ਕਿਊਰੀਆਸਿਟੀ ਰੋਵਰ
ਕਿਊਰੀਆਸਿਟੀ ਰੋਵਰ (ਅੰਗਰੇਜ਼ੀ: Curiosity rover) ਮੋਟਰਕਾਰ ਦੇ ਅਕਾਰ ਦੀ ਛੇ ਪਹੀਆਂ ਵਾਲ਼ੀ ਮੰਗਲ ਗ੍ਰਹਿ ਦੀ ਇੱਕ ਬੱਘੀ ਹੈ ਜਿਸ ਨੂੰ ਹਾਲ ਹੀ ਵਿੱਚ ਨਾਸਾ, ਅਮਰੀਕੀ ਪੁਲਾੜ ਏਜੰਸੀ ਨੇ ਮੰਗਲ ਗ੍ਰਹਿ ’ਤੇ ਉਤਾਰ ਕੇ ਵੱਡੀ ਵਿਗਿਆਨਕ ਸਫ਼ਲਤਾ ਹਾਸਲ ਕੀਤੀ ਹੈ।[1][2] 899 ਕਿੱਲੋ ਭਾਰ ਵਾਲੀ ਇਸ ਬੱਘੀ ਨੂੰ ਰੇਡਿਓਸਟੋਪਿਕ ਥਰਮੋਇਲੈਕਟ੍ਰਿਕ ਜਨਰੇਟਰ ਰਾਹੀਂ ਸ਼ਕਤੀ ਦਿੱਤੀ ਜਾਂਦੀ ਹੈ ਅਤੇ ਇਹ 90 ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਰੇਡਿਓਸਟੋਪਿਕ ਥਰਮੋਇਲੈਕਟ੍ਰਿਕ ਜਨਰੇਟਰ ਸ਼ੁਰੂ ਵਿੱਚ 2000 ਵਾਟ ਤਾਪ ਸ਼ਕਤੀ ਤੋਂ 125 ਵਾਟ ਬਿਜਲਈ ਸ਼ਕਤੀ ਪੈਦਾ ਕਰਨ ਵਾਲਾ ਇਹ ਜਨਰੇਟਰ ਪਲੂਟੋਨੀਅਮ ਬਾਲਣ ਦੇ ਹੌਲੀ-ਹੌਲੀ ਨਸ਼ਟ ਹੋਣ ਨਾਲੀ 100 ਵਾਟ ਬਿਜਲਈ ਸ਼ਕਤੀ 14 ਸਾਲ ਤੱਕ ਦੇਣ ਲਈ ਵਿਓਂਤਿਆ ਗਿਆ ਹੈ। ਇਹ ਸ੍ਰੋਤ ਇੱਕ ਦਿਨ ਵਿੱਚ 9 kwh ਬਿਜਲੀ ਪੈਦਾ ਕਰਨਯੋਗ ਹੈ।
ਰੋਵਰ ਵਿੱਚ ਵਰਤੇ ਜਾਣ ਵਾਲੇ ਯੰਤਰ
ਸੋਧੋ- MAST CAM (ਮਸਤ ਕੈਮ ਕੈਮਰਾ ਪ੍ਰਣਾਲੀ) –ਇਸ ਵਿੱਚ ਦੋ ਕੈਮਰੇ ਹਨ ਜੋ ਵਾਸਤਵਿਕ ਰੰਗੀਨ ਭਾਂਤ-ਭਾਂਤ ਦੇ ਪਰਛਾਵੇਆਂ (ਬਿੰਬਾਂ) ਵਾਲੇ ਚਿੱਤਰ ਲੈਣ ਦੇ ਸਮਰੱਥ ਹੈ।
- MAHLI ਮੰਗਲ ਗ੍ਰਹਿ ਦਾ ਇਹ ਰੋਬੋਟਿਕ ਬਾਂਹ ਵਾਲਾ ਕੈਮਰਾ ਚਟਾਨ ਅਤੇ ਮਿੱਟੀ ਦੇ ਖੁਰਦਬੀਨ ਵਾਲੇ ਚਿੱਤਰ ਲੈਣ ਲਈ ਹੈ।1600x1200 ਪਿਕਸਲ ਆਕਾਰ ਦੇ ਇਹ ਚਿੱਤਰ 14.5 ਮਾਈਕ੍ਰੋਮੀਟਰ ਪ੍ਰਤੀ ਪਿਕਸਲ ਰੈਜ਼ੋਲੂਸ਼ਣ (resolution) ਦੇ ਹੋ ਸਕਦੇ ਹਨ।
- MARDI ਮੰਗਲ ਗ੍ਰਹ 'ਤੇ ਉਤਰਾਈ ਸਮੇਂ ਵਾਸਤੇ ਇਹ ਕੈਮਰਾ ਵਰਤੋਂ ਵਿੱਚ ਲਿਆਇਆ ਗਿਆ ਹੈ। 5 ਫਰੇਮ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ 2 ਮਿੰਟ ਵਿੱਚ ਮੰਗਲ ਦੀ ਧਰਤੀ ਤੋਂ 3.7 ਕਿਲੋਮੀਟਰ ਤੋਂ ਲੇ ਕੇ 5 ਮੀਟਰ ਦੂਰੀ ਤੱਕ 1.3 ਮਿਲੀਸਕਿੰਟ ਦੇ ਕਲਿੱਕ ਸਮੇਂ ਵਿੱਚ ਤਸਵੀਰਾਂ ਲੈਣਾ ਇਸ ਦਾ ਉਦੇਸ਼ ਸੀ।
- ChemCam ਇਸ ਦੁਰਗਾਮੀ ਸੰਵੇਦਨਸ਼ੀਲ ਪ੍ਰਣਾਲੀ ਵਾਲੇ ਯੰਤਰ ਦਾ ਪ੍ਰਯੋਗ ਚਮਕੀਲੇ ਗੋਲਾਕਾਰ ਅਕਾਸ਼ੀ ਪਿੰਡਾਂ ਦਾ ਅੱਖ ਦੇ ਵੇਖਣ ਯੋਗ,ਨਜ਼ਦੀਕੀ ਇਨਫਰਾਰੈੱਡ ਅਤੇ ਨਜ਼ਦੀਕੀ ਅਲਟਰਾਵਾਇਲਟ ਕਿਰਨਾਂ ਦੇ ਖੇਤਰ ਵਿੱਚ ਅਧਿਐਨ ਕਰਨ ਲਈ ਕੀਤਾ ਜਾਵੇਗਾ।
- REMS ਇਹ ਜੰਤਰ ਵਾਤਾਵਰਨ ਦਾ ਨਿਰੀਖਕ ਯੰਤਰ ਹੈ।
- APXS ਅਲਫਾ ਕਣਾਂ ਦੀ ਗੋਲਾਬਾਰੀ ਕਰ ਕੇ ਇਹ ਯੰਤਰ ਇਸ ਤਰਾਂ ਉਪਜੀਆਂ ਐਕਸ-ਰੇ ਰਿਸ਼ਮਾਂ ਦੇ ਅਧਿਐਨ ਲਈ ਹੈ।
- CheMin ਇਹ ਯੰਤਰ ਮੰਗਲ ਗ੍ਰਹਿ ਤੇ ਉਪਸਥਿਤ ਖਣਿਜਾਂ ਦੀ ਪਹਿਚਾਣ ਅਤੇ ਮਿਕਦਾਰ ਬਾਰੇ ਜਾਣਕਾਰੀ ਦੇਵੇਗਾ।
- SAM ਇਹ ਯੰਤਰ ਧਰਤੀ ਦੇ ਠੋਸ ਅਤੇ ਵਾਤਾਵਰਨ ਦੇ ਗੈਸੀ ਨਮੂਨਿਆਂ ਦੀ ਰਸਾਇਣਿਕ ਜਾਂਚ ਕਰੇਗਾ।
- RAD ਇਹ ਯੰਤਰ ਪੁਲਾੜੀ ਜਹਾਜ਼ ਦੇ ਅੰਦਰ ਉਪਸਥਿਤ ਤੇ ਵਿਕਸਿਤ ਰੇਡੀਓ ਕਿਰਨਾਂ ਦਾ ਵੇਰਵਾ ਲੈਣ ਲਈ ਹੈ। ਇਹ ਯੰੰਤਰ ਸਭ ਤੋਂ ਪਹਿਲਾਂ ਕਿਰਿਆਸ਼ੀਲ ਹੋਇਆ।
- DAN ਨਿਊਟਰੋਨਾਂ ਦੀ ਧੜਕਣ ਪੈਦਾ ਕਰਨ ਵਾਲਾ ਇਹ ਸ੍ਰੋਤ ਮੰਗਲ ਗ੍ਰਹਿ 'ਤੇ ਪਾਣੀ ਅਤੇ ਬਰਫ਼ ਦੀਆਂ ਪਰਤਾਂ ਦੀ ਜਾਣਕਾਰੀ ਲਈ ਹੈ। ਇਹ ਯੰਤਰ ਰੂਸੀ ਸੰਘੀ ਪੁਲਾੜ ਏਜੰਸੀ ਰਾਹੀਂ ਉਪਲਬਧ ਕਰਵਾਇਆ ਗਿਆ ਹੈ।
ਹਵਾਲੇ
ਸੋਧੋ- ↑ "Curiosity has landed". ਨਾਸਾ. ਅਗਸਤ 6, 2012. Retrieved ਅਗਸਤ 8, 2012.
{{cite web}}
: External link in
(help)|publisher=
- ↑ "Curiosity has landed". ਵੀਡੀਓ. ਯੂ ਟਿਊਬ. ਅਗਸਤ 6, 2012. Retrieved ਅਗਸਤ 8, 2012.
{{cite web}}
: External link in
(help)|publisher=