ਕਿਲ੍ਹਾ ਫਤਿਹਪੁਰ
ਕਿਲ੍ਹਾ ਫਤਿਹਪੁਰ ਰੋਪੜ ਤੋਂ ਮਾਜਰੀ ਜੱਟਾਂ-ਪੁਰਖਾਲੀ ਮਾਰਗ ਉੱਤੇ ਪੈਂਦੇ ਪਿੰਡ ਫਤਿਹਪੁਰ ਦਾ ਨਾਮ ਵੀ ਇਸ ਕਿਲ੍ਹੇ ਦੇ ਨਾਮ ਵਜੋਂ ਹੀ ਰੱਖਿਆ ਗਿਆ ਹੈ। ਪਿੰਡ ਫਤਿਹਪੁਰ ਤੋਂ ਕਰੀਬ ਇੱਕ ਕਿਲੋਮੀਟਰ ਅੱਗੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਵਿੱਚ ਕਿਲ੍ਹੇ ਦਾ ਸਥਾਨ ਹੈ। ਇਸ ਕਿਲ੍ਹੇ ਦੇ ਨਿਰਮਾਣ ਲਈ ਨੀਂਹਾਂ ਵਿੱਚ ਲੱਗੀਆਂ ਸਰਹਿੰਦੀ ਇੱਟਾਂ ਕਿਲ੍ਹਾ ਹੋਣ ਦੀ ਗਵਾਹੀ ਭਰ ਰਹੀਆਂ ਹਨ। ਕਿਲ੍ਹੇ ਦੀਆਂ ਨੀਂਹਾਂ ’ਤੇ ਸਰਹਿੰਦੀ ਇੱਟਾਂ ਹੀ ਸਾਨੂੰ ਕਿਲ੍ਹਾ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ।
ਇਤਿਹਾਸ
ਸੋਧੋਇਤਿਹਾਸ[1] ਅਨੁਸਾਰ ਨਿਹੰਗ ਖਾਂ ਪਠਾਣ ਸ਼ਾਹ ਸੁਲੇਮਾਨ ਗਜ਼ਨਬੀ ਦੀ ਕੁਲ ਵਿੱਚੋਂ ਨੌਰੰਗ ਖਾਂ ਦਾ ਪੁੱਤਰ ਸੀ। ਜਿਸ ਦੀ ਪਤਨੀ ਜੈਨਾ ਬੇਗ਼ਮ, ਪੁੱਤਰ ਆਲਮ ਖਾਂ ਤੇ ਪੁੱਤਰੀ ਮੁਮਤਾਜ ਜੀ ਗੁਰੂ ਜੀ ਦੇ ਚੰਗੇ ਪ੍ਰੇਮੀ ਸਨ। ਇਨ੍ਹਾਂ ਵਿੱਚ ਸ਼ਰਧਾ ਦਾ ਮੁੱਢਲਾ ਕਾਰਨ ਇਹ ਸੀ ਕਿ ਨੌਰੰਗ ਖਾਂ ਦਾ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਮੁਰੀਦ ਸੀ। ਇਸ ਦੇ ਘਰ ਵਿੱਚ ਸ਼ਰਧਾ, ਲਗਨ ਤੇ ਪਿਆਰ ਸੀ। ਫਿਰ ਨੌਰੰਗ ਖਾਂ ਤੇ ਨਿਹੰਗ ਖਾਂ ਪਿਉ-ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆ ਕੇ ਚੰਗੀ ਨਸਲ ਦੇ ਘੋੜੇ ਲਿਆ ਕੇ ਵੇਚਿਆ ਕਰਦੇ ਸਨ ਤੇ ਧਨ ਪ੍ਰਾਪਤ ਕਰਦੇ ਸਨ। ਨਿਹੰਗ ਖਾਂ ਪਠਾਣ ਤੇ ਉਸ ਦਾ ਪਰਿਵਾਰ ਇਸ ਕਿਲ੍ਹੇ ਵਿੱਚ ਵੀ ਰਹਿੰਦਾ ਰਿਹਾ ਹੈ। ਸੰਨ 1947 ਨੂੰ ਦੇਸ਼ ਦੀ ਵੰਡ ਹੋਣ ਦੇ ਨਾਲ ਨਿਹੰਗ ਖਾਂ ਪਠਾਣ ਦਾ ਪਰਿਵਾਰ ਸਭ ਕੁਝ ਛੱਡ ਕੇ ਪਾਕਿਸਤਾਨ ਚਲਾ ਗਿਆ ਸੀ। ਹੌਲੀ ਹੌਲੀ ਪੁਰਾਤਨ ਕਿਲ੍ਹਾ ਤੇ ਇਸ ਦੀਆਂ ਬਚੀਆਂ ਹੋਈਆਂ ਨਿਸ਼ਾਨੀਆਂ ਵੀ ਹੁਣ ਖਤਮ ਹੋ ਚੁੱਕੀਆਂ ਹਨ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਸੱਚੇ ਸ਼ਰਧਾਲੂ ਪਠਾਣ ਨਿਹੰਗ ਖਾਂ ਨਾਲ ਸਬੰਧਤ ਕਰੀਬ ਸਾਢੇ ਤਿੰਨ ਸੌ ਸਾਲ ਪੁਰਾਤਨ ਕਿਲ੍ਹਾ ਫਤਿਹਪੁਰ ਹੈ।