ਕਿਰਤ ਦੀ ਵਸਤ
ਕਿਰਤ ਦੀ ਵਸਤ, ਜਾਂ ਕਿਰਤ ਦਾ ਵਿਸ਼ਾ, ਮਾਰਕਸਵਾਦੀ ਰਾਜਸੀ ਅਰਥ-ਪ੍ਰਬੰਧ ਵਿੱਚ ਇੱਕ ਸੰਕਲਪ ਹੈ ਜਿਸ ਤੋਂ ਭਾਵ ਉਹ ਸਭ ਕੁਝ ਹੈ "ਜਿਸ ਤੇ ਮਨੁੱਖੀ ਕਿਰਤ ਲਗਾਈ ਜਾਂਦੀ ਹੈ।" (Institute of Economics of the Academy of Sciences of the U.S.S.R., 1957) ਕਿਰਤ ਦਾ ਵਿਸ਼ਾ ਲੱਕੜ ਜਾਂ ਕੋਲਾ ਵਰਗੇ ਕੁਦਰਤੀ ਤੌਰ 'ਤੇ ਸਿੱਧੇ ਮੁਹੱਈਆ ਸਮੱਗਰੀ ਹੋ ਸਕਦੀ ਹੈ, ਜਾਂ ਕਿਰਤ ਕਰਕੇ ਸੋਧੀ ਹੋਈ ਸਮੱਗਰੀ। ਬਾਅਦ ਵਾਲੇ ਮਾਮਲੇ ਵਿੱਚ, ਕਿਰਤ ਦੀ ਵਸਤੂ (ਉਦਾਹਰਨ ਲਈ, ਕਿਸੇ ਟੈਕਸਟਾਈਲ ਮਿੱਲ ਵਿੱਚ ਧਾਗੇ ਜਾਂ ਕਿਸੇ ਕੰਪਿਊਟਰ ਅਸੰਬਲੀ ਫੈਕਟਰੀ ਵਿੱਚ ਸੈਮੀਕੰਡਕਟਰ ਚਿਪਸ) ਨੂੰ ਕੱਚਾ ਮਾਲ ਕਹਿੰਦੇ ਹਨ। [1]
ਕਿਰਤ ਦੀ ਵਸਤ ਉਤਪਾਦਨ ਕਾਰਜ ਦੇ ਤਿੰਨ ਬੁਨਿਆਦੀ ਕਾਰਕਾਂ ਵਿੱਚੋਂ ਇੱਕ ਹੈ (Marx, 1967, p 174), ਦੂਜੇ ਦੋ ਹਨ: ਮਨੁੱਖੀ ਕਿਰਤ, ਅਤੇ ਕਿਰਤ ਦੇ ਸਾਧਨ (ਕਿਰਤ ਦੀ ਵਸਤੂ ਨੂੰ ਬਦਲਣ ਲਈ ਵਰਤੇ ਜਾਣ ਸੰਦ ਅਤੇ ਇਨਫਰਾਸਟਰੱਕਚਰ ).
ਕਿਰਤ ਦੀ ਵਸਤ ਅਤੇ ਕਿਰਤ ਦੇ ਸਾਧਨ ਮਿਲ ਕੇ ਸਮਾਜ ਦੇ ਉਤਪਾਦਨ ਦੇ ਸਾਧਨ ਬਣਦੇ ਹਨ। (Institute of Economics, 1957).
ਹਵਾਲੇ
ਸੋਧੋInstitute of Economics of the Academy of Sciences of the U.S.S.R. (1957). Political Economy: A Textbook. London: Lawrence and Wishart.
Marx, Karl (1867 | 1967). Capital Vol. I. New York: International Publishers. Internet copy.
Sheptulin, A. P. (1978). Marxist-Leninist Philosophy. Moscow: Progress Publishers.
ਨੋਟ
ਸੋਧੋ- ↑ This usage of the term "raw materials" is given in, for instance, Capital, Part III, Chap. 7