ਕਿੱਕਰ
ਕਿੱਕਰ (ਵਿਗਿਆਨਕ ਨਾਂ Acacia nilotica, ਅਰਬੀ ਗੋਂਦ ਦਾ ਰੁੱਖ,[1] ਬਬੂਲ[2], ਮਿਸਰੀ ਕੰਡਾ, ਜਾਂ ਕੰਡਿਆਲੀ ਕਿੱਕਰ;[3][4][5] ਨੂੰ ਆਸਟਰੇਲੀਆ ਵਿੱਚ ਥਾਰਨ ਮਿਮੋਸਾ, ਦੱਖਣ ਅਫਰੀਕਾ ਵਿੱਚ ਲੇੱਕੇਰੁਇਕਪਿਉਲ ਅਤੇ ਭਾਰਤ ਵਿੱਚ ਬਬੂਲ ਜਾਂ ਕਿੱਕਰ ਕਹਿੰਦੇ ਹਨ) ਇੱਕ ਅਕੇਸੀਆ ਪ੍ਰਜਾਤੀ ਦਾ ਰੁੱਖ ਹੈ। ਇਹ ਅਫਰੀਕਾ ਮਹਾਂਦੀਪ ਅਤੇ ਭਾਰਤੀ ਉਪ ਮਹਾਂਦੀਪ ਦਾ ਮੂਲ ਰੁੱਖ ਹੈ। ਇਸ ਦਾ ਗੈਨ੍ਰਿਕ ਨਾਮ ਯੂਨਾਨੀ ακακία (ਅਕੇਕੀਆ) ਤੋਂ ਹੈ, ਜੋ ਪ੍ਰਾਚੀਨ ਯੂਨਾਨੀ ਵੈਦ -ਵਿਗਿਆਨੀ ਪੇਦਾਨੀਅਸ ਡਾਇਓਸਕੋਰੀਦੇਸ (40–90 ਆਮ ਈ) ਉਸ ਦੀ ਕਿਤਾਬ ਮਟੀਰੀਆ ਮੈਡੀਕਾ ਵਿੱਚ ਇਸ ਔਸ਼ਧੀ ਪੌਦੇ ਲਈ ਮਿਲਦਾ ਹੈ।[6] ਇਹ ਨਾਮ ਇਸ ਦੇ ਕੰਡਿਆਂ ਲਈ ਯੂਨਾਨੀ ਸ਼ਬਦ, ακις (ਏਕਿਸ, ਕੰਡਾ) ਤੋਂ ਰੱਖਿਆ ਗਿਆ ਹੈ।[7] ਪ੍ਰਜਾਤੀ ਨਾਮ ਨਿਲੋਟਕਾ ਇਸ ਰੁੱਖ ਦੀ ਨੀਲ ਦਰਿਆ ਦੇ ਨਾਲ ਨਾਲ ਚਲਦੀ ਪ੍ਰਸਿਧ ਲੜੀ ਤੋਂ ਲਿਨਾਏਸ ਨੇ ਰੱਖਿਆ। ਕਿੱਕਰ ਕੰੜਿਆਲੜਾ ਰੋਹੀਦਾਰ ਰੁੱਖ ਹੈ ਇਸ ਦਾ ਕੱਦ ਉੱਚਾ ਜੜ੍ਹ ਪਤਾਲ ਤੱਕ ਡੂੰਘੀ ਅਤੇ ਸੂਲਾਂ ਤਿੱਖੀਆਂ ਦੁਧੀਆ ਹੁੰਦੀਆਂ ਹਨ। ਇਸ ਦੇ ਪੀਲੇ ਰੰਗ ਦੇ ਫੁੱਲ, ਫ਼ਲ ਲੋਗ ਵਰਗਾ ਅਤੇ ਤੁੱਕੇ ਲੱਗਦੇ ਹਨ। ਇਕ ਤੁੱਕੇ ਵਿਚ ਕਾਲੇ-ਦਾਖੀ ਰੰਗ ਦੇ ਅੱਠ ਤੋਂ ਬਾਰਾਂ ਬੀਜ ਹੁੰਦੇ ਹਨ , ਕੱਚੇ ਤੁੱਕਿਆਂ ਦੀ ਵਰਤੋਂ ਆਚਾਰ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁੱਕਿਆਂ ਦੀ ਵਰਤੋਂ ਸਿਆਹੀ,ਮੰਜਨ ਅਤੇ ਰਬ ਦਾ ਦੁੱਧ ਬਣਾਉਣ ਲਈ ਕੀਤੀ ਜਾਂਦੀ ਹੈ ਕਿੱਕਰ ਦੀਆਂ ਕੱਚੀਆਂ ਟਾਹਣੀਆਂ ਦਾਤਣ ਅਤੇ ਸੁੱਕੀਆਂ ਬਾਲਣ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ। ਇਸਦੀ ਲੁੰਗੀ(ਨਵੇਂ ਪੱਤੇ) ਊਠ, ਬੱਕਰੀ ਭੇਡ ਦੀ ਖੁਰਾਕ ਹੁੰਦੀ ਹੈ। ਇਸ ਦੀ ਲੱਕੜ ਬੜੀ ਮਜ਼ਬੂਤ ਤੇ ਹੰਢਣਸਾਰ ਹੁੰਦੀ ਹੈ। ਲੱਕੜ ਦੀ ਵਰਤੋਂ ਕੜੀਆਂ, ਸ਼ਤੀਰ,ਗਜ,ਗੱਡੇ ਦੀ ਪੁੱਠੀ ਨਾਭੀ ,ਠੱਪੇ,ਚੱਪੂ, ਖੇਡਾਂ ਦਾ ਸਮਾਨ ਅਤੇ ਫਰਨੀਚਰ ਬਣਾਉਣ ਲਈ ਕੀਤੀ ਜਾਂਦੀ ਹੈ। ਕਿੱਕਰ ਦੇ ਸੱਕ ਦੀ ਵਰਤੋਂ ਨਾਲ ਕ ਕਈ ਤਰਾਂ ਦੇ ਰੰਗ ਤਿਆਰ ਕੀਤੇ ਜਾਂਦੇ ਹਨ, ਜਿਵੇਂ ਗੂੜ੍ਹਾ ਭੂਰਾ, ਪੱਕਾ ਪੀਲਾ , ਕਾਲ਼ਾ ਆਦਿ। ਕਿੱਕਰ ਦੀ ਵਰਤੋਂ ਦਵਾਈਆਂ ਵਿੱਚ ਵੀ ਹੁੰਦੀ ਹੈ, ਜਿਵੇਂ ( 1)ਚੰਮ ਰੋਗ -ਲੁੰਗ ਨੂੰ ਸਾੜ ਕੇ ਨਾਰੀਅਲ ਤੇਲ ਵਿੱਚ ਮਿਲਾ ਕੇ ਵਰਤੋਂ।(2) ਸੱਟ ਲੱਗਣ ਦੇ ਕਾਰਨ ਖੂਨ ਦੇ ਬੰਦ ਕਰਨ ਲਈ ਤੁੱਕਿਆਂ ਦਾ ਪਾਊਡਰ ਵਰਤੋਂ।( ਆਦਿ। ਕਿੱਕਰ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਗੀਤਾਂ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ
ਕਿੱਕਰ | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | |
Binomial name | |
ਅਕੇਸੀਆ ਨਿਲੋਟਕਾ | |
ਅਕੇਸੀਆ ਨਿਲੋਟਕਾ ਦੀ ਰੇਂਜ | |
Synonyms | |
|
ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ, ਵਿਆਹ ਕੇ ਲੈ ਗਿਆ ਤੂਤ ਦੀ ਛਟੀ
ਸੂਹੇ ਵੇ ਚੀਰੇ ਵਾਲਿਆਂ, ਫੁੱਲ ਲਾਈ ਕਿੱਕਰ ਦੇ,
ਕਿੱਕਰਾਂ ਲਾਈ ਬਹਾਰ, ਮੇਲੇ ਮਿੱਤਰਾਂ ਦੇ।
ਵਰਤੋਂ
ਸੋਧੋਉੱਤਰੀ ਭਾਰਤ ਵਿੱਚ ਕਿੱਕਰ ਦੀਆਂ ਹਰੀਆਂ ਪਤਲੀਆਂ ਟਾਹਣੀਆਂ ਦਾਤਣ ਦੇ ਕੰਮ ਆਉਂਦੀਆਂ ਹਨ। ਇਸ ਦੀ ਦਾਤਣ ਦੰਦਾਂ ਨੂੰ ਸਾਫ਼ ਅਤੇ ਤੰਦੁਰੁਸਤ ਰੱਖਦੀ ਹੈ। ਕਿੱਕਰ ਦੀ ਲੱਕੜੀ ਦਾ ਕੋਲਾ ਵੀ ਚੰਗਾ ਹੁੰਦਾ ਹੈ। ਸਾਡੇ ਇੱਥੇ ਦੋ ਤਰ੍ਹਾਂ ਦੀ ਕਿੱਕਰ ਜ਼ਿਆਦਾਤਰ ਪਾਈ ਅਤੇ ਉਗਾਈ ਜਾਂਦੀ ਹੈ। ਕਿੱਕਰ ਦੀ ਲੱਕੜ ਤੋਂ ਮੰਜੇ ਦੀਆਂ ਬਾਹੀਆਂ, ਸੇਰਵੇ, ਦਰਵਾਜ਼ੇ, ਅਲਮਾਰੀਆਂ, ਤਖ਼ਤਪੋਸ਼, ਸੰਦੂਕ, ਪੇਟੀਆਂ, ਖੇਤਾਂ ਵਿੱਚ ਕੰਮ ਕਰਨ ਲਈ ਸੁਹਾਗਾ ਹਲ, ਗੱਡੇ ਦਾ ਲਾਰੀਆ, ਠੋਡ, ਨਾਭ, ਗੱਡੇ ਦੇ ਪਹੀਏ ਆਦਿ ਬਣਦੇ ਰਹੇ ਹਨ।
ਕਿੱਕਰਾਂ ਲਗਾ ਕੇ ਪਾਣੀ ਦੇ ਕਟਾਅ ਨੂੰ ਰੋਕਿਆ ਜਾ ਸਕਦਾ ਹੈ। ਜਦੋਂ ਰੇਗਿਸਤਾਨ ਫੈਲਣ ਲੱਗਦਾ ਹੈ ਤਦ ਕਿੱਕਰਾਂ ਦੇ ਜੰਗਲ ਲਗਾ ਕੇ ਰੇਗਿਸਤਾਨ ਦੇ ਇਸ ਹਮਲੇ ਨੂੰ ਰੋਕਿਆ ਜਾ ਸਕਦਾ ਹੈ। ਇਸ ਤਰ੍ਹਾਂ ਵਾਤਾਵਰਣ ਨੂੰ ਸੁਧਾਰਣ ਵਿੱਚ ਕਿੱਕਰ ਦੀ ਵਧੀਆ ਵਰਤੋਂ ਹੋ ਸਕਦੀ ਹੈ। ਇਸ ਦੀ ਲੱਕੜੀ ਬਹੁਤ ਮਜ਼ਬੂਤ ਹੁੰਦੀ ਹੈ ਜਿਸ ਨੂੰ ਘੁਣ ਨਹੀਂ ਲੱਗਦਾ। ਇਹ ਮੋਟੇ ਪੋਰੇ ਵਾਲਾ ਮਜ਼ਬੂਤ, ਵੱਡਾ, ਗੂੜ੍ਹੀ ਛਾਂ ਵਾਲਾ ਰੁੱਖ ਹੈ।
ਇਸ ਦੇ ਪੱਤੇ ਬਹੁਤ ਹੀ ਬਰੀਕ ਹੁੰਦੇ ਹਨ ਜਿਹਨਾਂ ਨੂੰ ਕਿੱਕਰ ਦੀ ਲੁੰਗ ਵੀ ਆਖਦੇ ਹਨ। ਇਹ ਲੁੰਗ ਬੱਕਰੀਆਂ ਅਤੇ ਊਠਾਂ ਦੀ ਮਨਭਾਉਂਦੀ ਖੁਰਾਕ ਹੈ। ਕਿੱਕਰਾਂ ਦੀਆਂ ਟਾਹਣੀਆਂ ਦੇ ਸਿਰਿਆਂ ’ਤੇ ਹਰੇ ਰੰਗ ਦੀਆਂ ਡੋਡੀਆਂ ਲੱਗਦੀਆਂ ਹਨ। ਇਨ੍ਹਾਂ ਡੋਡੀਆਂ ਤੋਂ ਪੀਲੇ ਸੁੰਦਰ ਗੋਲ ਫੁੱਲ ਖਿੜਦੇ ਹਨ ਅਤੇ ਅਖੀਰ ਤੁੱਕਿਆਂ ਦੇ ਰੂਪ ਵਿੱਚ ਫਲਦੇ ਹਨ। ਕੱਚੇ ਤੁੱਕਿਆਂ ਦਾ ਆਚਾਰ ਬਹੁਤ ਹੀ ਸਵਾਦਲਾ ਅਤੇ ਸਿਹਤ ਲਈ ਗੁਣਕਾਰੀ ਹੁੰਦਾ ਹੈ।
ਸੱਭਿਆਚਾਰ ਤੇ ਕਿੱਕਰ
ਸੋਧੋਕਿੱਕਰ ਦਾ ਪੰਜਾਬ ਨਾਲ ਗੂੜ੍ਹਾ ਸਬੰਧ ਰਿਹਾ ਹੈ। ਕਿੱਕਰ ਦੀ ਲੱਕੜ ਨੇ ਪੰਜਾਬੀਆਂ ਦੇ ਰਹਿਣ-ਸਹਿਣ, ਘਰ ਬਣਾਉਣ, ਕਿਰਸਾਨੀ ਸੰਦ-ਸੰਦੇੜਾ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਮਲ੍ਹੇ, ਕਿੱਕਰ, ਬੇਰੀਆਂ, ਰੇਰੂ, ਵਣ, ਜੰਡ, ਕਰੀਰ ਮਾਲਵੇ ਦੀਆਂ ਰੋਹੀਆਂ ਦੇ ਰੁੱਖ ਹਨ। ਕਿੱਕਰ ਦੀ ਇਨ੍ਹਾਂ ਵਿੱਚ ਸਰਦਾਰੀ ਰਹੀ ਹੈ। ਕਿੱਕਰ ਦਾ ਪੰਜਾਬ ਦੇ ਆਰਥਿਕ ਢਾਂਚੇ ਨਾਲ ਗੂੜ੍ਹਾ ਸਬੰਧ ਰਿਹਾ ਹੈ। ਪੰਜਾਬੀ ਲੋਕ ਬੋਲੀਆਂ ਕਿੱਕਰ ਦੀ ਪੰਜਾਬੀ ਜੀਵਨ ਵਿੱਚ ਅਹਿਮੀਅਤ ਝਲਕਦੀ ਹੈ:
- • ਚੱਲ ਮਾਲਵੇ ਦੇਸ ਨੂੰ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ
- • ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ ਵਿਆਹ ਕੇ ਲੈ ਗਿਆ ਤੂਤ ਦੀ ਛਿਟੀ
- • ਉਹਨਾਂ ਕਿੱਕਰਾਂ ਨੂੰ ਲੱਗਣ ਪਤਾਸੇ, ਜਿੱਥੋਂ ਦੀ ਮੇਰਾ ਵੀਰ ਲੰਘ ਜੇ
- • ਛੇਤੀ ਛੇਤੀ ਵਧ ਕਿੱਕਰੇ, ਅਸੀਂ ਸੱਸ ਦਾ ਸੰਦੂਕ ਬਣਾਉਣਾ
- • ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ
- • ਕਿਕਰਾਂ ਦੇ ਫੁਲਾਂ ਦੀ ਅੜਿਆ ਕੋਣ ਕਰੇਂਦਾ ਰਾਖੀ ਵੇ !!!!! ਨਾਂ ਦਾ ਗੀਤ ਵੀ ਬਹੁਤ ਮਕਬੂਲ ਹੈ।
- • (ਸਾਡੀ) ਕਿੱਕਰ ਦੇ ਫੁੱਲਾਂ ਦੀ, ਅੜ੍ਹਿਆ ਕੌਣ ਕਰੇਂਦਾ ਰਾਖੀ ਵੇ ?
ਗੈਲਰੀ
ਸੋਧੋ-
ਕਿੱਕਰ ਜਅੰਤੀ ਮਾਜਰੀ ਨੇੜੇ
-
ਤੁੱਕੇ
-
ਲੂੰਗ, ਬੀਜ, ਫੁੱਲ ਅਤੇ ਤੁੱਕੇ
-
ਸ਼ੱਕ ਦੀ ਸੰਰਚਨਾ
ਹਵਾਲੇ
ਸੋਧੋ- ↑ "Acacia nilotica (L.) Willd. ex Delile". Integrated Taxonomic Information System.
- ↑ "Indian medicinal plants Babool". Retrieved January 13,2015.
{{cite web}}
: Check date values in:|accessdate=
(help) - ↑ Babul dictionary_infoplease
- ↑ Babul_Mirriam Webster
- ↑ "AgroForestryTree Database_World AgroForestry Centre". Archived from the original on 2013-12-31. Retrieved 2013-12-15.
{{cite web}}
: Unknown parameter|dead-url=
ignored (|url-status=
suggested) (help) - ↑ "Acacia nilotica (acacia)". Plants & Fungi. Royal Botanic Gardens, Kew. Archived from the original on 2010-01-12. Retrieved 2010-01-28.
{{cite web}}
: Unknown parameter|deadurl=
ignored (|url-status=
suggested) (help) - ↑ Quattrocchi, Umberto (2000). CRC World Dictionary of Plant Names. Vol. 1 A-C. CRC Press. p. 6. ISBN 978-0-8493-2675-2.