ਕਾਵਿ ਦੀ ਪ੍ਰਤਿਭਾ
ਜਾਣ - ਪਛਾਣ:-
ਸੋਧੋਕਿਸੇ ਕਵੀ ਵਿੱਚ ਅਜਿਹੀ ਕਿਹੜੀ ਸ਼ਕਤੀ ਹੁੰਦੀ ਹੈ ਜਿਸ ਕਰਕੇ ਉਹ ਸਧਾਰਨ ਮਨੁੱਖ ਹੁੰਦੇ ਹੋਏ ਵੀ ਕਾਵਿ ਰਚਨਾ ਦੁਆਰਾ ਅਸਾਧਾਰਣ ਕੰਮ ਨੂੰ ਬਿਨਾਂ ਕਿਸੇ ਯਤਨ ਦੇ ਸਹਿਜ ਰੂਪ ਚ' ਰਚਣਹਾਰ ਬਣ ਜਾਂਦਾ ਹੈ। ਉਸ ਦੀ ਅਨੋਖੀ ਕਿਰਤ ਦੀ ਉੱਤਪਤੀ ਕਿਵੇਂ ਹੁੰਦੀ ਹੈ ਅਤੇ ਉਸ ਦੇ ਵਿਅਕਤੀਤੱਵ ਵਿੱਚ ਦੂਜੇ ਨੂੰ ਕੀਲਣ ਦੀ ਅਜਿਹੀ ਕਿਹੜੀ ਸ਼ਕਤੀ ਹੁੰਦੀ ਹੈ ਜਿਸ ਕਰਕੇ ਸੁਹ੍ਰਿਦਯ ਅਤੇ ਸਮਾਜਿਕ ਉਸ ਵੱਲ ਆਪਣੇ ਆਪ ਖਿੱਚਿਆ ਚਲਿਆ ਆਉਂਦਾ ਹੈ।'[1] ਧੁਨਿਆਲੋਕ ' ਦੇ ਰਚਯਤਾ ਆਨੰਦਵਰਧਨ ਨੇ ਤਾਂ ਕਵੀ ਨੂੰ ਕਾਵਿ ਰੂਪੀ ਸੰਸਾਰ ਦਾ ਪ੍ਜਾਪਤੀ ਦਾ ਅਹੁਦਾ ਦੇਂਦੇ ਹੋਏ ਕਿਹਾ ਹੈ ਕਿ," ਕਵੀ ਕਾਵਿ ਰੂਪੀ ਸੰਸਾਰ ਦੀਆਂ ਪਰੰਪਰਾਵਾਂ ਅਤੇ ਨਿਯਮ ਬਦਲਦੇ ਰਹਿੰਦੇ ਹਨ। ਕਵੀ ਆਪਣੇ ਹਿਰਦੇ ਦੇ ਭਾਵ ਅਤੇ ਕਲਪਨਾ ਨਾਲ ਸੰਸਾਰ ਨੂੰ ਜਿਸ ਰੂਪ ਚ' ਸਿੰਜਦਾ ਹੈ ਉਹ ਉਸੇ ਰੂਪ ਚ' ਬਦਲ ਜਾਂਦਾ ਹੈ।
ਮੰਮਟ ਦੇ ਕਾਵਯਪ੍ਰਕਾਸ਼ ਵਿੱਚ:-
ਸੋਧੋਮੰਮਟ ਨੇ 'ਕਾਵਯਪ੍ਰਕਾਸ਼ ' ਚ ਕਿਹਾ ਹੈ ਕਿ ',ਕਵੀ ਦੀ ਵਾਣੀ ਰੱਬ ਦੇ ਨਿਯਮਾਂ ਨਾਲ ਜਕੜੀ ਹੋਣ ਦੀ ਬਜਾਏ ਸੁਤੰਤਰ ਹੁੰਦੀ ਹੈ। ਉਸ ਵਿੱਚ ਕਵੀ ਦੀ ਹੀ ਭਾਵਰੂਪ ਧਾਰ ਦੇ ਉੱਮੜਦੇ ਵੇਗ ਅਤੇ ਅਨੰਦ ਦੀ ਚਰਮ ਪ੍ਰਾਪਤੀ ਦੀ ਸਹਿਜ ਸਮਰੱਥਾ ਰਹਿੰਦੀ ਹੈ।[2] ਇਨ੍ਹਾਂ ਹੀ ਨਹੀ, ਚੰਗੇ ਕਵੀ 'ਚ ਭਾਵ ਸ਼ਕਤੀ ਦਾ ਇਹਨਾਂ ਪ੍ਬਲ ਰੂਪ ਹੁੰਦਾ ਹੈ ਕਿ ਉਹ ਕਵੀ ਆਪਣੀ ਮਰਜ਼ੀ ਅਨੁਸਾਰ ਬੇਜਾਨ ਬਣਾ ਦੇਂਦਾ ਹੈ।
ਵੱਖ ਵੱਖ ਆਚਾਰੀਆ ਦੇ ਵਿਚਾਰ:-
ਸੋਧੋ(1) ਭਾਮਹ:-ਸਭ ਤੋਂ ਪ੍ਰਾਚੀਨ ਸਮੀਖਿਆਕਾਰ ਭਾਮਹ ਦੇ ਮੱਤ ਅਨੁਸਾਰ ਕਵੀ ਵਿਰਲੇ ਹੀ ਬੰਦੇ ਹੁੰਦੇ ਹਨ ਕਿਉਂਕਿ ਕਾਵਿ ਇੱਕ ਅਜਿਹੀ ਸ਼ੈ ਹੈ ਜੋ ਸਦਾ ਨਹੀਂ ਬਣਿਆ ਕਰਦੀ ਸਗੋਂ ਕਦੇ ਹੀ ਪ੍ਰਗਟ ਹੁੰਦੀ ਹੈ ਅਤੇ ਸਾਰੇ ਤੁੱਕੜ ਕਾਵਿ ਰਚਨਾ ਨਹੀਂ ਕਰ ਸਕਦੇ ਸਗੋਂ ਉਹੋ ਹੀ ਕਾਵਿ ਰਚਨਾ ਕਰ ਸਕਦਾ ਹੈ ਜਿਸ ਵਿੱਚ "ਪ੍ਰਤਿਭਾ" ਹੁੰਦੀ ਹੈ ਭਾਮਹ ਪ੍ਰਧਾਨ ਤੌਰ ਤੇ ਪ੍ਰਤਿਭਾ ਨੂੰ ਹੀ ਕਾਵਿ ਦਾ ਮੂਲ ਕਾਰਣ ਸਵੀਕਾਰ ਕਰਦੇ ਹਨ।[3]
(2)ਦੰਡੀ :- ਦੰਡੀ ਦਾ ਵਿਚਾਰ ਹੈ ਕਿ "ਕਾਵਿ ਦੀ ਉਪਜ ਸਹਿਜ ਸੁਭਾ ਪ੍ਗਟੀ ਪ੍ਰਤਿਭਾ, ਵਿਉਤਪਤੀਅਤੇ ਲਗਾਤਾਰ ਅਭਿਆਸ ਉੱਤੇ ਨਿਰਭਰ ਹੈ।[4]
(3)ਆਚਾਰੀਆ ਆਨੰਦਵਰਧਨ :-ਆਚਾਰੀਆ ਆਨੰਦਵਰਧਨ ਨੇ 'ਪ੍ਰਤਿਭਾ' ਨੂੰ ਜ਼ਿਆਦਾ ਮਹੱਤਵ ਦੇਂਦੇ ਹੋਏ ਕਹਿੰਦੇ ਹਨ ਕਿ "ਪ੍ਰਤਿਭਾ ਵਾਲਾ ਕਵੀ ਪੁਰਾਣੇ ਵਿਸ਼ੇ ਨੂੰ ਵੀ ਨਵੇਂ ਰੂਪ ' ਚ ਪੇਸ਼ ਦੇਂਦਾ ਹੈ ਜਦੋਂ ਕਿ ਪ੍ਰਤਿਭਾ ਰਹਿਤ ਕਵੀ ਕੁੱਝ ਨਹੀਂ ਕਰ ਸਕਦਾ।[5]
(4)ਆਚਾਰੀਆ ਹੇਮਚੰਦਰ:- ਆਚਾਰੀਆ ਹੇਮਚੰਦਰ ਅਨੁਸਾਰ "ਪ੍ਰਤਿਭਾ ਤੋਂ ਬਿਨਾਂ ਵਿਉਤਪਤੀ ਅਤੇ ਅਭਿਆਸ ਨਾਲ ਉਸ ਦਾ ਹੋਰ ਸੰਸਕਾਰ ਹੋ ਸਕਦਾ ਹੈ।[5]
ਪ੍ਰਤਿਭਾ ਕੀ ਹੈ :-
ਸੋਧੋਪ੍ਰਤਿਭਾ ਅਭਿਆਸ ਅਤੇ ਵਿਉਤਪਤੀ ਤੋਂ ਬਿਨਾਂ ਨਿਖਰ ਨਹੀਂ ਸਕਦੀ ਪ੍ਰਤਿਭਾ ਇਹਨਾਂ ਦੋਹਾਂ ਤੇ ਨਿਰਭਰ ਕਰਦੀ ਹੈ। ਕਵਿਤਾ ਜਾਂ ਸਾਹਿਤ ਦੇ ਬੀਜ ਰੂਪ ਵਿਸ਼ੇਸ਼ ਸੰਸਕਾਰ ਨੂੰ ਸ਼ਕਤੀ ਆਖਿਆ ਜਾਂਦਾ ਹੈ ਜਿਸ ਤੋਂ ਬਿਨਾਂ ਦੀ ਰਚਨਾ ਨਹੀਂ ਹੋ ਸਕਦੀ। ਆਚਾਰੀਆ ਦੰਡੀ ਅਤੇ ਵਾਮਨ ਨੇ ਪ੍ਰਤਿਭਾ ਨੂੰ 'ਕਾਵਿ ' ਦਾ ਬੀਜਰੂਪ ਅਤੇ ਜਨਮ -ਜਨਮਾਂਤਰਾਂ ਦਾ ਇੱਕ ਸੰਸਕਾਰ ਮੰਨਿਆ ਹੈ।[6] ਪ੍ਰਤਿਭਾ ਦੇ ਬਲ ਤੇ ਕਵੀ ਨਵੀਆਂ-ਨਵੀਆਂ ਕਲਪਨਾਵਾਂ ਅਤੇ ਨਵੇਂ ਨਵੇਂ ਬਿੰਬ ਘੜਦਾ ਹੋਇਆ ਅਲੌਕਿਕ ਰਸ ਦੀ ਸਿਰਜਨਾ ਕਰਦਾ ਹੈ। ਪ੍ਰਤਿਭਾ ਇੱਕ ਸ਼ਕਤੀ ਹੈ ਜਿਸ ਰਾਹੀ ਕਵੀ ਅਪ੍ਤੱਖ ਚੀਜਾਂ ਜਾਂ ਪਦਾਰਥਾਂ ਨੂੰ ਪ੍ਰਤੱਖ ਰੂਪ ਵਿੱਚ ਪੇਸ਼ ਕਰਨ ਦੀ ਸਮਰੱਥਾ ਕਰਦਾ ਹੈ।ਇਸੇ ਸ਼ਕਤੀ ਰਾਹੀ ਕਵੀ ਪਾਠਕਾਂ ਸਾਹਮਣੇ ਅਜਿਹੇ ਵਿਸ਼ੇ ਖੋਲ੍ਹ ਦਿੰਦਾ ਹੈ ਜਿਸ ਨਾਲ ਉਹਨਾਂ ਦੀਆਂ ਸੋਈਆਂ ਹੋਈਆ ਅਨੁਭੂਤੀਆਂ ਨੂੰ ਜਗਾਕੇ ਉਹਨਾਂ ਦਾ ਅਹਿਸਾਸ ਕਰਵਾਉਂਦਾ ਹੈ। ਇਸ ਤੋਂ ਇਲਾਵਾ ਕਵਿਤਾ ਕਰਨ ਦੀ ਸਮਰੱਥਾ ਸਿਰਫ 'ਪ੍ਰਤਿਭਾ ' ਤੋਂ ਹੀ ਆਉਂਦੀ ਹੈ। ਇਸ ਸ਼ਕਤੀ ਦੇ ਸਦਕਾ ਹੀ ਜੋ ਸਧਾਰਨ ਵਿਅਕਤੀ ਨੂੰ ਨਹੀਂ ਦਿੱਖ ਦਾ ਉਹ ਕਵੀ ਨੂੰ ਦਿੱਖ ਜਾਂਦਾ ਹੈ। 'ਪ੍ਰਤਿਭਾ 'ਕਵੀ ਦੇ ਹਿਰਦੇ ਚ' ਸ਼ਬਦਸਮੂਹ,ਅਰਥਸਮੂਹ, ਅਲੰਕਾਰਾਂ ਉਕਤੀਆਂ, ਲੋਕੋਕਤੀਆਂ ਆਦਿ ਨੂੰ ਪ੍ਰਕਾਸ਼ਿਤ ਕਰ ਦੇਂਦੀ ਹੈ। ਇਸ ਲਈ ਪ੍ਰਤਿਭਾ ਨੂੰ ਕਾਵਿ ਦਾ ਮਹੱਤਵਪੂਰਣ ਅੰਗ ਜਾਂ ਕਾਰਣ ਮੰਨਿਆ ਜਾਂਦਾ ਹੈ।
ਪ੍ਰਤਿਭਾ ਦਾ ਸਰੂਪ :-
ਸੋਧੋਪ੍ਰਤਿਭਾ ਦੇ ਸਰੂਪ ਬਾਰੇ ਦੈਵੀ ਸ਼ਕਤੀ ਦੇ ਪ੍ਰਵੇਸ਼ ਦੀ ਕਲਪਨਾ ਅਰਸਤੂ ਨੂੰ ਮੰਨਜ਼ੂਰ ਨਹੀਂ ਸੀ। ਉਹਨਾਂ ਦੇ ਪਕੇਰੇ ਵਿਵੇਕ ਨੇ ਇਸ ਪ੍ਰਕਾਰ ਦੀਆਂ ਰਹੱਸ ਕਲਪਨਾਵਾਂ ਨੂੰ ਦਿੜ੍ਤਾ ਨਾਲ ਅਸਵੀਕਾਰ ਕੀਤਾ ਹੈ। ਪੂਰਬ ਜਨਮ ਵਿੱਚ ਉਹਨਾਂ ਨੂੰ ਸ਼ਾਇਦ ਵਿਸ਼ਵਾਸ ਨਹੀਂ ਸੀ ਅਤੇ ਬੰਸ ਪ੍ਭਾਵ ਆਦਿ ਦੀਆਂ ਧਾਰਨਾ ਵੀ ਉਸ ਵੇਲੇ ਤੱਕ ਬਹੁਤ ਸਪਸ਼ਟ ਨਹੀਂ ਹੋਇਆ ਸਨ। ਉਹਨਾਂ ਨੇ ਤਾਂ ਪ੍ਰਤਿਭਾ ਨੂੰ ਆਤਮਾ ਦੀ ਸਹਿਜਾਤ ਸ਼ਕਤੀ ਜਾਂ ਅੰਤਰ ਪ੍ਰੇਰਣਾ ਦੇ ਰੂਪ ਵਿੱਚ ਹੀ ਗ੍ਰਹਿਣ ਕੀਤਾ ਹੈ। ਆਪਣੀ ਅਸਾਧਾਰਣਤਾ ਕਰਕੇ ਪ੍ਰਤਿਭਾ ਦਾ ਪ੍ਰਗਟਾਵਾ ਰਤਾ ਕੁ ਉਨਮਾਦ ਵਰਗਾ ਹੁੰਦਾ ਹੈ ਜਦ ਕਿ ਸਧਾਰਨ ਵਿਹਾਰ ਵਿਵੇਕ ਅਤੇ ਉਸ ਉੱਪਰ ਆਧਾਰਿਤ ਤਰਕ ਸੰਮਤ ਵਸਤੂ ਸੰਬੰਧ ਗਿਆਨ ਨਸ਼ਟ ਹੋ ਜਾਂਦਾ ਹੈ।[7]
ਪ੍ਰਤਿਭਾ ਦਾ ਧਰਮ :-
ਸੋਧੋਪ੍ਰਤਿਭਾ ਦੇ ਪ੍ਭਾਵ ਨਾਲ ਕਵੀ ' ਸ੍ਵੈ' ਦੀ ਭੂਮਿਕਾ ਤੋਂ ਉੱਪਰ ਉੱਠ ਜਾਂਦਾ ਹੈ। ਪ੍ਰਤਿਭਾ ਦਾ ਇਹ ਅੰਦਰਲਾ ਅਤੇ ਮੌਲਿਕ ਧਰਮ ਹੈ। ਕਵੀ ਵਸਤੂ ਸੰਗਠਨ ਅਤੇ ਅਭਿਵਿਅੰਜਨ ਆਦਿ ਵਿੱਚ ਸਿੱਧੀ ਪ੍ਰਾਪਤ ਕਰ ਲੈਂਦਾ ਹੈ।
ਭਾਰਤੀ ਕਾਵਿ- ਸ਼ਾਸਤਰ ਵਿੱਚ ਮੁੱਢ ਤੋਂ ਹੀ ਪ੍ਰਤਿਭਾ ਦਾ ਬੜਾ ਮਹੱਤਵ ਰਿਹਾ ਹੈ ਅਤੇ ਲਗਭਗ ਸਾਰੇ ਪ੍ਰਮੁੱਖ ਆਚਾਰੀਆ ਦੇ ਮਤ ਅਨੁਸਾਰ ਪ੍ਰਤਿਭਾ ਰਸਾਵੇਸ਼ ਨਾਲ ਪ੍ਰੇਰਿਤ ਪ੍ਰਗਿਆ ਦਾ ਇੱਕ ਰੂਪ ਹੈ, ਅਪੂਰਬ ਵਸਤੂ ਉਸਾਰੀ ਉਸ ਦਾ ਪ੍ਰਮੁੱਖ ਧਰਮ ਹੈ ਅਤੇ ਪੂਰਬ ਜਨਮ ਸੰਸਕਾਰ ਉਸ ਦਾ ਕਾਰਣ ਹੈ। ਅਰਸਤੂ ਨੇ ਪ੍ਰਤਿਭਾ ਦੇ ਕਾਰਣ ਦਾ ਉਲੇਖ ਨਹੀਂ ਕੀਤਾ। ਕੁਝ ਵਿਅਕਤੀਆਂ ਵਿੱਚ ਦੂਸਰਿਆਂ ਨਾਲੋਂ ਆਤਮਾ ਦੀ ਸਹਿਜਾਤ ਸ਼ਕਤੀ ਵਧੇਰੇ ਹੁੰਦੀ ਹੈ।[7]
ਹਵਾਲੇ :-
ਸੋਧੋ- ↑ ਸ਼ਰਮਾ, ਪ੍ਰੋ ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 44. ISBN 978-81-302-0462-8.
- ↑ ਸ਼ਰਮਾ, ਪ੍ਰੋ ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 14. ISBN 978-81-302-0462-8.
- ↑ ਸਿੰਘ, ਡਾ. ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ-ਸ਼ਾਸਤਰ. ਲਾਹੌਰ ਬੁੱਕ ਸਾਪ: ਲੁਧਿਆਣਾ. p. 71.
- ↑ ਸਿੰਘ, ਡਾ. ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ-ਸ਼ਾਸਤਰ. ਲਾਹੌਰ ਬੁੱਕ ਸ਼ਾਪ ਘੰਟਾ ਘਰ: ਲੁਧਿਆਣਾ. p. 71.
- ↑ 5.0 5.1 ਸ਼ਰਮਾ, ਪ੍ਰੋ ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 46. ISBN 978-81-302-0462-8.
- ↑ ਸ਼ਰਮਾ, ਪ੍ਰੋ ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 47. ISBN 978-81-302-0462-8.
- ↑ 7.0 7.1 ਅਰਸਤੂ, ਅਰਸਤੂ. ਅਰਸਤੂ ਦਾ ਕਾਵਿ-ਸ਼ਾਸਤਰ. ਐੱਸ ਚੰਦ ਐਡ ਕੰਪਨੀ ਰਾਮ ਨਗਰ: ਨਵੀਂ ਦਿੱਲੀ. p. 51.