ਕਿਰਿਆ-ਵਿਸ਼ੇਸ਼ਣ

ਕਿਰਿਆ-ਵਿਸ਼ੇਸ਼ਣ ਅਜਿਹੇ ਸ਼ਬਦ ਜਾਂ ਵਾਕੰਸ਼ ਨੂੰ ਕਹਿੰਦੇ ਹਨ ਜੋ ਕਿਰਿਆ ਬਾਰੇ ਹੋਰ ਕੁਝ ਦੱਸੇ। ਜਾਂ ਇਵੇਂ ਕਹਿ ਲਈਏ ਕਿ ਕਿਰਿਆ ਬਾਰੇ ਵਾਧੂ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਨ੍ਹਾਂ ਕੋਲੋਂ ਲਗਭਗ ਹਮੇਸ਼ਾ ਕਦੋਂ?, ਕਿੱਥੇ?, ਕਿੰਨੀ ਵਾਰ?, ਅਤੇ ਕਿਸ ਤਰੀਕੇ ਨਾਲ? ਵਰਗੇ ਸਵਾਲਾਂ ਦਾ ਜਵਾਬ ਮਿਲਦਾ ਹੈ? ਅਰਥਾਤ ਇਹ ਕੰਮ ਦੇ ਹੋਣ ਦਾ ਢੰਗ, ਸਮਾਂ, ਸਥਾਨ ਅਤੇ ਕਾਰਨ ਦੱਸਣ ਵਾਲੀ ਸ਼ਬਦ-ਸ਼੍ਰੇਣੀ ਹੈ।ਇਹ ਅੱਠ ਪ੍ਰਰਕਾਰ ਦੀ ਹੁੰਦੀ ਹੈ।

ਉੱਪ੍ਰੋਕਤ ਦੇ ਇਲਾਵਾ ਕਿਸੇ ਕਿਰਿਆ-ਵਿਸ਼ੇਸ਼ਣ ਜਾਂ ਵਿਸ਼ੇਸ਼ਣ ਦੇ ਬਾਰੇ ਹੋਰ ਦੱਸਣ ਵਾਲੇ ਸ਼ਬਦ ਵੀ ਕਿਰਿਆ-ਵਿਸ਼ੇਸ਼ਣ ਹੁੰਦੇ ਹਨ।

ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂਸੋਧੋ

  • ਕਾਲ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਮਾਂ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ, ਜਿਵੇਂ- ਹੁਏ, ਭਲਕੇ, ਰਾਤੋਂ-ਰਾਤ, ਹਰ ਰੋਜ਼, ਕਦੇ-ਕਦਾਈ।
  • ਸਥਾਨ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਥਾਨ ਦਾ ਗਿਆਨ ਹੋਵੇ, ਉਹਨਾਂ ਨੂੰ ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ, ਜਿਵੇਂ:- ਘਰ, ਬਜ਼ਾਰ, ਇੱਧਰ, ਪਿੱਛੇ, ਸਾਹਮਣੇ, ਸਿੰਜਿਓ, ਖੱਬਿਓ।
  • ਪ੍ਰਕਾਰ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ ਜਾਂ ਪ੍ਰਕਾਰ ਦਾ ਗਿਆਨ ਹੋਵੇ, ਉਹਨਾਂ ਨੂੰ ਪ੍ਰਕਾਰ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ- ਹੌਲ਼ੀ , ਛੇਤੀ , ਇਉਂ , ਉਸ ਤਰ੍ਹਾਂ।
  • ਕਾਰਨ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਨ ਦਾ ਪਤਾ ਲੱਗੇ ਉਹਨਾਂ ਨੂੰ ਕਾਰਨ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ- ਇਸ ਲਈ, ਕਿਉਕ, ਤਦੇ, ਤਾਂ ਹੀ।
  • ਪਰਿਮਾਣ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਮਿਣਤੀ, ਮਿਕਦਾਰ ਜਾਂ ਪਰਮਾਣ ਦਾ ਬੋਧ ਹੋਵੇ ਉਹਨਾਂ ਨੂੰ ਪਰਿਮਾਣ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ- ਜਰਾ, ਬਹੁਤ, ਏਨਾ, ਜਿੰਨਾ, ਰਤਾ ਕੁ।
  • ਸੰਖਿਆ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੀ ਗਿਣਤੀ ਜਾਂ ਦੁਹਰਾਅ ਦਾ ਪਤਾ ਲੱਗੇ ਉਹਨਾਂ ਨੂੰ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ- ਘੜੀ-ਮੁੜੀ, ਦੁਬਾਰਾ, ਕਈ ਵਾਰ, ਇੱਕ-ਇੱਕ, ਦੋ-ਦੋ।
  • ਨਿਰਨਾ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਨਿਰਨੇ-ਪੂਰਵਕ ਗਿਆਨ ਹੋਵੇ, ਉਹਨਾਂ ਨੂੰ ਨਿਰਨੇ-ਵਾਚਕ ਕਿਰਿਆ-ਵਿਸ਼ੇਸ਼ਣ ਆਖਦੇ ਹਨ, ਜਿਵੇਂ- ਜੀ ਹਾਂ, ਆਹੋ ਜੀ, ਚੰਗਾ ਜੀ।
  • ਨਿਸ਼ਚੇ-ਵਾਚਕ- ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਬਾਰੇ ਨਿਸਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਜ ਹੋਣ, ਉਹਨਾਂ ਨੂੰ ਨਿਸਚੇ-ਵਾਚਕ ਕਿਰਿਆ-ਵਿਸ਼ੇਸ਼ਣ ਕਿਹਾ ਜ਼ਾਦਾ ਹੈ, ਜਿਵੇਂ- ਬਸ਼ੱਕ, ਬਿਲਕੁਲ, ਜ਼ਰੂਰ।