ਕਾਸ਼ਿਕਾ, ਪਾਣਿਨੀ ਅਸ਼ਟਧਿਆਯੀ ਉੱਤੇ 7ਵੀਂ ਸਦੀ ਈਸਵੀ ਵਿੱਚ ਰਚਿਆ ਗਿਆ ਪ੍ਰਸਿੱਧ ਟੀਕਾ ਹੈ। ਇਹ ਜਯਾਦਿਤਿਆ ਅਤੇ ਵਾਮਨ ਨਾਮ ਦੇ ਦੋ ਵਿਦਵਾਨਾਂ ਦੀ ਸਹਿਕਾਰੀ ਰਚਨਾ ਹੈ।[1] ਇਸ ਵਿੱਚ ਬਹੁਤ ਸਾਰੇ ਸੂਤਰਾਂ ਦੇ ਟੀਕੇ ਅਤੇ ਉਹਨਾਂ ਦੇ ਉਦਾਹਰਨ ਪੂਰਵਕਾਲੀ ਆਚਾਰੀਆਂ ਦੇ ਟੀਕਿਆਂ ਵਿੱਚੋਂ ਵੀ ਦਿੱਤੇ ਗਏ ਹਨ। ਕੇਵਲ ਮਹਾਂਭਾਸ਼ ਵਾਲੇ ਦੀ ਹੀ ਨਕਲ ਨਹੀਂ ਅਨੇਕ ਥਾਵਾਂ ਤੇ ਮਹਾਂਭਾਸ਼ ਤੋਂ ਭਿੰਨ ਮਤ ਦਾ ਵੀ ਪ੍ਰਤੀਪਾਦਨ ਹੋਇਆ ਹੈ। ਕਾਸ਼ਿਕਾ ਵਿੱਚ ਦਿੱਤੇ ਹਵਾਲਿਆਂ ਤੋਂ ਪ੍ਰਾਚੀਨ ਟੀਕਾਕਾਰਾਂ ਦੇ ਮਤ ਜਾਨਣ ਵਿੱਚ ਵੱਡੀ ਸਹਾਇਤਾ ਮਿਲਦੀ ਹੈ, ਨਹੀਂ ਤਾਂ ਉਹ ਲੋਪ ਹੀ ਹੋ ਜਾਂਦੇ। ਇਸ ਪ੍ਰਕਾਰ ਇਸ ਵਿੱਚ ਦਿੱਤੀਆਂ ਉਦਾਹਰਨਾਂ ਦਰ ਉਦਾਹਰਨਾਂ ਨਾਲ ਕੁੱਝ ਅਜਿਹੇ ਇਤਿਹਾਸਕ ਤੱਥ ਮਿਲੇ ਹਨ ਜੋ ਹੋਰ ਥਾਈਂ ਨਹੀਂ ਮਿਲਦੇ ਸਨ। ਇਸ ਗਰੰਥ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਇਸ ਵਿੱਚ ਗਣਪਾਠ ਦਿੱਤਾ ਹੋਇਆ ਹੈ ਜੋ ਪ੍ਰਾਚੀਨ ਟੀਕਿਆਂ ਵਿੱਚ ਨਹੀਂ ਮਿਲਦਾ।

ਕਾਸ਼ਿਕਾ ਸ਼ਬਦ ਦੇ ਦੋ ਅਰਥ ਹੋ ਸਕਦੇ ਹਨ। ਪਹਿਲੇ ਦੇ ਅਨੁਸਾਰ, ਕਾਸ਼ਿਕਾ ਕਾਸ਼ ਧਾਤੂ ਤੋਂ ਨਿਕਲਿਆ ਹੈ ਇਸ ਲਈ ਕਾਸ਼ਿਕਾ ਦਾ ਮਤਲਬ ਪ੍ਰਕਾਸ਼ਿਤ ਕਰਨ ਵਾਲੀ ਜਾਂ ਪ੍ਰਕਾਸ਼ਿਕਾ ਹੋਇਆ (ਕਾਸ਼ ਵਿੱਚ ਹੀ ਪ੍ਰ ਅਗੇਤਰ ਜੋੜਨ ਨਾਲ ਪ੍ਰਕਾਸ਼ ਬਣਦਾ ਹੈ)। ਕਾਸ਼ਿਕਾ ਦੇ ਪਦਮੰਜਰੀ ਨਾਮਕ ਟੀਕਾ ਦੇ ਲੇਖਕ ਹਰਦੱਤ ਦੇ ਅਨੁਸਾਰ ਦੂਜੀ ਵਿਆਖਿਆ ਇਹ ਇਹ ਹੈ ਕਿ ਕਾਸ਼ਿਕਾ ਦੀ ਰਚਨਾ ਕਾਸ਼ੀ ਵਿੱਚ ਹੋਈ ਸੀ ਇਸ ਲਈ ਇਸਨੂੰ ਕਾਸ਼ਿਕਾ ਕਿਹਾ ਗਿਆ (ਕਾਸ਼ੀਸ਼ੁ ਭਵਾ ਕਾਸ਼ਿਕਾ)।[2]

ਹਵਾਲੇ

ਸੋਧੋ