ਕਾਵਿ ਦੇ ਹੇਤੂ
ਭਾਰਤੀ ਕਾਵਿ ਸ਼ਾਸਤਰ ਦੇ ਵਿਚਾਰਸ਼ੀਲ ਆਚਾਰੀਆਂ ਨੇ ਕਾਵਿ ਦੀ ਸਮੀਖਿਆ ਪੱਖੋਂ ਕਾਵਿ ਸ਼ਾਸਤਰ ਦੇ ਅੰਤਰਗਤ ਅਨੇਕ ਵਿਸ਼ਿਆਂ ਦਾ ਵਿਵੇਚਨ ਪ੍ਰਸਤੁਤ ਕੀਤਾ ਹੈ। ਦੇਖਣ ਵਿੱਚ ਆਉਂਦਾ ਹੈ ਕਿ ਆਚਾਰੀਆਂ ਨੇ ਆਪਣੇ ਗ੍ਰੰਥਾਂ `ਚ ਕਾਵਿ ਸ਼ਾਸਤਰ ਦੇ ਸਾਰਿਆਂ ਵਿਸ਼ਿਆਂ `ਤੇ ਕੁਝ ਸੁਤੰਤਰ ਅਤੇ ਅਸਾਧਰਨ ਵਿਸ਼ੇ ਵੀ ਚੁਣੇ ਹਨ। ਭਾਰਤੀ ਕਾਵਿ ਸ਼ਾਸਤਰ ਦੇ ਗ੍ਰੰਥਾਂ ਦੇ ਪਰਿਸ਼ੀਲਨ ਦੇ ਆਧਾਰ `ਤੇ ਕਾਵਿ ਸਮੀਖਿਆ ਨਾਲ ਸੰਬੰਧਿਤ ਹੇਠਲੇ ਪ੍ਰਮੁੱਖ ਵਿਸ਼ੇ ਹਨ।
ਕਾਵਿ ਸ਼ਾਸਤਰ ਦੇ ਵਿਸ਼ੇ
ਸੋਧੋ- ਕਾਵਿ ਦੇ ਪ੍ਰਯੋਜਨ
- ਕਾਵਿ ਦੇ ਹੇਤੂ
- ਕਾਵਿ ਦੇ ਲਕਸ਼ਣ
- ਕਾਵਿ ਦੇ ਭੇਦ
- ਸ਼ਬਦ ਅਰਥ ਤੇ ਉਹਨਾਂ ਦੀਆਂ ਵ੍ਰਿੱਤੀਆਂਖ਼
- ਨਾਟਯ ਸੰਬੰਧੀ ਤੱਤ
- ਰਸ
- ਅਲੰਕਾਰ
- ਰੀਤੀ
- ਧੁਨੀ
- ਵਕ੍ਰੋਕਤੀ
- ਔਚਿਤਯ
- ਕਾਵਿ ਦੀ ਆਤਮਾ
- ਕਾਵਿਗਤ ਦੋਸ਼
- ਕਾਵਿਗਤ ਗੁਣ
- ਉਪਰੋਕਤ ਦਿੱਤੇ ਗਏ ਵਿਸ਼ਿਆਂ ਵਿੱਚੋਂ ਕਾਵਿ ਦੇ ਹੇਤੂ ਦੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਵਿਆਖਿਆ ਹੇਠ ਲਿਖੇ ਅਨੁਸਾਰ ਹੈ।
ਕਾਵਿ ਦੇ ਹੇਤੂ
ਸੋਧੋਕਾਵਿ ਦੇ ਹੇਤੂ ਤੋਂ ਭਾਵ ਕਾਵਿ ਦੇ ਕਾਰਣ ਕਾਵਿ ਦੇ ਉਹ ਕਿਹੜੇ ਅਜਿਹੇ ਹੇਤੂ ਜਾਂ ਕਾਰਣ ਹਨ ਜਿਹੜੇ ਕਵੀ ਨੂੰ ਇੱਕ ਚੰਗਾ ਰਚਨ ਵਿੱਚ ਸਹਾਇਤਾ ਕਰਦੇ ਹਨ। ਕਾਵਿ ਹੇਤੂਆਂ ਦੇ ਅੰਤਰਗਤ ਉਨ੍ਹਾਂ ਕਾਰਣਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਜਿਨ੍ਹਾਂ ਕਰਕੇ ਕਵੀ ਕਾਵਿ ਰਚਨਾ ਵਿੱਚ ਪ੍ਰਵਿਰਤ ਹੁੰਦਾ ਹੈ। ਤਰਕ ਸ਼ਾਸਤਰ ਦੇ ਆਧਾਰ `ਤੇ ਕਾਰਯ ਤੇ ਕਾਰਣ ਦਾ ਡੂੰਘਾ ਸੰਬੰਧ ਹੈ। ਕਾਰਣ ਤੋਂ ਬਿਨ੍ਹਾਂ ਕਾਵਿ ਦੀ ਹੋਂਦ ਨਹੀਂ ਰਹਿ ਜਾਂਦੀ। ਸੰਸਕ੍ਰਿਤ ਕਾਵਿ ਸ਼ਾਸਤਰ ਦੇ ਆਚਾਰੀਆਂ ਨੇ ਕਵੀ ਦੇ ਅਨੋਖੇ ਵਿਆਕਤਿੱਤਵ ਦਾ ਵਧਾ-ਚੜ੍ਹਾ ਕੇ ਜਗਾਸਨ ਕੀਤਾ ਹੈ ਕਿ ਉਸਦੀ ਅਨੋਖੀ ਕਿਰਤ ਦੀ ਉਤਪਤੀ ਕਿਵੇਂ ਹੁੰਦੀ ਹੈ। ਜਿਸ ਕਰਕੇ ਸਹ੍ਰਿਦਯ ਤੇ ਸਮਾਜਿਕ ਉਸ ਵੱਲ ਆਪਣੇ-ਆਪ ਖਿੱਚਿਆ ਚਲਿਆ ਆਉਂਦਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਨੂੰ ਕਵੀ ਬਣਨ ਲਈ ਕਿਹੜੇ-ਕਿਹੜੇ ਰੋਲ ਅਦਾ ਕਰਨੇ ਪੈਂਦੇ ਹਨ। ਜਿਸ ਨਾਲ ਕਾਵਿ ਦੀ ਅਨੋਖੀ ਉਤਪਤੀ ਹੋਵੇ। ਉਸ ਦੇ ਵਿਅਕਤਿੱਤਵ ਵਿੱਚ ਦੂਜੇ ਨੂੰ ਕੀਲਨ ਦੀ ਅਜਿਹੀ ਕਿਹੜੀ ਸ਼ਕਤੀ ਜਾਂ ਹੁੰਨਰ ਹੁੰਦਾ ਹੈ, ਜਿਸ ਕਰਕੇ ਸਹ੍ਰਿਦਯ ਤੇ ਸਮਾਜਿਕ ਉਸ ਵੱਲ ਖਿੱਚੇ ਜਾਂਦੇ ਹਨ ਅਤੇ ਕਵੀ ਦੀ ਅਨੋਖੀ ਸ਼ਖਸੀਅਤ ਬਣਦੀ ਹੈ। ਜਿਸ ਕਾਰਨ ਉਸ ਦੀ ਰਚਨਾ ਦਾ ਦੂਸਰਿਆਂ ਉੱਪਰ ਅਨੋਖਾ ਤੇ ਦਿਲ ਖਿੱਚਵਾਂ ਪ੍ਰਭਾਵ ਪੇਂਦਾ ਹੇ। ਭਾਵ ਕਵੀ ਦੇ ਬਣਨ ਵਿੱਚ ਕਿਹੜੇ ਕਿਹੜੇ ਕਾਰਨ ਕਵੀ ਨੂੰ ਚੰਗਾ ਕਵੀ ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਉਹ ਕਾਵਿ ਹੇਤੂ ਅਖਵਾਉਂਦੇ ਹਨ। ਆਚਾਰੀਆ ਮੰਮਟ ਨੇ ਕਾਵਿ ਦੇ ਕਾਰਣਾਂ ਦਾ ਵਰਨਣ ਕੀਤਾ ਹੈ ਅਤੇ ਸ਼ਕਤੀ, ਨਿਪੁੰਨਤਾ ਤੇ ਅਭਿਆਸ ਤਿੰਨਾਂ ਨੂੰ ਸਮਿਲਤ ਰੂਪ ਵਿੱਚ ਕਾਵਿ ਰਚਨਾ ਦਾ ਕਾਰਣ ਮੰਨਿਆ ਹੈ। ਆਚਾਰੀਆ ਵਾਮਨ ਨੇ ਇਹਨਾਂ ਨੂੰ ਕਾਵਿ ਹੇਤੂਆਂ ਲਈ ਕਾਵਿ ਅੰਗ ਸ਼ਬਦ ਦੀ ਵਰਤੋਂ ਕੀਤੀ ਹੈ। ਆਚਾਰੀਆਂ ਰਾਜ ਸ਼ੇਖਰ ਨੇ ਵੀ ਇਹਨਾਂ ਨੂੰ ਕਾਵਿ ਮਤਾਵਾਂ ਮੰਨਿਆ ਹੈ। ਕਵੀ ਆਪਣੇ ਹਿਰਦੇ ਦੇ ਭਾਵ ਕਲਪਨਾ ਨਾਲ ਸੰਸਾਰ ਨੂੰ ਜਿਸ ਰੂਪ ਵਿੱਚ ਸਿੰਝਦਾ ਹੈ। ਉਹ ਉਸੇ ਰੂਪ ਵਿੱਚ ਬਦਲ ਦਿੰਦਾ ਹੈ। ਇੱਕ ਚੰਗੇ ਵਿੱਚ ਭਾਵ ਸ਼ਕਤੀ ਦਾ ਏਨਾ ਪੱਕਾ ਰੂਪ ਹੁੰਦਾ ਹੈ ਕਿ ਉਹ ਕਵੀ ਆਪਣੀ ਮਰਜ਼ੀ ਦੇ ਅਨੁਸਾਰ ਬੇਜਾਨ ਪਦਾਰਥ ਨੂੰ ਚੇਤਨ ਤੇ ਚੇਤਨ ਨੂੰ ਬੇਜਾਨ ਬਣਾ ਦਿੰਦਾ ਹੈ। ਕਵੀ ਅਪ੍ਰਤੱਖ ਤੇ ਕਦੇ ਵੀ ਨਾ ਦੇਖੇ ਹੋਏ ਪਦਾਰਥਾਂ ਨੂੰ ਪਾਠਕਾਂ ਤੇ ਦਰਸ਼ਕਾਂ ਦੇ ਸਾਹਮਣੇ ਪ੍ਰਤੱਖ ਰੂਪ ਵਿੱਚ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ।
ਆਚਾਰੀਆਂ ਭਾਮਹ ਦਾ ਮੰਤਵ: ਕਿ ਕਾਵਿ ਸਾਹਿਤ ਦੀ ਰਚਨਾ ਕਰਨੀ ਕਿਸੇ ਐਰੇ ਗੈਰੇ, ਨੱਥੂ ਖੈਰੇ ਦੇ ਵੱਸ ਦੀ ਗੱਲ ਨਹੀਂ ਹੈ। ਸਗੋਂ ਕੋਈ ਵਿਰਲਾ ਹੀ ਕਾਵਿ ਦੀ ਰਚਨਾ ਕਰ ਸਕਦਾ ਹੈ। ਜਿਸ ਕੋਲ ਪ੍ਰਤਿਭਾ ਹੁਨਰ ਹੋਵੇ। ਇਸ ਦੇ ਨਾਲ ਹੀ ਉਹਨਾਂ ਨੇ ਕਾਵਿ ਰਚਨਾ ਦੇ ਪ੍ਰੇਰਕ ਸਾਧਨਾਂ ਦੀ ਚਰਚਾ ਕਰਦੇ ਹੋਏ ਵਿਅਕਰਨ, ਛੰਦ, ਕੋਸ਼, ਅਰਥ, ਇਤਿਹਾਸਿਕ ਕਲਾਵਾਂ, ਲੋਕ ਵਿਵਹਾਰ, ਤਰਕ ਸ਼ਾਸਤਰ, ਸ਼ਬਦਾਂ ਅਤੇ ਅਰਥਾਂ ਦਾ ਉੱਘਾ ਗਿਆਨ ਕਾਵਿ ਦੇ ਹੇਤੂਆਂ ਦੀ ਉਪਾਸਨਾ, ਧਿਆਉਣਾ ਤੇ ਦੂਜੇ ਕਵੀਆਂ ਦੀਆਂ ਰਚਨਾਵਾਂ ਦਾ ਅਧਿਐਨ ਕਰਕੇ ਕਾਵਿ ਰਚਨਾ ਲਈ ਪ੍ਰਵਿਰਤ ਹੋਣ ਦਾ ਸੁਝਾਅ ਦਿੱਤਾ ਹੈ। ਆਚਾਰੀਆ ਵਾਗ ਭੱਟ ਤੇ ਜਯਦੇਵ ਨੇ ਰਾਜ ਸ਼ੇਖਰ ਤੇ ਜਗਨ ਨਾਥ ਦੇ ਮੱਤਾਂ ਦਾ ਅਨੁਸਾਰਨ ਕਰਦੇ ਹੋਏ ਵਿਉਂਤਪੱਤੀ ਤੇ ਅਭਿਆਸ ਨੂੰ ਪ੍ਰਤਿਭਾ ਦਾ ਪੋਸ਼ਕ ਦੱਸਿਆ ਹੈ। ਜਿਵੇਂ ਕਿ ਮਿੱਟੀ ਤੇ ਪਾਣੀ ਬੀਜ ਦਾ ਸਹਿਜ ਪੋਸ਼ਣ ਕਰਦੇ ਹਨ। ਆਚਾਰੀਆ ਅਨੰਦ ਵਰਧਨ ਨੇ ਪ੍ਰਤਿਭਾ ਤੇ ਵਿਉਂਤਪੱਤੀ ਦੋਹਾਂ ਨੂੰ ਕਾਵਿ ਰਚਨਾ ਦਾ ਹੇਤੂ ਮੰਨਿਆ ਹੈ। ਇਹਨਾਂ ਅਨੁਸਾਰ ਪ੍ਰਤਿਭਾ ਵਾਲਾ ਕਵੀ ਪੁਰਾਣੇ-ਪੁਰਾਣੇ ਵਿਸ਼ੇ ਨੂੰ ਨਵੇਂ ਰੂਪ ਵਿੱਚ ਪੇਸ਼ ਕਰ ਦਿੰਦਾ ਹੈ। ਜਦੋਂ ਕਿ ਪ੍ਰਤਿਭਾਹੀਨ ਕਵੀ ਕੁੱਝ ਨਹੀਂ ਕਰ ਸਕਦਾ। ਜਦੋਂ ਵਿਉਂਤਪਤੀ ਦੇ ਨਾ ਹੋਣ `ਤੇ ਪੈਦਾ ਹੋਏ ਦੋਸ਼ ਨੂੰ ਕਵੀ ਪ੍ਰਤਿਭਾ ਨਾਲ ਢੱਕ ਲੈਂਦਾ ਹੈ। ਪਰ ਪ੍ਰਤਿਭਾ ਦੇ ਅਭਾਵ (ਦੋਸ਼) `ਚ ਉਹ ਦੋਸ਼ ਉਸੇ ਵੇਲੇ ਪ੍ਰਗਟ ਹੋ ਜਾਂਦਾ ਹੈ। ਆਚਾਰੀਆ ਹੇਮ ਚੰਦਰ ਨੇ ਸਿਰਫ਼ ਪ੍ਰਤਿਭਾ ਨੂੰ ਹੀ ਕਾਵਿ ਰਚਨਾ ਦਾ ਹੇਤੂ ਮੰਨਦੇ ਹੋਏ ਕਿਹਾ ਹੈ ਕਿ ਪ੍ਰਤਿਭਾ ਤੋਂ ਬਿਨਾਂ ਵਿਉਂਤਪਤੀ ਅਤੇ ਅਭਿਆਸ ਦੋਨੋਂ ਨਿਸਫਲ ਹਨ। ਆਚਾਰੀਆ ਮੰਮਟ ਦਾ ਮੰਨਣਾ ਹੈ ਕਿ ਕਾਵਿ ਰਚਨਾ ਦੇ ਤਿੰਨਾਂ ਹੇਤੂਆਂ ਦੀ ਤਿੱਕੜੀ (ਇਕੱਠ ਰੂਪ) ਹੀ ਕਾਵਿ ਰਚਨਾ ਦੀ ਹੇਤੂ ਹੋ ਸਕਦੀ ਹੈ, ਅਲੱਗ-ਅਲੱਗ ਨਹੀਂ। ਭਾਰਤੀ ਕਾਵਿ ਸ਼ਾਸਤਰ ਦੇ ਜਾਣੂਆਂ ਨੇ ਇਹਨਾਂ ਹੇਤੂਆਂ ਦੀ ਤਿੱਕੜੀ ਪ੍ਰਤਿਭਾ, ਵਿਉਂਤਪਤੀ ਤੇ ਅਭਿਆਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕਾਵਿ ਰਚਨਾ ਦਾ ਮੂਲ ਭੂਤ ਕਾਰਨ ਮੰਨਿਆ ਹੈ। ਜਿਸ ਕਰਕੇ ਕਵੀ ਆਪਣੇ ਆਲੇ-ਦੁਆਲੇ ਸੰਸਾਰ ਦੀਆਂ ਖਿਲਰੀਆਂ ਵਸਤੂਆਂ, ਵੱਖ-ਵੱਖ ਪਦਾਰਥਾਂ, ਲੱਖਾਂ ਕ੍ਰਿਆਵਾਂ, ਕਰਮਾਂ, ਪ੍ਰਤੀਕਰਮਾਂ, ਪ੍ਰਕ੍ਰਿਤੀ ਦੇ ਅਨੋਖੇ ਤੇ ਸਹਿਜ ਸੁਭਾਅ, ਪਸ਼ੂ-ਪੰਛੀਆਂ, ਜਲ ਪ੍ਰਾਪਤ ਦੀ ਚੰਚਲਤਾ ਤੇ ਲੋਕ ਅਰਥਾਤ ਜੜ-ਚੇਤਨ ਰੂਪ ਜਗਤ ਦੇ ਵਿਵਹਾਰ ਆਦਿ ਸੂਖ਼ਮ ਤੇ ਅਨੁਭਵ ਪ੍ਰਾਪਤ ਕਰਕੇ ਆਪਣੀ ਪ੍ਰਤੀਭਾ ਅਤੇ ਕਲਪਨਾ ਰਾਹੀਂ ਸ਼ਬਦਾਂ ਦੀ ਸ੍ਰਿਸ਼ਟੀ ਕਰਦਾ ਹੈ। ਜਿਹੜੀ ਲਗਾਤਾਰ ਅਭਿਆਸ ਨਾਲ ਅਲੌਕਿਕ ਰੂਪ ਧਾਰਨ ਕਰਦੀ ਹੋਈ ਸਹ੍ਰਿਦਯ ਅਤੇ ਪਾਠਕਾਂ ਦੇ ਹਿਰਦੇ `ਚ ਪਰਾਲੌਕਿਕ ਚਮਤਕਾਰ (ਅਨੰਦ) ਪੈਦਾ ਕਰਦੀ ਹੈ। ਆਚਾਰੀਆ ਨੇ ਇਸੇ ਸੋਹਣੀ ਤੇ ਸੁਹੱਪਣ ਭਰੀ ਸ਼ਬਦਾਂ ਦੀ ਸ੍ਰਿਸ਼ਟੀ ਨੂੰ ਹੀ ਕਾਵਿ ਕਿਹਾ ਹੈ।ਸੰਸਕ੍ਰਿਤੀ ਕਾਵਿ ਸ਼ਾਸਤਰ ਵਿੱਚ ਕਾਵਿ ਹੇਤੂਆਂ ਬਾਰੇ ਚਰਚਾ ਬੜੇ ਵਿਸਥਾਰ ਨਾਲ ਹੋਈ ਹੈ। ਪ੍ਰਤਿਭਾ-ਵਿਉਂਤਪਤੀ-ਅਭਿਆਸ
ਕਾਵਿ ਦੇ ਹੇਤੂ(ਕਾਰਨ)
ਸੋਧੋ'ਕਾਵਿ ਦੇ ਹੇਤੂ' ਭਾਰਤੀ ਕਾਵਿ-ਸ਼ਾਸਤਰ ਦਾ ਤਕਨੀਕੀ ਸੰਕਲਪ ਹੈ। ਸਾਧਾਰਨ ਸ਼ਬਦਾਂ ਵਿੱਚ ਇਸਨੂੰ 'ਸਾਹਿਤ ਸਿਰਜਣ ਦੇ ਸੰਦ-ਸਾਧਨ' ਵੀ ਕਿਹਾ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ 'ਸਾਹਿਤ ਸਿਰਜਣਾ ਦੀ ਆਧਾਰ ਸਮੱਗਰੀ' ਨੂੰ ਭਾਰਤੀ ਕਾਵਿ-ਸ਼ਾਸਤਰ ਵਿੱਚ ਕਾਵਿ ਦੇ ਹੇਤੂ ਕਿਹਾ ਗਿਆ ਹੈ।[1] ਸੰਸਕ੍ਰਿਤ ਸਾਹਿਤ ਵਿੱਚ ਕਾਵਿ (ਸਾਹਿਤ) ਦੀ ਰਚਨਾ ਦੇ ਉਤਪਾਦਕ (ਪ੍ਰੇੇੇਰਕ) ਮੂੂਲ ਸਾਧਨਾਂ ਨੂੰੰ 'ਕਾਵਿ-ਹੇਤੂੂ' the equipment of the poet- ਆਖਿਆ ਹੈ।[2]
ਸੰਸਕ੍ਰਿਤ ਕਾਵਿ-ਸ਼ਾਸਤਰ ਦੇ ਆਚਾਰੀਆਂ ਨੇ ਕਵੀ ਦੇ ਅਨੋਖੇ ਵਿਅਕਤਿੱਤਵ ਦਾ ਵਧਾ-ਚੜ੍ਹਾ ਕੇ ਜਗਸਾਨ ਕੀਤਾ ਹੈ। ਇੱਥੇ ਸੁਭਾਵਿਕ ਤੋਰ 'ਤੇ ਇਹ ਪ੍ਰਸ਼ਨ ਬਣਦਾ ਹੈ ਕਿ ਇਕ ਕਵੀ ਦੇ ਵਿਅਕਤਿੱਤਵ ਵਿੱਚ ਅਜਿਹੀ ਕਿਹੜੀ ਸ਼ਕਤੀ ਹੁੁੰਦੀ ਹੈ ਜੋ ਉੁੁੁਸਨੂੰ ਸਾਧਾਰਨ ਮਨੁੱਖ ਹੁੁੰਦੇ ਹੋੲੇ 'ਕਾਵਿ-ਰਚਨਾ' ਦੁਆਰਾ ਬਿਨਾਂ ਕਿਸੇ ਯਤਨ ਦੇ ਸਹਿਜੇ ਹੀ ਰਚਣਹਾਰ ਬਣਾ ਦਿੰਦੀ ਹੈ? ਇਸ ਪ੍ਰਸ਼ਨ ਦਾ ਉੱੱਤਰ ਦੇਣ ਲਈ ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਖਾਸ ਕਰਕੇ ਮੰੰਮਟ ਨੇ ਇਸ (ਕਾਵਿ-ਕਾਰਣਾਂ) ਲਈ 'ਕਾਵਿ-ਹੇਤੂੂ' ਸ਼ਬਦ ਦਾ ਪ੍ਰਯੋੋੋਗ ਕੀਤਾ ਹੈ ਜਿਸ ਲਈ ਵਾਮਨ ਨੇ 'ਕਾਵਿ-ਅੰਗ' ਅਤੇੇ ਰਾਜਸ਼ੇਖਰ ਨੇ 'ਕਾਵਿ-ਮਾਤਾਵਾਂ' ਸ਼ਬਦ ਵਰਤੇ ਹਨ ਪ੍ਰਤੂੰ ਆਮ-ਤੌਰ 'ਤੇ ਭਾਰਤੀ ਕਾਵਿ-ਸ਼ਾਸਤਰ ਦੇ ਲਗਪਗ ਸਾਰਿਆਂ ਆਚਾਰੀਆਂ ਨੇ ਅਤੇ ਸੰਸਕ੍ਰਿਤ-ਸਾਹਿਤ-ਸਮੀਖਿਆ ਵਿੱਚ ਇਸਨੂੰ 'ਕਾਵਿ-ਹੇਤੂ' ਕਹਿ ਕੇ ਹੀ ਪਰਿਭਾਸ਼ਿਤ ਕੀਤਾ ਗਿਆ ਹੇੈ। ਇਕ ਕਵੀ ਦੇ ਵਿਅਕਤਿੱਤਵ ਵਿੱਚ ਦੂੂੂੂਜੇ ਨੂੂੰ ਕੀਲਣ ਦੀ ਅਜਿਹੀ ਕਿਹੜੀ ਸ਼ਕਤੀ ਹੁੁੰਦੀ ਹੈ,ਜਿਸ ਕਰਕੇ ਸੁਹ੍ਰਿਦਯ ਤੇ ਪਾਠਕ ਉਸ ਵੱਲ ਆਪਣੇ-ਆਪ ਹੀ ਖਿੱੱਚੇ ਚਲੇ ਆਉਂਂਦੇ ਹਨ, ਇਸ ਸੰਬੰਧੀ ਬਹੁਤੇੇ ਵਿਦਵਾਨ(ਆਚਾਰੀਆ) ਇਕ ਮਤ ਨਹੀਂ ਹਨ ਪਰ ਜਿਆਦਾਂਤਰ ਆਚਾਰੀਆਂ ਦਾ ਇਹ ਮੰੰਨ੍ਹਣਾ ਹੈ ਕਿ ਪ੍ਰਤਿਭਾ,ਵਿਉਂਤਪਤੀ ਤੇ ਅਭਿਆਸ ਤਿੰੰਨੋਂ ਹੀ ਕਾਵਿ ਦੇ ਹੇਤੂ (ਕਾਰਨ) ਹਨ। ਇਸ ਗੱਲ ਦੀ ਪੁੁਸ਼ਟੀ ਲਈ ਵੱਖ-ਵੱੱਖ ਆਚਾਰੀਆਂ ਦੇ ਵਿਚਾਰ ਇਸ ਤਰ੍ਹਾਂ ਹਨ:-
• 'ਧੁੁੁੁਨੀਆਲੋਕ' ਦੇ ਰਚਯਤਾ ਆਚਾਰੀਆ ਆਨੰਦਵਰਧਨ ਕਵੀ ਨੂੰ ਕਾਵਿਰੂਪੀ ਸੰਸਾਰ ਦੇ ਪ੍ਰਜਾਪਤੀ (ਬ੍ਰਹਮਾ-ਰਚਨਹਾਰ) ਦਾ ਅਹੁਦਾ ਦਿੰਦੇ ਹੋੋੋੲੇ ਕਹਿੰੰਦੇ ਹਨ ਕਿ ਕਵੀ ਆਪਣੀ ਕਲਪਨਾ ਤੇ ਕਿਰਤ(ਲਿਖਤ)ਰਾਹੀਂ ਰੱਬ ਦੁਆਰਾ ਬਣਾਈ ਹੋਈ ਕੁਦਰਤ ਜਾਂਂ ਕੁੁਦਰਤ ਦੇ ਨਿਯਮਾਂ ਨੂੰ ਆਪਣੀ ਮਰਜੀ ਅਨੁਸਾਰ ਬਦਲ ਜਾਂ ਸਿਰਜ ਸਕਦਾ ਹੈ।
• 'ਕਾਵਯਪ੍ਰਕਾਸ਼' ਦੇ ਰਚਯਤਾ ਮੰਮਟ ਅਨੁਸਾਰ,ਕਵੀ ਦੀ ਬਾਣੀ(ਰਚਨਾ)ਰੱੱਬੀ ਨਿਯਮਾਂ ਨਾਲ ਜਕੜੀ ਹੋੋੋਣ ਦੀ ਬਜਾੲੇ ਸੁੁਤੰਤਰ ਹੁੁੰਦੀ ਹੈ। ਕਵੀ ਆਪਣੀ ਬਾਣੀ(ਰਚਨਾ) ਵਿੱਚ ਬੇਜਾਨ ਪਦਾਰਥਾਂ ਨੂੂੰ ਚੇਤੰੰਨ ਅਤੇ ਚੇਤੰਨ ਪਦਾਰਥਾਂ ਨੂੰੰ ਬੇਜਾਨ ਬਣਾ ਸਕਦਾ ਹੈ ਅਤੇ ਉੁੁਹ ਹਰ ਪ੍ਰਤੱਖ,ਅਪ੍ਰਤੱਖ ਸ਼ੈਅ(ਚੀਜ) ਜਾਂਂ ਜੋ ਸ਼ੈਅ ਇਸ ਸੰੰਸਾਰ ਵਿੱਚ ਮੌਜੂਦ ਹੀ ਨਹੀਂ,ਉਸਨੂੰੰ ਵੀ ਦਰਸ਼ਕਾਂ/ਪਾਠਕਾਂ ਸਾਹਮਣੇ ਪ੍ਰਸਤੁਤ(ਪੇੇਸ਼)ਕਰਨ ਦੀ ਸਮਰੱਥਾ(ਯੋਗਤਾ)ਰੱਖਦਾ ਹੈ।
• ਭਾਰਤੀ ਕਾਵਿ-ਸ਼ਾਸਤਰ ਦੇ ਮੁੱਢਲੇ ਆਚਾਰੀਆ ਭਾਮਹ ਅਨੁਸਾਰ,ਕਾਵਿ-ਰਚਨਾ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ,ਜਿਸ ਕੋਲ਼ ਪ੍ਰਤਿਭਾ(ਸ਼ਕਤੀ)ਹੋਵੇ,ਉਹ ਹੀ ਕਾਵਿ-ਰਚਨਾ ਕਰ ਸਕਦਾ ਹੈ।
• ਆਚਾਰੀਆ ਦੰਡੀ ਅਨੁਸਾਰ,ਜੇਕਰ ਕਿਸੇ(ਕਵੀ)ਵਿਚ ਜਨਮਜਾਤ ਪ੍ਰਤਿਭਾ ਨਾ ਹੋਵੇ ਤਾਂ ਉਹ ਵਿੱਦਿਆ ਦੇ ਅਧਿਐਨ ਅਤੇ ਲਗਾਤਾਰ ਅਭਿਆਸ ਰਾਹੀਂ ਕਾਵਿ-ਰਚਨਾ ਕਰ ਸਕਦਾ ਹੈ।ਆਚਾਰੀਆ ਦੰਡੀ ਅਨੁਸਾਰ ਕਾਵਿ-ਰਚਨਾ ਦੇ ਤਿੰਨ ਕਾਰਨ ਹਨ—ਸੁਹਜ ਪ੍ਰਤਿਭਾ,ਬਹੁਤਾ ਅਧਿਐਨ ਤੇ ਲਗਾਤਾਰ ਅਭਿਆਸ।
•ਆਚਾਰੀਆ ਵਾਮਨ ਨੇ ਕਾਵਿ-ਹੇਤੂ ਤਿੰਨ ਮੰਨੇ ਹਨ-ਲੋਕ,ਵਿੱਦਿਆ ਅਤੇ ਪ੍ਰੀਕਰਣ(Miscellaneous)ਲੋਕ ਦਾ ਅਰਥ ਹੈ ਲੋਕਾਂ ਦਾ ਕਾਰ-ਵਿਹਾਰ,ਵਿੱਦਿਆ ਤੋਂ ਭਾਵ ਹੈ ਭਾਸ਼ਾ ਵਿਗਿਆਨ,ਕੋਸ਼,ਛੰਦ-ਸ਼ਾਸਤ੍ਰ,ਦੰਡ ਨੀਤੀ ਅਤੇ ਪ੍ਰੀਕਰਣ ਵਿੱਚ ਸਮਕਾਲੀ ਜਾਂ ਪਹਿਲੀਆਂ ਕਾਵਿ-ਕ੍ਰਿਤਾਂ ਨਾਲ ਜਾਣ-ਪਛਾਣ,ਲਗਨ,ਉਸਤਾਦ-ਲੋਕਾਂ ਦੀ ਸੇਵਾ,ਸ਼ਬਦ-ਚੌਣ ਤੇ ਪ੍ਰਤਿਭਾ ਆਦਿ ਸ਼ਾਮਿਲ ਹਨ।[3]
• ਆਚਾਰੀਆ ਦੰਡੀ ਦੁਆਰਾ ਕਹੀ ਗਈ ਗੱਲ ਨੂੰ ਜਗਨਨਾਥ ਸਪਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਪ੍ਰਤਿਭਾ -ਵਿਉਂਤਪਤੀ(ਨਿਪੁੰਨਤਾ)ਤੇ ਲਗਾਤਾਰ ਅਭਿਆਸ ਰਾਹੀਂਂ ਹੀ ਪੈਦਾ ਹੋ ਸਕਦੀ ਹੈੈ।
•ਰਾਜਸ਼ੇਖਰ ਨੇ ਵੀ ਜਗਨਨਾਥ ਦੀ ਤਰ੍ਹਾਂ ਵਿਉਂਤਪਤੀ ਤੇ ਅਭਿਆਸ ਨੂੰ ਪ੍ਰਤਿਭਾ ਦਾ ਸਹਾਇਕ ਤੱਤ ਮੰਨਦੇ ਹੋੲੇ ਕੇਵਲ ਪ੍ਰਤੀਭਾ ਨੂੰ ਹੀ ਕਾਵਿ-ਰਚਨਾ ਦੇ ਹੇਤੂ(ਕਾਰਨ)ਮੰਨਿਆ ਹੈ।
•ਆਚਾਰੀਆ ਵਾਗ੍ਭਟ ਅਤੇ ਜਯਦੇਵ,ਜਗਨਨਾਥ ਅਤੇ ਰਾਜਸ਼ੇਖਰ ਦੇ ਮਤਾਂ ਨੂੰ ਮੰਨਦੇ ਹੋੲੇ ਵਿਉਂਤਪਤੀ ਤੇ ਅਭਿਆਸ ਨੂੰ ਪ੍ਰਤਿਭਾ ਦਾ ਸਹਾਇਕ ਤੱਤ ਮੰਨਦੇ ਹਨ।
•ਆਚਾਰੀਆ ਹੇਮਚੰਦ੍ਰ ਵੀ ਸਿਰਫ ਪ੍ਰਤਿਭਾ ਨੂੰ ਹੀ ਕਾਵਿ-ਰਚਨਾ ਦੇ ਹੇਤੂ(ਕਾਰਨ)ਮੰਨਦੇ ਹੋੲੇ ਕਹਿੰਦੇ ਹਨ ਕਿ ਪ੍ਰਤਿਭਾ ਤੋਂ ਬਿਨਾਂ ਵਿਉਂਤਪਤੀ ਤੇ ਅਭਿਆਸ ਦੋਨੋਂ ਕਿਸੇ ਕੰਮ ਦੇ ਨਹੀਂ।
•ਆਚਾਰੀਆ ਰੁਦ੍ਰਟ ਨੇ ਮੰਮਟ ਦੀ ਤਰ੍ਹਾਂ ਪ੍ਰਤਿਭਾ,ਵਿਉਂਤਪਤੀ ਤੇ ਅਭਿਆਸ ਤਿੰਨਾਂ ਨੂੰ ਹੀ ਕਾਵਿ-ਰਚਨਾ ਦੇ ਹੇਤੂ ਸਵੀਕਾਰ ਕੀਤਾ ਹੈ।
ਪ੍ਰਤਿਭਾ (ਸ਼ਕਤੀ)(Geniusness)
ਸੋਧੋਪ੍ਰਤਿਭਾ ਉਹ ਸ਼ਕਤੀ ਹੈ ਜੋ ਅਦ੍ਰਿਸ਼ਟ (ਅਣਦੇਖੇ) ਰੂਪਵਿੱਚ ਕਵੀ ਵਿੱਚ ਰਹਿੰਦੀ ਹੈ। ਇਹ ਇਸ਼ਵਰੀ ਵਰਦਾਨ ਹੈ। ਪਰ ਕਵੀ ਤੇ ਆਲੋਚਕ ਦੀ ਦ੍ਰਿਸ਼ਟੀ ਤੋਂ ਇਸ ਦੇ ਦੋ ਭੇਦ ਹਨ। (1) ਕਾਰਯਿਤ੍ਰੀ (2) ਭਾਵਯਿਤ੍ਰੀ (1) ਕਾਰਯਿਤ੍ਰੀ: ਜੋ ਕਵੀ ਨੂੰ ਇਸ਼ਵਰੀ ਦਾਤ ਰੂਪ ਵਿੱਚ ਪ੍ਰਾਪਤ ਹੋਈ ਹੈ। (2) ਭਾਵਯਿਤ੍ਰੀ: ਜਿਸ ਰਾਹੀਂ ਆਲੋਚਕ ਕਾਵਿ ਕ੍ਰਿਤੀ ਦੇ ਭਾਵਾਂ ਦਾ ਸੁਆਦ ਮਾਣਦਾ ਹੈ। ਆਚਾਰੀਆ ਮੰਮਟ ਦੇ ਅਨੁਸਾਰ: ਕਵਿੱਤਵ ਦਾ ਮੂਲ ਕਾਰਣ ਬੀਜ਼ ਰੂਪ ਵਿੱਚ ਵਿਸ਼ੇਸ਼ ਤਰ੍ਹਾਂ ਦਾ ਸੰਸਕਾਰ ਹੀ ਹੁੰਦਾ ਹੈ। ਅਰਥਾਤ ਇਹ ਕਵੀ ਦੀ ਸਭਾਵਿਕ ਸ਼ਕਤੀ ਹੁੰਦੀ ਹੈ। ਜਿਸ ਕਾਰਨ ਉਹ ਆਪਣੇ ਮਨ ਦੇ ਭਾਵਾਂ ਦਾ ਦੂਸਰਿਆਂ ਸਾਹਮਣੇ ਪ੍ਰਗਟੀਕਰਨ ਕਰਦਾ ਹੈ। ਇਹ ਕਾਵਿ ਦੀ ਰਚਨਾ ਦਾ ਕਾਰਣ ਨਹੀਂ ਬਲਕਿ ਪ੍ਰਤਿਭਾ ਦੇ ਚਮਤਕਾਰ ਤੋਂ ਹੀ ਕੋਈ ਕਾਵਿ ਲੋਕਾਂ ਤੋਂ ਸਤਿਕਾਰ ਪ੍ਰਾਪਤ ਕਰਦਾ ਹੈ। ਜੇਕਰ ਕਿਸੇ ਕਾਵਿ ਵਿੱਚ ਕਰ ਲੈਂਦਾ ਹੋਵੇ ਤਾਂ ਉਸ ਦੀ ਕਵਿਤਾ ਹਾਸੇ ਦਾ ਕਾਰਨ ਵੀ ਬਣ ਸਕਦੀ ਹੈ। ਉਸਦੀ ਕਵਿਤਾ ਦਾ ਸੁਹਿਰਦ ਸਤਿਕਾਰ ਨਹੀਂ ਕਰਦੇ। ਅਭਿਨਵ ਨੇ ਅੱਗੇ ਜਾ ਕੇ ਸਪਸ਼ਟ ਕੀਤਾ ਹੈ ਕਿ ਪ੍ਰਤਿਭਾ ਇੱਕ ਅਜਿਹਾ ਤੱਤ ਹੈ ਜਿਸ ਵਿੱਚ ਵਰਣਨਯੋਗ ਵਿਸ਼ੇ ਨੂੰ ਨਿੱਤ ਨਵੇਂ ਢੰਗ ਨਾਲ ਰਸਮਈ ਮਰਸ ਤੇ ਰਸੀਲਾ ਬਣਾਇਆ ਜਾਂਦਾ ਹੈ। ਜਿਸ ਵਿੱਚ ਕਾਵਿ ਨੂੰ ਮਾਨਣ ਤੇ ਰਚਨ ਦਾ ਵਿਖਾਵਾ ਮਿਟ ਵਿਸ਼ੈ ਰਸ ਰੂਪ ਹੋ ਜਾਂਦਾ ਹੈ। ਪ੍ਰਤਿਭਾ ਦੇ ਬਲ `ਤੇ ਸਾਹਿਤਕਾਰ ਨਵੀਆਂ ਨਵੀਆਂ ਕਲਪਨਾਵਾਂ ਤੇ ਨਵੇਂ-ਨਵੇਂ ਬਿੰਬ ਘੜਦਾ ਹੈ। ਇਉਂ ਅਲੌਕਿਕ (ਵੱਖਰਾ) ਰਸ ਬੱਝਦਾ ਹੈ। ਅਲੌਕਿਕ ਰਸ ਦੀ ਸਿਰਜਣਾ ਕਰਕੇ ਸਹ੍ਰਿਦਯ ਤੇ ਪਾਠਕ ਅਪੂਰਨ ਅਨੰਦ ਦੀ ਅਨੁਭੂਤੀ ਕਰਵਾਉਂਦਾ ਹੈ। ਇਸ ਤੋਂ ਇਲਾਵਾ ਪ੍ਰਤਿਭਾ ਨੂੰ ਜਨਮ ਜਨਮਾਂਤਰਾਂ ਦਾ ਸੰਸਕਾਰ ਮੰਨਿਆ ਜਾਂਦਾ ਹੈ। ਇਹਨਾਂ ਦਾ ਵਿਵੇਚਨ ਕਰਦੇ ਹੀ ਕਿਹਾ ਗਿਆ ਹੈ ਕਿ ਪ੍ਰਤਿਭਾ ਇੱਕ ਵਿਸ਼ੇਸ਼ ਪ੍ਰਤਿਆ ਬੁੱਧੀ ਹੈ। ਜਿਸ ਵਿੱਚ ਅਨੁਪਮ ਅਤੇ ਅਨੋਖੀ ਰਚਨਾ ਦੀ ਸਮਰੱਥਾ ਹੈ।
ਪ੍ਰਤਿਭਾ ਦਾ ਅਰਥ ਹੈ-ਹੁਨਰ।ਕਾਵਿ ਦੀ ਰਚਨਾ ਕਰਨਾ ਕੋਈ ਸਾਧਾਰਨ ਕੰਮ ਨਹੀਂ।ਇਹ ਇਕ ਬਹੁਤ ਵੱਡਾ ਹੁਨਰ ਹੈ।ਇਸ ਹੁਨਰ ਨੂੰ ਕੋਈ ਹੁਨਰਮੰਦ ਇਨਸਾਨ ਹੀ ਪੂਰਾ ਚਾੜ੍ਹਦਾ ਹੈ।ਹਰੇਕ ਸਾਹਿਤਕਾਰ ਅਸਾਧਾਰਨ ਪ੍ਰਤਿਭਾ ਦਾ ਮਾਲਕ ਹੁੰਦਾ ਹੈ।ਕਾਵਿ(ਸਾਹਿਤ)ਵੀ ਬਹੁਤ ਸੂਖਮ ਚੀਜ ਹੈ।ਇਸਦੀ ਸਿਰਜਣਾ ਕਦੇ-ਕਦੇ ਹੀ ਹੁੰਦੀ ਹੈ ਕਿਉਂਕਿ ਸਿਰਜਣਾਤਮਕ-ਵਿਚਾਰ 'ਆਪਣੀ ਸਹੂਲਤ' ਅਨੁਸਾਰ ਆਉਂਦੇ ਹਨ,ਸਾਹਿਤਕਾਰ ਦੀ 'ਲੋੜ ਮੁਤਾਬਿਕ' ਨਹੀਂ। ਜੇਕਰ ਕੋਈ ਸਾਹਿਤਕਾਰ ਮਹਾਨ ਪ੍ਰਤਿਭਾ ਦਾ ਮਾਲਕ ਨਹੀਂ ਹੋੋੋੋਵੇਗਾ ਤਾਂ ਉਹ ਆਪਣੇ ਸਿਰਜਣਾਤਮਕ ਤਣਾਓ ਦੌੌੌਰਾਨ ਕੁਝ ਵੀ ਸਿਰਜ ਨਹੀਂ ਸਕੇੇੇਗਾ। ਇਹ ਪ੍ਰਤਿਭਾ ਦੋ ਤਰ੍ਹਾਂ ਦੀ ਹੁੰੰਦੀ ਹੈ।ਪਹਿਲੀ ਕਿਸਮ ਦੀ ਪ੍ਰਤਿਭਾ 'ਰੱਬੀ ਦਾਤ' ਹੁੁੰਦੀ ਹੈ। ਇਸਨੂੰ ਸਹਿਜ ਪ੍ਰਤਿਭਾ ਵੀ ਕਿਹਾ ਜਾ ਸਕਦਾ ਹੈੈ।ਪ੍ਰਮਾਤਮਾ ਕਿਸੇ ਉੱਤੇ ਮਿਹਰ ਕਰਕੇ ਉਸਨੂੰੰ ੲੇਨਾ ਸਮਰੱੱਥ ਬਣਾ ਦਿੰਦਾ ਹੈ ਕਿ ਉੁਸਦੀ ਆਖੀ ਹੋਈ ਹਰੇੇੇਕ ਗੱਲ ਹੀ ਸਾਹਿਤ/ਕਾਵਿ ਦਾ ਦਰਜਾ ਹਾਸਲ ਕਰ ਲੈਂਦੀ ਹੈ।ਗੁਰੂ ਨਾਨਕ ਇਹੋ-ਜਿਹੇ ਹੀ ਸ਼ਾਇਰ ਸਨ।ਦੂਜੀ ਕਿਸਮ ਦੀ ਪ੍ਰਤਿਭਾ ਨੂੰ ਉੱਦਮ ਆਖਦੇ ਹਨ।ਇਹ ਅਧਿਐਨ ਅਤੇ ਅਭਿਆਸ ਦੁਆਰਾ ਕਮਾਈ ਜਾ ਸਕਦੀ ਹੈ।ਇਉਂ ਸਾਹਿਤ ਸਿਰਜਣਾ ਲਈ ਸਾਹਿਤਕਾਰ ਵਿੱਚ ਸਹਿਜ-ਪ੍ਰਤਿਭਾ ਜਾਂ ਉੱਦਮ-ਪ੍ਰਤਿਭਾ 'ਚੋਂ ਕੋਈ ਇਕ ਹੋਣੀ ਚਾਹੀਦੀ ਹੈ।[4]
ਵਿਉਂਪਤੀ(ਨਿਪੁੰਨਤਾ,ਮੁੁੁੁਹਾਰਤ)(Expertness)
ਸੋਧੋਵਿਉਂਤਪਤੀ ਦਾ ਅਰਥ ਬਹੁ-ਗਯਤਾ ਹੈ। ਭਾਵ ਵਿਉਂਪਤੀ ਬਹੁ-ਗਿਆਨ ਦਾ ਹੀ ਸੰਕੇਤ ਹੈ। ਲਗਭਗ ਹਰ ਆਚਾਰੀਆਂ ਨੇ ਇਹ ਹੀ ਮੰਨਿਆ ਹੈ। ਵਿਆਪਕ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਲੋਕ ਵਿੱਚ ਜੋ ਕੁੱਝ ਹੀ ਉਤਪਨ ਹੈ, ਉਸਦਾ ਵਿਸ਼ੇਸ਼ ਗਿਆਨ ਹੀ ਵਿਉਂਤਪਤੀ ਹੈ। ਵਸਤੂਗਤਾ, ਲੋਕ ਵਿਵਹਾਰ, ਪ੍ਰਕ੍ਰਿਤ ਪਰਿਚੈ ਆਦਿ ਵਿਭਿੰਨ ਵਿਸ਼ਿਆਂ ਦਾ ਗਿਆਨ ਸ਼ਾਮਲ ਹੈ। ਵਿਉਂਤਪਤੀ ਦੇ ਦੋ ਭੇਦ ਮੰਨੇ ਜਾਂਦੇ ਹਨ। (1) ਸ਼ਾਸਤਰੀ (2) ਲੌਕਿਕ (1) ਸ਼ਾਸਤਰੀ: ਸ਼ਾਸਤਰੀ ਵਿਉਂਤਪਤੀ ਅਧਿਐਨ ਤੋਂ ਪ੍ਰਾਪਤ ਹੁੰਦੀ ਹੈ। (2) ਲੌਕਿਕ: ਲੌਕਿਕ ਵਿਉਂਤਪਤੀ ਦੇ ਨਿਰੀਖਣ ਤੋਂ ਪ੍ਰਾਪਤ ਹੁੰਦੀ ਹੈ। ਮੰਮਟ ਨੇ ਵਿਉਂਤਪਤੀ ਨੂੰ ਨਿਪੁਨਤਾ ਕਿਹਾ ਹੈ ਅਤੇ ਇਹ ਪ੍ਰਤਿਭਾ ਦਾ ਸੰਸਾਰਿਕ ਹੈ। ਲੋਕ ਨਿਰੀਖਣ, ਸ਼ਾਸਤਰ ਆਦਿ ਦਾ ਗਿਆਨ, ਚਿੰਤਨ, ਮਨਨ, ਮਨੁੱਖੀ ਜੀਵਨ ਦੇ ਅਨੁਭਵ, ਛੰਦ, ਵਿਅਕਰਨ, ਨਿਰੁਕਤੀ, ਕੋਸ਼ ਕਲਾ ਅਨੇਕ ਸ਼ਾਸਤਰਾਂ, ਵੱਖ-ਵੱਖ ਵਿਦਿਆਵਾਂ ਦਾ ਅਧਿਐਨ ਕਰਨਾ ਹੀ ਵਿਉਂਤਪਤੀ ਹੈ। ਜਿਸ ਨੂੰ ਨਿਪੁੰਨਤਾ ਵੀ ਕਿਹਾ ਗਿਆ ਹੈ। ਵਿਉਂਤਪਤੀ ਦਾ ਖੇਤਰ ਅਸੀਮਤ ਹੈ, ਕਿਉਂਕਿ ਲੋਕ ਅਤੇ ਸ਼ਾਸਤਰ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਕਰਕੇ ਵਿਉਂਤਪਤੀ ਦੀ ਕੋਈ ਵੀ ਸੀਮਾ ਨਹੀਂ ਹੋ ਸਕਦੀ। ਅਸਲ ਵਿੱਚ ਲੋਕ ਅਤੇ ਸ਼ਾਸਤਰ ਦਾ ਪਰਿਸ਼ੀਲਨ ਹੀ ਕਵੀ ਦੀ ਰਚਨਾ ਨੂੰ ਪ੍ਰਭਾਵਿਕ ਬਣਾ ਕੇ ਸਹ੍ਰਿਦਯ ਤੇ ਪਾਠਕ ਦੇ ਮਨ ਨੂੰ ਆਪਣੇ ਵੱਲ ਖਿੱਚਦਾ ਹੈ।
ਵਿਉਂਤਪਤੀ ਦਾ ਸਾਧਾਰਨ ਅਰਥ ਹੈ-ਮੁਹਾਰਤ।ਸਾਹਿਤਕਾਰ ਵਿੱਚ ਇਹ ਮੁਹਾਰਤ ਜਾਂ ਨਿਪੁੰਨਤਾ ਹੋਣੀ ਅਤਿ ਜਰੂਰੀ ਹੈ।ਕਈਂ ਸਾਹਿਤਕਾਰਾਂ ਨੂੰ ਕੋਈ ਇਕ ਨੁਕਤਾ ਹੀ ਸੁੱਝਦਾ ਹੈ,ਉਹ ਉਸ ਨੁਕਤੇ ਤੋਂ ਪੂਰਾ ਕਾਵਿ ਸਿਰਜ ਲੈਂਦੇ ਹਨ।ਕਈਂ ਵਾਰੀ ਥੋੜ੍ਹਾ ਜਿਹਾ ਕੱਚਾ ਮਾਲ ਮਿਲ ਜਾਂਦਾ ਹੈ,ਕੁਝ ਕਾਲਪਨਿਕ ਅੰਸ਼ ਰਲਾ ਲੲੇ ਜਾਂਦੇ ਹਨ।ਇਹ ਸਭ ਕੁਝ ਕਰਨ ਲਈ ਸਾਹਿਤਕਾਰ ਵਿੱਚ ਮੁਹਾਰਤ ਹੋਣੀ ਅਤਿ ਜਰੂਰੀ ਹੈ।[5]
ਅਭਿਆਸ(Practice)
ਸੋਧੋਕਾਵਿ ਦੇ ਕਾਰਣਾਂ ਵਿੱਚ ਅਭਿਆਸ ਦੀ ਵੀ ਥਾਂ ਹੈ। ਮੰਮਟ ਨੇ ਸਪਸ਼ਟ ਕੀਤਾ ਹੈ ਕਿ ਕਾਵਿ ਦੇ ਰਚਨ ਤੇ ਸਵਾਦ ਦੇ ਮਾਣਨ ਵਿੱਚ ਲਗਾਤਾਰ ਉਪਰਾਲਾ ਅਭਿਆਸ ਹੀ ਹੈ। ਜਿਹੜਾ ਮਹਾਂ ਕਵੀਆਂ ਤੇ ਕਾਵਿ ਆਲੋਚਕਾਂ ਦੇ ਸਹੀ-ਸਹੀ ਵਰਤੋਂ ਨਾਲ ਕੀਤਾ ਜਾਂਦਾ ਹੈ। ਭਾਮਹ ਨੇ ਇਸ ਨੂੰ ਸ਼ਬਦ ਉਪਾਸ਼ਨਾ ਕਿਹਾ ਹੈ। ਵਾਮਨ ਦੀ ਨਿਗ੍ਹਾ ਵਿੱਚ ਕਵੀ (ਸਹਿਤਕਾਰ) ਲਈ ਸ਼ਬਦ ਪਾਕ (ਰਸ ਦੇ ਉਚਿਤ ਸ਼ਬਦ ਦੇ ਅਰਥ ਦਾ ਸੁੰਦਰ ਸੰਯੋਗ ‘ਪਾਕ` ਹੈ) ਦਾ ਅਭਿਆਸ ਅਵੱਸ਼ਕ ਹੈ। ਕਿਉਂਕਿ ਇਸ ਤੋਂ ਬਿਨਾਂ ਕੌਣ ਅਜਿਹਾ ਕਵੀ ਹੈ, ਜਿਹੜਾ ਆਪਣੇ ਪਾਠਕਾਂ ਨੂੰ ‘ਕਾਵਿ ਸਵਾਦ` ਚੁਖਾ ਸਕੇ। ਇਸ ਵਿਵੇਚਨ ਤੋਂ ਸਿੱਟਾ ਇਹ ਨਿੱਕਲਦਾ ਹੈ ਕਿ ਸਾਹਿਤਕਾਰ ਲਈ ਸਾਹਿਤ ਦਾ ਅਭਿਆਸ ਜ਼ਰੂਰੀ ਹੈ। ਮੰਮਟ ਨੇ ਅਭਿਆਸ ਨੂੰ ਤੀਜਾ ਕਾਰਣ ਮੰਨਿਆ ਹੈ। ਕਾਵਿ ਜਾਣਨ ਵਾਲਿਆਂ ਕੋਲੋਂ ਸਿੱਖਿਆ ਪ੍ਰਾਪਤ ਕਰਕੇ ਅਭਿਆਸ ਕਰਨਾ ਵੀ ਕਾਵਿ ਦੇ ਨਿਰਮਾਣ ਤੇ ਉਚਿਤਾ ਦਾ ਕਾਰਣ ਹੈ। ‘ਕਾਰਿਕਾਂ` ਵਿੱਚ ਕਾਵੱਰਾ ਉਹਨਾਂ ਨੂੰ ਕਿਹਾ ਗਿਆ ਹੈ। ਜੋ ਕਾਵਿ ਦੀ ਰਚਨਾ ਕਰਨਾ ਜਾਣਦੇ ਹਨ ਜਾਂ ਕਾਵਿ ਦੀ ਪੜਚੋਲ ਕਰਦੇ ਹਨ। ਅਜਿਹੀਆਂ ਸੁਹਿਰਦਾਂ ਕੋਲੋਂ ਸਿੱਖਿਆ ਜਾਂ ਅਗਵਾਈ ਪ੍ਰਾਪਤ ਕਰਕੇ ਪ੍ਰਭਾਵਸ਼ਾਲੀ ਕਵੀ ਵਾਰ-ਵਾਰ ਕਾਵਿ ਦਾ ਨਿਰਮਾਣ ਕਰਦਾ ਹੈ ਤੇ ਸ਼ਬਦਾਂ ਦੀ ਸੰੁਦਰ ਯੋਜਨਾ ਕਰਦਾ ਹੈ। ਉਸ ਨੂੰ ਅਭਿਆਸ ਕਹਿੰਦੇ ਹਨ। ਕਾਵਿ ਸਾਧਨਾਂ ਵਿੱਚ ਨਿਰੰਤਰ ਰੁਚੀ ਤੇ ਉਸ ਨੂੰ ਨਿਖਾਰਨ ਲਈ ਨਿਰੰਤਰ ਯਤਨ ਕਰਨ ਦੀ ਪ੍ਰਕਿਰਿਆ ਹੀ ਅਭਿਆਸ ਹੈ। ਸ੍ਰੇਸ਼ਠ ਕਵੀਆਂ ਜਾਂ ਕਾਵਿ ਵਿੱਚ ਰੁਚੀ ਰੱਖਣ ਵਾਲੇ ਵਿਦਵਾਨਾਂ ਕੋਲ ਬੈਠ ਕੇ ਆਪਣੇ ਕਾਵਿ ਵਿੱਚ ਸੁਧਾਰ ਕਰਨਾ ਤੇ ਉਹਨਾਂ ਦੇ ਪੱਥ ਪ੍ਰਦਰਸ਼ਨ ਅਧੀਨ ਆਪਣੀਆਂ ਰਚਨਾਵਾਂ ਨੂੰ ਸੋਧਣਾ ਅਭਿਆਸ ਹੁੰਦਾ ਹੈ। ਇਸ ਨਾਲ ਸਾਰੀ ਰਚਨਾ ਵਿਵਸਥਿਤ ਹੋ ਜਾਂਦੀ ਹੈ ਤੇ ਉਸ ਵਿਚਲੇ ਦੋਸ਼ ਨਿੱਕਲ ਜਾਂਦੇ ਹਨ ਤੇ ਅੰਤ `ਤੇ ਉਹ ਨਿੱਖਰ ਆਉਂਦੀ ਹੈ।
ਅਭਿਆਸ ਬੰਦੇ ਨੂੰ ਨਿਪੁੰਨ ਬਣਾ ਦਿੰਦਾ ਹੈ।ਅਭਿਆਸ ਤੋਂ ਬਿਨਾਂ ਕੋਈ ਇਨਸਾਨ ਮਾਹਰ ਨਹੀਂ ਬਣ ਸਕਦਾ।ਅਭਿਆਸ ਸਾਹਿਤਕਾਰ ਵਿਅਕਤੀ ਦੀ ਪ੍ਰਤਿਭਾ ਨੂੰ ਹੋਰ ਨਿਖਾਰਦਾ ਹੈ।ਅਭਿਆਸ ਨਾਲ ਕਵੀ ਹੀ ਨਹੀਂ ਸਗੋਂ ਕਾਵਿ ਵਿੱਚ ਵੀ ਪ੍ਰਪੱਕਤਾ ਅਤੇ ਨਿਖਾਰ ਆਉੁਂਦਾ ਹੈ।ਕਈਂ ਵਿਦਵਾਨ ਇਹ ਮੰਨਦੇ ਹਨ ਕਿ ਕਾਵਿ ਦਾ ਅਸਲ ਹੇੇੇਤੂ ਪ੍ਰਤਿਭਾ ਹੈ,ਬਾਕੀ ਦੇ ਦੋੋੋਵੇਂ ਹੇਤੂਆਂ ਦਾ ਮਹੱੱਤਵ ਤਾਂ ਹੈ ਪਰ ਇਹ ਦੋਵੇਂ ਪਹਿਲੇ ਦੇ ਅਧੀਨ ਹਨ।ਕਾਵਿ ਦਾ ਅਸਲ ਹੇੇਤੂ ਤਾਂ ਪ੍ਰਤਿਭਾ ਹੀ ਹੈ।ਬਾਕੀ ਦੇ ਦੋਵੇਂ ਇਸ ਪ੍ਰਤਿਭਾ ਨੂੂੰ ਸੁਆਰਨ ਦੇ ਕੰੰਮ ਆਉਂਦੇ ਹਨ।ਪ੍ਰਤਿਭਾ ਬਿਨਾਂ ਤਾਂ ਕਾਵਿ ਦਾ ਜਨਮ ਹੀ ਨਹੀਂ ਹੋ ਸਕਦਾ।ਦੂਜੇ ਤੱਤਾਂ(ਹੇਤੂੂੂਆਂ)ਨਾਲ ਕਾਵਿ ਦਾ ਜਨਮ ਤਾਂ ਹੋ ਜਾਵੇਗਾ ਪਰ ਉੁੁਹ ਉੁੱਤਮ ਕਾਵਿ ਨਹੀਂ ਹੋਵੇਗਾ।ਇਸੇ ਤਰ੍ਹਾਂ ਵਿਉਂਤਪਤੀ ਦੀ ਘਾਟ ਨੂੰ ਤਾਂ ਪ੍ਰਤਿਭਾ ਨਾਲ ਢਕਿਆ ਜਾ ਸਕਦਾ ਹੈ ਪਰ ਜੇਕਰ ਕਿਸੇ ਸਾਹਿਤਕਾਰ ਵਿੱਚ ਪ੍ਰਤਿਭਾ ਹੀ ਨਹੀਂ ਹੋਵੇਗੀ ਤਾਂ ਉੁੁਸਨੂੰ ਵਿਉਂਂਤਪਤੀ ਅਤੇ ਅਭਿਆਸ ਨਾਲ ਨਹੀਂ ਢਕਿਆ ਜਾ ਸਕਦਾ।[6]
•••ਇਸ ਸਾਰੀ ਚਰਚਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਭਾਰਤੀ ਕਾਵਿ-ਸ਼ਾਸਤਰ ਦੇੇ ਕੁੁੁਝ ਆਚਾਰੀਆਂ(ਵਿਦਵਾਨਾਂ)ਨੇ ਤਿੰੰਨੇ ਹੇੇੇਤੂਆਂ(ਪ੍ਰਤਿਭਾ,ਵਿਉਂਤਪਤੀ,ਅਭਿਆਸ)ਨੂੰ ਇੱੱਕਸਾਰ ਅਤੇ ਕੁੁੁਝ ਕੁ ਆਚਾਰੀਆਂ ਨੇ ਵਿਉੁਂਤਪਤੀ ਤੇ ਅਭਿਆਸ ਨੂੂੰ ਪ੍ਰਤਿਭਾ ਦਾ ਸਹਾਇਕ ਤੱਤ ਮੰੰਨਦੇ ਹੋੲੇ ਪ੍ਰਤਿਭਾ ਨੂੰ ਹੀ 'ਕਾਵਿ-ਹੇਤੂ' ਮੰਨਿਆ ਹੈ ਪਰ ਅੰਤ ਵਿੱਚ ਆਚਾਰੀਆ ਮੰਮਟ ਦੇ ਮੱਤ ਅਨੁੁੁੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਤਿੰਨੋਂ ਤੱਤ ਇਕ-ਦੂਜੇ ਨਾਲ ਜੁੜੇ ਹੋੋਣ ਦੇ ਬਾਵਜੂਦ ਵੀ ਇਕ-ਦੂੂੂਜੇ ਤੋਂ ਸੁਤੰਤਰ ਹਨ,ਇਸ ਲਈ ਇਹਨਾਂਂ ਤਿੰੰਨਾਂ ਵਿਚੋਂ ਕਿਸੇ ਇਕ ਤੱਤ ਨੂੰ ਵੀ ਗੌਣ ਤੱਤ ਨਹੀਂ ਕਿਹਾ ਜਾ ਸਕਦਾ।ਇਹ ਤਿੰੰਨੋਂ ਤੱਤ(ਪ੍ਰਤਿਭਾ,ਵਿਉਂਂਤਪਤੀ,ਅਭਿਆਸ) ਇਕ-ਸਾਮਾਨ ਮਹੱੱਤਵਪੂਰਨ ਹਨ।ਇਹਨਾਂ ਤਿੰਨਾਂ ਤੱੱਤਾਂ ਵਿਚੋੋਂ ਕਿਸੇ ਇਕ ਦੀ ਘਾਟ ਵੀ ਕਵੀ/ਸਾਹਿਤਕਾਰ ਦੀ ਰਚਨਾ ਨੂੰ ਨੀਵੇੇਂ ਪੱਧਰ 'ਤੇ ਲਿਆ ਸਕਦੀ ਹੈ।ਇਸ ਲਈ ਕਾਵਿ/ਸਾਹਿਤ ਰਚਨਾ ਲਈ ਇਹਨਾਂ ਤਿੰਨਾਂ(ਪ੍ਰਤਿਭਾ,ਵਿਉਂਤਪਤੀ,ਅਭਿਆਸ)ਤੱਤਾਂ ਦਾ ਇਕੱਠਿਆਂ ਹੋਣਾ ਬਹੁਤ ਜਰੂਰੀ ਹੈ।
ਪੁਸਤਕ ਸੂਚੀ
ਸੋਧੋ- ਸ਼ਾਸਤਰੀ, ਰਾਜਿੰਦਰ ਸਿੰਘ, ਕਾਵਿ ਪ੍ਰਕਾਸ਼ ਮੰਮਟ (ਅਨੁ)
- ਜੱਗੀ, ਗੁਰਸ਼ਰਨ ਕੌਰ, ਭਾਰਤੀ ਕਾਵਿ ਸ਼ਾਸਤ੍ਰ ਸਰੂਪ ਅਤੇ ਸਿਧਾਂਤ, 2014
- ਪ੍ਰੋ. ਸ਼ੁਕਦੇਵ ਸ਼ਰਮਾ,ਭਾਰਤੀ ਕਾਵਿ-ਸ਼ਾਸਤਰ(2017),ਪਬਲੀਕੇਸ਼ਨ ਬਿਊਰੋ-ਪੰਜਾਬੀ ਯੂਨੀਵਰਸਿਟੀ,ਪਟਿਆਲਾ
- ↑ ਸੇਖੋਂ, ਡਾ.ਰਾਜਿੰਦਰ ਸਿੰਘ (2013). ਭਾਰਤੀ ਕਾਵਿ-ਸ਼ਾਸਤਰ(ਸਰੂਪ,ਸਿਧਾਂਤ ਅਤੇ ਸੰਪਦਾਇ). ਲੁਧਿਆਣਾ: ਲਾਹੋਰ ਬੁੱਕਸ, 2 ਲਾਜਪਤ ਰਾੲੇ ਮਾਰਕੀਟ,ਨੇੜੇ ਸੁਸਾਇਟੀ ਸਿਨੇਮਾ. p. 111.
- ↑ ਧਾਲੀਵਾਲ, ਡਾ.ਪ੍ਰੇਮ ਪ੍ਰਕਾਸ਼ ਸਿੰਘ (2012). ਭਾਰਤੀ ਕਾਵਿ-ਸ਼ਾਸਤ੍ਰ. ਪਟਿਆਲਾ: ਮਦਾਨ ਪਬਲੀਕੇਸ਼ਨਜ. p. 13.
- ↑ ਧਾਲੀਵਾਲ, ਡਾ.ਪ੍ਰੇਮ ਪ੍ਰਕਾਸ਼ ਸਿੰਘ (2012). ਭਾਰਤੀ ਕਾਵਿ-ਸ਼ਾਸਤ੍ਰ. ਪਟਿਆਲਾ: ਮਦਾਨ ਪਬਲੀਕੇਸ਼ਨਜ਼. p. 13.
- ↑ ਸੇਖੋਂ, ਡਾ.ਰਾਜਿੰਦਰ ਸਿੰਘ (2013). ਭਾਰਤੀ ਕਾਵਿ-ਸ਼ਾਸਤਰ(ਸਰੂਪ,ਸਿਧਾਂਤ ਅਤੇ ਸੰਪ੍ਰਦਾਇ). ਲੁਧਿਆਣਾ: ਲਾਹੋਰ ਬੁੱਕਸ, 2 ਲਾਜਪਤ ਰਾੲੇ ਮਾਰਕੀਟ,ਨੇੜੇ ਸੁਸਾਇਟੀ ਸਿਨੇਮਾ. p. 111.
- ↑ ਸੇਖੋਂ, ਡਾ.ਰਾਜਿੰਦਰ ਸਿੰਘ (2013). ਭਾਰਤੀ ਕਾਵਿ-ਸ਼ਾਸਤਰ(ਸਰੂਪ,ਸਿਧਾਂਤ ਅਤੇ ਸੰਪ੍ਰਦਾਇ). ਲੁਧਿਆਣਾ: ਲਾਹੋਰ ਬੁੱਕਸ,2 ਲਾਜਪਤ ਰਾੲੇ ਮਾਰਕੀਟ,ਨੇੜੇ ਸੁਸਾਇਟੀ ਸਿਨੇਮਾ. p. 112.
- ↑ ਸੇਖੋਂ, ਡਾ.ਰਾਜਿੰਦਰ ਸਿੰਘ (2013). ਭਾਰਤੀ ਕਾਵਿ-ਸ਼ਾਸਤਰ(ਸਰੂਪ,ਸਿਧਾਂਤ ਅਤੇ ਸੰਪ੍ਰਦਾਇ). ਲੁਧਿਆਣਾ: ਲਾਹੋਰ ਬੁੱਕਸ, 2 ਲਾਜਪਤ ਰਾੲੇ ਮਾਰਕੀਟ,ਨੇੜੇ ਸੁਸਾਇਟੀ ਸਿਨੇਮਾ. p. 112.