ਕਿਲ੍ਹਾ ਹਰਿਕ੍ਰਿਸ਼ਨਗੜ੍ਹ

ਕਿਲ੍ਹਾ ਹਰਿਕ੍ਰਿਸ਼ਨਗੜ੍ਹ ਪਾਕਿਸਤਾਨ ਦੇ ਖ਼ੈਬਰ ਪਖਤੂਣਖ਼ਵਾ ਦੀ ਹਜ਼ਾਰਾ ਡਵੀਜ਼ਨ ਦੇ ਸ਼ਹਿਰ ਹਰੀਪੁਰ 'ਚ ਮੌਜੂਦ ਹੈ।

ਇਤਿਹਾਸ

ਸੋਧੋ

1822 ਵਿੱਚ ਹਜ਼ਾਰਾ ਦੀ ਗਵਰਨਰੀ ਸਮੇਂ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸ: ਹਰੀ ਸਿੰਘ ਨਲਵਾ[1] ਨੇ ਹਜ਼ਾਰਾ ਦੀਆਂ ਲੜਾਕੀਆਂ ਕੌਮਾਂ ਤਰੀਨ, ਤਾਰਖ਼ਲੀ, ਉਤਸਾਨਜ਼ਈ ਅਤੇ ਮਸ਼ਵਾਨੀ ਖ਼ੇਲਾਂ ਨੂੰ ਹਾਰ ਦੇਣ ਤੋਂ ਬਾਅਦ ਉਹਨਾਂ ਨੂੰ ਖ਼ਾਲਸਾ ਰਾਜ ਦਾ ਅਨੁਸਾਰੀ ਰੱਖਣ ਲਈ ਉਹਨਾਂ ਦੀ ਸ਼ਾਮਲਾਤ ਵਿੱਚ ਖ਼ਾਲਸਾ ਫ਼ੌਜ ਲਈ ਇਸ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ, ਜਿਸ ਦਾ ਨਾਂਅ ਉਹਨਾਂ ਅੱਠਵੇਂ ਗੁਰੂ ਸਾਹਿਬ ਸ੍ਰੀ ਹਰਿਕਿਸ਼ਨ ਸਾਹਿਬ ਦੇ ਨਾਂਅ ਉੱਤੇ ਕਿਲ੍ਹਾ ਹਰਿਕ੍ਰਿਸ਼ਨਗੜ੍ਹ ਰੱਖਿਆ। ਇਹ ਹਰੀਪੁਰ ਸ਼ਹਿਰ ਤੋਂ ਪੌਣਾ ਕੁ ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਕਿਲ੍ਹੇ ਦੀ ਬਣਾਵਟ ਨੂੰ ਵੇਖਦਿਆਂ ਹੀ ਸ: ਨਲਵਾ ਦੀ ਇੰਜੀਨੀਅਰੀ ਅਤੇ ਉੱਚ-ਦਿਮਾਗ਼ੀ ਦੇ ਕਮਾਲ ਦਾ ਸਿੱਕਾ ਦਿਲਾਂ ਉੱਤੇ ਆਪਣੇ-ਆਪ ਬੈਠ ਜਾਂਦਾ ਹੈ। ਹਰੀ ਸਿੰਘ ਨਲਵਾ ਨੇ ਇਹ ਕਿਲ੍ਹਾ ਗੁੱਜਰ ਕਬੀਲੇ ਦੇ ਮੁਖੀ ਮੁਖ਼ਾਦਮ ਮੁਸ਼ਰਫ ਦੀ ਸਲਾਹ ਉੱਤੇ ਆਪਣੀ ਫੌਜ ਦੇ ਨਿਵਾਸ ਅਤੇ ਹਜ਼ਾਰਾ ਦੀ ਸੁਰੱਖਿਆ ਲਈ ਬਣਵਾਇਆ ਸੀ। ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਸੰਨ 1849 ਤੋਂ ਸੰਨ 1853 ਤੱਕ ਬ੍ਰਿਟਿਸ਼ ਸ਼ਾਸਨ ਸਮੇਂ ਇਹ ਕਿਲ੍ਹਾ ਹਜ਼ਾਰਾ ਦਾ ਹੈੱਡਕਵਾਟਰ ਰਿਹਾ। ਬਾਅਦ ਵਿੱਚ ਇਹ ਕਿਲ੍ਹਾ ਬ੍ਰਿਟਿਸ਼ ਪੁਲਿਸ ਅਤੇ ਮਾਲ ਵਿਭਾਗ ਨੂੰ ਦੇ ਦਿੱਤਾ ਗਿਆ। ਮੌਜੂਦਾ ਸਮੇਂ 35,420 ਵਰਗ ਮੀਟਰ 'ਚ ਫੈਲਿਆ ਕਿਲ੍ਹਾ ਹਰਿਕਿਸ਼ਨਗੜ੍ਹ ਭਾਵੇਂ ਕਿ ਮੌਜੂਦਾ ਸਮੇਂ ਹਰੀਪੁਰ ਦੀਆਂ ਸਭ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਵਿਚੋਂ ਪ੍ਰਮੁੱਖ ਹੈ। ਇਸ ਕਿਲ੍ਹੇ ਦੀਆਂ ਦੀਵਾਰਾਂ ਹੁਣ ਵੀ ਸਾਢੇ ਤਿੰਨ ਮੀਟਰ ਚੌੜੀਆਂ ਅਤੇ ਸਾਢੇ 14 ਮੀਟਰ ਉੱਚੀਆਂ ਹਨ। ਇਸ ਦੇ ਦੋ ਖ਼ੂਬਸੂਰਤ ਦਰਵਾਜ਼ੇ ਹਨ।

ਹਵਾਲੇ

ਸੋਧੋ