ਜੱਥੇਦਾਰ ਕਿਸ਼ਨ ਸਿੰਘ ਗੜਗੱਜ (1886-1926) ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਵਿੱਚੋਂ ਉੱਠੀ ਬੱਬਰ ਅਕਾਲੀ ਲਹਿਰ ਦਾ ਬਾਨੀ ਸੀ।

ਜੀਵਨਸੋਧੋ

ਕਿਸ਼ਨ ਸਿੰਘ ਗੜਗੱਜ ਦਾ ਬਚਪਨ ਦਾ ਨਾਮ ਕਿਸ਼ਨ ਸਿੰਘ ਸੀ। ਉਸ ਦਾ ਜਨਮ ਪਿੰਡ ਬੜਿੰਗਾਂ ਜ਼ਿਲ੍ਹਾ ਜਲੰਧਰ ਵਿੱਚ ਸ੍ਰ ਫਤੇਹ ਸਿੰਘ ਬੜਿੰਗ ਦੇ ਘਰ 13 ਸਤੰਬਰ 1886 ਨੂੰ ਹੋਇਆ ਸੀ।[1] ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਬਾਅਦ ਉਹ ਫੌਜ ਵਿੱਚ ਭਰਤੀ ਹੋ ਗਿਆ। ਉਹ ਬਟਾਲੀਅਨ ਨੰ 35 ਵਿੱਚ ਸੀ ਅਤੇ ਉਹ ਜਲਦ ਹੀ (1906 ਵਿੱਚ) ਤਰੱਕੀ ਪਾਕੇ ਹੌਲਦਾਰ ਮੇਜਰ ਬਣ ਗਿਆ।[1] ਉਸ ਨੇ 1921 ਵਿੱਚ ਫੌਜ ਤੋਂ ਅਸਤੀਫਾ ਦੇ ਦਿੱਤਾ। ਕਾਮਾਗਾਟਾਮਾਰੂ ਕਾਂਡ, 1919 ਦਾ ਜਲ੍ਹਿਆਂਵਾਲਾ ਹੱਤਿਆਕਾਂਡ, ਅਤੇ ਹੋਰ ਜ਼ੁਲਮਾਂ ਦੇ ਪ੍ਰਭਾਵ ਹੇਠ ਉਸਨੇ ਆਪਣੇ ਸਰਕਾਰ-ਵਿਰੋਧੀ ਵਲਵਲੇ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ। ”ਬਦਲਾ ਲੈਣਾ ਏ ਵੈਰੀ ਸਰਕਾਰ ਕੋਲੋਂ” ਬੋਲਾਂ ਵਾਲੀ ਕਵਿਤਾ ਜਨਤਕ ਤੌਰ 'ਤੇ ਅੰਗਰੇਜ਼ ਅਫ਼ਸਰਾਂ ਨੇ ਉਸ ਦਾ ਕੋਰਟ ਮਾਰਸ਼ਲ ਕਰ ਦਿੱਤਾ। ਉਸ ਨੇ 1921 ਵਿੱਚ ਫੌਜ ਤੋਂ ਅਸਤੀਫਾ ਦੇ ਦਿੱਤਾ ਅਤੇ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਿਆ।[1]

ਹਵਾਲੇਸੋਧੋ