ਕਿਲ੍ਹਾ ਮੁਬਾਰਕ
ਕਿਲਾ ਮੁਬਾਰਕ ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ਬਣਿਆ ਇੱਕ ਕਿਲਾ ਹੈ ਅਤੇ ਇਹ ਲਗਭਗ 1,800 ਸਾਲ ਪੁਰਾਣਾ ਹੈ।
ਇਤਿਹਾਸ
ਸੋਧੋਇਤਿਹਾਸਕਾਰਾਂ ਅਨੁਸਾਰ ਬਠਿੰਡਾ ਦਾ ਕਿਲਾ ਰਾਜਾ ਵਿਨੇ ਪਾਲ ਨੇ ਬਣਾਇਆ ਸੀ ਅਤੇ ਇਸ ਦਾ ਨਾਮ ਵਿਕਰਮਗੜ ਕਿਲਾ ਰੱਖਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲੇ ਦਾ ਜਾਂ ਜੈਪਾਲਗੜ ਕਰ ਦਿੱਤਾ। ਮੱਧ-ਕਾਲ ਵਿੱਚ ਭੱਟੀ ਰਾਓ ਰਾਜਪੂਤ ਨੇ ਕਿਲੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲੇ ਦਾ ਨਾਮ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ। ਜਦੋਂ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਕਿਲੇ ਵਿੱਚ ਆਏ ਤਾਂ ਕਿਲੇ ਦਾ ਨਾਮ ਕਿਲਾ ਗੋਬਿੰਦਗੜ੍ਹ ਪੈ ਗਿਆ। ਮੌਜੂਦਾ ਸਮੇਂ ਇਸ ਨੂੰ ਕਿਲਾ ਮੁਬਾਰਕ ਆਖਿਆ ਜਾਂਦਾ ਹੈ। ਪ੍ਰ੍ਰੰਤੂ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਹੁਣ ਇਸ ਕਿਲੇ ਦਾ ਨਾਮ ਬਦਲ ਕੇ ਰਜ਼ੀਆ ਕਿਲਾ ਰੱਖ ਦਿੱਤਾ ਗਿਆ ਹੈ।[1]
ਰਾਣੀ ਮਹਿਲ
ਸੋਧੋਕਿਲਾ ਮੁਬਾਰਕ ਵਿਚਲਾ ਰਾਣੀ ਮਹਿਲ ਬਹੁਤ ਖੂਬਸੂਰਤ ਹੈ ਜਿਸ ਤੇ ਚਿੱਤਰਕਾਰੀ ਦੀ ਦਿੱਖ ਵੀ ਦੇਖਣ ਵਾਲੀ ਹੈ। ਦਿੱਲੀ ਦੇ ਤਖਤ ਤੇ ਬੈਠਣ ਵਾਲੀ ਪਹਿਲੀ ਮਹਿਲਾ ਰਜ਼ੀਆ ਸੁਲਤਾਨ ਦੀ ਬਠਿੰਡਾ ਵਿੱਚ ਰਾਣੀ ਮਹਿਲ ਇਕਲੌਤੀ ਯਾਦਗਾਰ ਹੈ। ਰਜ਼ੀਆ ਸੁਲਤਾਨ ਜਦੋਂ 1239 ਵਿੱਚ ਗਵਰਨਰ ਅਲਤੂਨੀਆਂ ਦੀ ਬਗ਼ਾਵਤ ਦਬਾਉਣ ਵਾਸਤੇ ਬਠਿੰਡਾ ਆਈ ਤਾਂ ਉਸ ਨੂੰ ਅਲਤੂਨੀਆਂ ਨੇ ਬਠਿੰਡਾ ਕਿਲੇ ਵਿੱਚ ਕੈਦ ਕਰ ਲਿਆ ਸੀ। ਕਰੀਬ ਦੋ ਮਹੀਨੇ ਉਹ ਇੱਥੇ ਕਿਲੇ ਵਿਚਲੇ ਰਾਣੀ ਮਹਿਲ ਵਿੱਚ ਕੈਦ ਰਹੀ ਸੀ। ਇਤਿਹਾਸਕਾਰਾਂ ਅਨੁਸਾਰ ਰਜ਼ੀਆ ਸੁਲਤਾਨਾ ਰਾਣੀ ਮਹਿਲ ਦੀ ਖਿੜਕੀ ਵਿੱਚ ਬੈਠ ਕੇ ਸਾਮ ਵਕਤ ਮੀਨਾ ਬਾਜ਼ਾਰ ਦਾ ਨਜ਼ਾਰਾ ਤੱਕਿਆ ਕਰਦੀ ਸੀ। ਰਜ਼ੀਆ ਸੁਲਤਾਨਾ ਬਠਿੰਡਾ ਦੀ ਮਸਜਿਦ ਵਿੱਚ ਨਮਾਜ਼ ਪੜ੍ਹਨ ਜਾਇਆ ਕਰਦੀ ਸੀ।
ਸਮਾਂ ਸਾਰਣੀ
ਸੋਧੋਕਿਲਾ ਮੁਬਾਰਕ ਦਾ ਇਤਿਹਾਸ
ਸਾਲ | ਘਟਨਾ |
---|---|
90-110 AD | ਬਾਦਸਾਹ ਕਨਿਸ਼ਕ ਅਤੇ ਰਾਜਾ ਡਬ ਨੇ ਬਣਾਇਆ |
179 AD | ਬਠਿੰਡਾ ਸ਼ਹਿਰ ਨੂੰ ਭੱਟੀ ਰਾਓ ਨੇ ਵਸਾਇਆ |
1004 AD | ਸੁਲਤਾਨ ਮੁਹੰਮਦ ਗਜ਼ਨੀ ਨੇ ਕਬਜ਼ਾ ਕੀਤਾ |
1045 AD | ਪੀਰ ਹਾਜ਼ੀ ਰਤਨ ਇੱਥੇ ਆਏ |
1189 AD | ਸੁਲਤਾਨ ਮੁਹੰਮਦ ਗ਼ੋਰੀ ਨੇ ਕਬਜ਼ਾ ਕੀਤਾ |
1191 AD | ਬਾਦਸਾਹ ਪ੍ਰਿਥਵੀ ਰਾਜ ਚੋਹਾਨ ਨੇ ਕਬਜ਼ਾ ਕੀਤਾ |
1240 AD | ਰਜ਼ੀਆ ਸੁਲਤਾਨ ਨੂੰ ਨਜ਼ਰਬੰਦ ਕੀਤਾ ਗਿਆ |
1515 AD | ਗੁਰੂ ਨਾਨਕ ਦੇਵ ਨੇ ਚਰਨ ਪਾਏ |
1665 AD | ਗੁਰੂ ਤੇਗ ਬਹਾਦੁਰ ਨੇ ਚਰਨ ਪਾਏ |
1705 AD | ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ |
1835 AD | ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰਾ ਦਾ ਨਿਰਮਾਣ ਕਰਵਾਇਆ |