾ ਸੀ।ਪਰ ਅੱਜ ਭਾਮਹ ਨੂੰ ਹੀ ਅਲੰਕਾਰ ਸਿਧਾਂਤ ਦਾ ਆਚਾਰਯ ਮੰਨਿਆ ਜਾਂਦਾ ਹੈ।

ਦੰਡੀ ਨੇ ਆਪਣੇ ਗ੍ਰੰਥ ਕਾਵਿਆਦਰਸ਼ ਵਿੱਚ ਅਲੰਕਾਰ ਨੂੰ ਕਾਵਿ ਦੀ ਆਤਮਾ ਦੱਸਿਆ।ਇਸ ਅਨੁਸਾਰ ਜਿਵੇਂ ਸੇਕ ਤੋਂ ਸੱਖਣੀ ਅੱਗ ਦੀ ਹੋਂਦ ਦਾ ਕੋਈ ਕਿਆਸ(ਅੰਦਾਜ਼ਾ) ਨਹੀਂ ਹੁੰਦਾ ਓਵੇਂ ਹੀ ਅਲੰਕਾਰ ਤੋਂ ਬਿਨਾਂ ਕਵਿਤਾ ਦੀ ਰਚਨਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਪ੍ਰੰਤੂ ਕਈ ਆਚਾਰੀਆ ਨੇ ਇਸਦਾ ਖੰਡਨ ਵੀ ਕੀਤਾ। ਕਿ ਅਲੰਕਾਰ ਕਾਵਿ ਦੀ ਸ਼ੋਭਾ ਜਾਂ ਖੁਬਸੂਰਤੀ ਵਧਾਉਣ ਵਾਲੇ ਤਰੀਕੇ ਹੋ ਸਕਦੇ ਹਨ। ਪਰ ਇਹ ਕਾਵਿ ਦੀ ਆਤਮਾ ਨਹੀਂ ਬਣ ਸਕਦੇ।

ਰੀਤੀ ਸਿਧਾਂਤ
ਸੋਧੋ

ਆਚਾਰੀਆ ਵਾਮਨ ਨੇ ਰੀਤੀ ਨੂੰ ਕਾਵਿ ਦੀ ਆਤਮਾ ਸਥਾਪਿਤ ਕੀਤਾ ਹੈ। ਕਵਿਤਾ ਦੀ ਸਿਰਜਨਾ ਵਿੱਚ ਇੱਕ ਖਾਸ ਢੰਗ ਨਾਲ ਜੁੜੀ ਹੋਈ ਸ਼ਬਦਾਂ ਦੀ ਜੜਤ ਕੀਤੀ ਹੈ।ਜੜਤ ਦੀ ਵਿਸ਼ੇਸ਼ਤਾ ਹੀ ਕਾਵਿ ਅਲੰਕਾਰਾਂ ਦਾ ਸਿੱਟਾ ਹੁੰਦੀ ਹੈ।ਅਤੇ ਅਲੰਕਾਰਾਂ ਦੀ ਜੜਤ ਹੀ ਕਾਵਿ ਸੌਂਦਰਯ ਹੈ।ਇਉਂ ਹੀ ਕਵਿਤਾ ਦਾ ਸਾਰਾ ਹੁਸਨ ਰੀਤੀ ਉਤੇ ਨਿਰਭਰ ਕਰਦਾ ਹੈ।

ਪ੍ਰੰਤੂ ਆਲੋਚਕਾਂ ਅਨੁਸਾਰ ਇਹ ਖ਼ਿਆਲ ਵੀ ਸਮੁੱਚੇ ਤੌਰ 'ਤੇ ਪ੍ਰਵਾਨ ਨਹੀਂ ਚੜ ਸਕਿਆ। ਕਿਉਂਕਿ ਰੀਤੀ ਇੱਕ ਤਰਾਂ ਨਾਲ ਸ਼ੈਲੀ ਹੀ ਹੈ ਜਿਹੜਾ ਕਾਵਿ ਦਾ ਸਰੀਰ ਤਾਂ ਹੋ ਸਕਦੀ ਹੈ ਪ੍ਰੰਤੂ ਰੂਹ ਦੀ ਆਤਮਾ ਨਹੀਂ ਬਣ ਸਕਦੀ।

ਧੁਨੀ ਸਿਧਾਂਤ
ਸੋਧੋ

ਆਨੰਦਵਰਧਨ ਨੂੰ ਭਾਵੇਂ ਰਸ, ਧੁਨੀ ਅਤੇ ਔਚਿਤਯ ਤਿੰਨਾਂਂ ਸਿਧਾਂਂਤਾਂ ਦਾ ਵਿਸ਼ਲੇਸ਼ਣ ਕੀਤਾ ਹੈ।ਪਰ ਧੁੁਨੀ ਨੂੰ ਪ੍ਰਮੁੱੱਖਤਾ ਦਿੰੰਦੇ ਹੋੋਏ ਬਾਕੀਆਂਂ ਦਾ ਸਮਾਈ ਧੁਨੀ ਵਿੱੱਚ ਹੀ ਕਰ ਦਿਤੀ ਹੈ।ਅਤੇ ਸਪਸ਼ਟ ਧੁਨੀ ਨੂੰ ਕਾਵਿ ਦੀ ਆਤਮਾ ਸਥਾਪਿਤ ਕੀਤਾ ਹੈ।ਧੁਨੀ ਅੰਤਰਵਰਤੀ ਤੱਤ ਹੈ।ਇਸ ਲਈ ਇਸਨੂੰ ਕਾਵਿ ਦੀ ਆਤਮਾ ਮੰਨਿਆ ਗਿਆ ਹੈ।

ਵਕ੍ਰੋਕਤੀ ਸਿਧਾਂਤ

ਸੋਧੋ

ਆਚਾਰੀਆ ਕੁੰਤਕ ਨੇ ਵਕ੍ਰੋਕਤੀ ਨੂੰ ਕਾਵਿ ਦੀ ਆਤਮਾ ਦੀ ਆਤਮਾ ਦੀ ਪਦਵੀ ਬਖਸ਼ੀ ਹੈ। ਵਕ੍ਰ+ਉਕਤੀ ਕਹਿਣ ਦੇ ਢੰਗ ਵਿੱਚ ਵਕ੍ਰਰਤਾ ਅਰਥਾਤ-ਟੇਢਾਪਣ,ਵਿਅੰੰਗ।ਟੇੇੇਢੇ ਤਰੀਕੇ ਨਾਲ ਗੱੱਲ ਕਰਨਾ ਵਕ੍ਰੋਕਤੀ ਹੈ।ਹਵਾ ਨੂੰ ਹਵਾ ਨਾ ਕਹਿ ਕੇ 'ਸੁਰਗਾਂ ਦਾ ਹੌਕਾ' ਕਹਿਣਾ ਵਕ੍ਰੋਕਤੀ ਹੈ।

ਪ੍ਰੰਤੂ ਆਲੋਚਕਾਂ ਅਨੁਸਾਰ ਇਸਨੂੰ ਵੀ ਰੱਦ ਕੀਤਾ ਗਿਆ ਕਿ ਵਕ੍ਰੋਕਤੀ ਇੱਕ ਸ਼ੈਲੀ ਦਾ ਸਾਧਨ ਹੈ ਅਤੇ ਬਾਹਰਲੀ ਪੋਚਾ ਪਾਚੀ ਹੈ। ਕਾਵਿ ਦੀ ਰੂਪ ਜਾਂ ਆਤਮਾ ਨਹੀਂ ਬਣ ਸਕਦੀ।

ਔਚਿਤਯ ਸਿਧਾਂਤ
ਸੋਧੋ

ਇਸ ਵਿੱਚ ਕੋਈ ਸੰਦੇਹ ਨਹੀਂ ਕਿ ਆਨੰਦਵਰਧਨ ਨੇ ਕਾਵਿ ਵਿੱਚ ਔਚਿਤਯ ਦੇ ਮਹੱਤਵ ਦੀ ਸਥਾਪਨਾ ਕੀਤੀ ਸੀ।ਪਰ ਇਸ ਨੂੰ ਵਿਸ਼ੇਸ਼ ਰੂਪ ਵਿੱਚ ਕਾਵਿ ਸਿਧਾਂਤ ਵਜੋਂ ਸਥਾਪਿਤ ਕਰਨ ਦਾ ਗੌਰਵ ਕਸ਼ੇਮੇਂਦ੍ਰ ਨੂੰ ਪ੍ਰਾਪਤ ਹੈ।ਉਸਨੇ ਆਪਣੀ ਪੁਸਤਕ "ਔਚਿਤਯ ਵਿਚਾਰ ਚਰਚਾ" ਵਿੱਚ ਔਚਿਤਯ ਨੂੰ ਕਾਵਿ ਦੇ ਮੂਲ ਰਸ ਦਾ ਪ੍ਰਾਣ ਮੰਨਿਆ ਹੈ।

ਆਚਾਰੀਆ ਕੇਸ਼੍ਮਮੇਦ੍ਰ ਔਚਿਤਯ ਦਾ ਸੰਬੰਧ ਸਿੱਧਾ ਕਾਵਿ ਨਾਲ ਜੋੜਨ ਦੀ ਥਾਂ ਰਸ ਨਾਲ ਜੋੜਦਾ ਹੈ। ਇਸ ਲਈ ਇਸਨੂੰ ਅਲੰਕਾਰ,ਰੀਤੀ,ਧੁਨੀ, ਵਕ੍ਰੋਕਤੀ,ਆਦਿ ਵਾਂਗ ਕਾਵਿ ਦੀ ਆਤਮਾ ਨਾ ਮੰਨ ਕੇ ਰਸ ਦਾ ਸਹਾਇਕ ਤੱਤ ਹੀ ਸਮਝਣਾ ਚਾਹੀਦਾ ਹੈ।

ਰਸ ਸਿਧਾਂਤ
ਸੋਧੋ

ਇਸ ਪ੍ਰਾਚੀਨਤਮ ਸਿਧਾਂਤ ਦਾ ਮੋਢੀ ਭਰਤ ਮੁਨੀ ਹੈ। ਰਸ ਸਿਧਾਂਤ ਦਾ ਇੰਨਾ ਮਾਨ ਵਧਿਆ ਰਿਹਾ ਕਿ ਇਸਦੇ ਸਾਮਣੇ ਬਾਕੀ ਸਾਰੇ ਸਿਧਾਂਤ ਫਿੱਕੇ ਪੈ ਗਏ। ਰਸ ਸਿਧਾਂਤਕਾਰਾਂ ਨੇ ਰਸ ਦੀ ਵਿਆਪਕਤਾ ਵਿੱਚ ਬਾਕੀ ਸਾਰੇ ਸਿਧਾਂਤ ਰਸ ਵਿੱਚ ਸਮੇਟ ਲਏ ਅਤੇ ਰਸ ਦਾ ਝੰਡਾ ਬੁਲੰਦ ਕਰ ਦਿੱਤਾ।ਇਉਂ ਹੀ ਭਾਰਤੀ ਕਾਵਿ ਸਸ਼ਤਰ ਅਨੁਸਾਰ ਕਾਵਿ ਦੀ ਆਤਮਾ ਬਣਨ ਦਾ ਵਾਸਤਵਿਕ ਅਧਿਕਾਰ ਰਸ ਨੂੰ ਪ੍ਰਾਪਤ ਹੈ।ਰਸ ਦੀ ਆਤਮਾ ਦਾ ਪਛਾਣ ਚਿੰਨ੍ਹ ਹੈ।

ਸਿੱਟਾ

ਭਾਰਤੀ ਕਾਵਿ ਸ਼ਾਸਤਰ ਵਿਚੋਂ ਜਦੋਂ ਹੀ ਕੋਈ ਸਿਧਾਂਤ ਪੇਸ਼ ਹੁੰਦਾ ਸੀ ਤਾਂ ਇਉਂ ਲਗਦਾ ਸੀ ਕਿ ਇਸ ਸਿਧਾਂਤ ਨੇ ਹੀ ਕਾਵਿ ਦੇ ਆਤਮ ਤੱਤ ਨੂੰ ਉਜਾਗਰ ਕੀਤਾ ਹੈ। ਹਰੇਕ ਨਵੀਂ ਸਥਾਪਨਾ ਨਾਲ ਇਉਂ ਲਗਦਾ ਸੀ ਕਿ ਲਓ ਕਾਵਿ ਦੀ ਆਤਮਾ ਤਾਂ ਹੁਣ ਜਾ ਕੇ ਲੱਭੀ ਹੈ। ਪਰ ਇਹ ਬੌਧਿਕ ਚਿੰਤਨ ਉਦੋਂ ਬੌਧਿਕ ਕਸਰਤ ਹੀ ਬਣ ਕੇ ਰਹਿ ਗਿਆ ਜਦੋਂ ਗੱਲ ਉੱਥੇ ਹੀ ਪਹੁੰਚ ਗਈ ਜਿੱਥੋਂ ਚਲੀ ਸੀ। ਅਰਥਾਤ ਅੰਤਿਮ ਰੂਪ ਵਿੱਚ ਰਸ ਨੂੰ ਹੀ ਕਾਵਿ ਦੇ ਆਤਮ ਤੱਤ ਵੱਜੋ ਸਵੀਕਾਰ ਕਰ ਲਿਆ ਗਿਆ। ਭਰਤਮੁਨੀ ਦੇ ਚਿੰਤਨ ਵਿੱਚ ਏਨੀ ਕੁ ਕਮੀ ਸੀ ਕਿ ਉਸਨੇ ਰਸ ਨੂੰ ਨਾਟਕ ਦੇ ਪੱਖੋਂ ਹੀ ਪੇਸ਼ ਕੀਤਾ ਸੀ। ਪਰ ਅਚਾਰਿਆ ਆਨੰਦ ਵਰਧਨ, ਮੰਮਟ, ਵਿਸ਼ਵਨਾਥ ਆਦਿ ਵਿਦਵਾਨਾਂ ਨੇ ਜਦੋਂ ਰਸ ਨੂੰ ਕਾਵਿ (ਸਾਹਿਤ) ਦੇ ਨੁਕਤੇ ਤੋਂ ਪੇਸ਼ ਕੀਤਾ ਤਾਂ ਕਾਵਿ ਵਿੱਚ ਰਸ ਦਾ ਮਹੱਤਵ ਉਜਾਗਰ ਹੋ ਗਿਆ। ਹਰੇਕ ਵਿਦਵਾਨ ਨੇ ਆਪੋ ਆਪਣੇ ਕਾਵਿ ਸਿਧਾਂਤ ਨੂੰ ਅੱਗੇ ਰੱਖ ਕੇ ਰਸ ਨਾਲ ਉਸ ਦੀ ਪਹਿਲ ਦੂਜੈਲ ਨੂੰ ਜ਼ਰੂਰ ਬਦਲਿਆ ਹੈ ਪਰ ਕੋਈ ਵੀ ਵਿਦਵਾਨ ਕਾਵਿ ਵਿੱਚ ਰਸ ਦੇ ਮਹੱਤਵ ਨੂੰ ਇਨਕਾਰ ਨਹੀਂ ਕਰ ਸਕਿਆ।

ਜੇਕਰ ਮਨੁੱਖ ਆਪਣੇ ਭਾਵਾਂ ਦੀ ਪੇਸ਼ਕਾਰੀ ਲਈ ਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਉਹੀ ਮਨੁੱਖ ਆਪਣੇ ਅੰਦਰ ਪੈਦਾ ਹੋਏ ਕਿਸੇ ਰਸ ਦੇ ਸੰਚਾਰ ਲਈ ਭਾਸ਼ਕ - ਸਾਧਨ ਸਾਹਿਤ ਦੀ ਵਰਤੋਂ ਕਰਦਾ ਹੈ। ਓਸ ਵੇਲੇ ਉਸ ਦਾ ਉਦੇਸ਼ ਕਿਸੇ ਅਲੰਕਾਰ,ਰੀਤੀ, ਗੁਣ, ਧੁਨੀ, ਵਕ੍ਰੋਕਤੀ ਜਾਂ ਔਚਿਤਯ ਦਾ ਪ੍ਰਗਟਾਵਾ ਕਰਨਾ ਨਹੀਂ ਹੁੰਦਾ। ਇਉਂ ਰਸ ਹੀ ਕਾਵਿ ਦੀ ਆਤਮਾ ਹੈ, ਅਜਿਹਾ ਭਾਰਤੀ ਕਾਵਿ ਸ਼ਾਸਤਰ ਦੀ ਅੰਤਿਮ ਮਾਨਤਾ ਹੈ।[6]

ਹਵਾਲੇ[7][8]

ਸੋਧੋ
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).