ਕਿੱਕਰ ਸਿੰਘ ਸੰਧੂ (1857-1914) ਇੱਕ ਪ੍ਰਸਿੱਧ ਪਹਿਲਵਾਨ ਸੀ। ਉਸ ਦਾ ਅਸਲੀ ਨਾਮ ਦਾ ਪ੍ਰੇਮ ਸਿੰਘ ਸੀ। ਦੰਦਕਥਾ ਹੈ ਕਿ ਇੱਕ ਵਾਰ ਉਹ ਉਹ ਜੰਮੂ ਤੋਂ ਪਹਿਲਵਾਨੀ ਮੈਚ ਤੋਂ ਵਾਪਸ ਆਇਆ, ਅਤੇ ਬਹੁਤ ਭੁੱਖਾ ਸੀ, ਆਪਣੀ ਮਾਤਾ ਤੋਂ ਰੋਟੀ ਮੰਗੀ ਤਾਂ ਉਸਨੇ ਕਿਹਾ ਕਿ ਭੋਜਨ ਪਕਾਉਣ ਲਈ ਕੋਈ ਲੱਕੜ ਨਹੀਂ ਸੀ। ਇਸ ਲਈ ਕਿੱਕਰ ਬਾਹਰ ਚਲਾ ਗਿਆ ਹੈ ਅਤੇ ਪੂਰੇ ਕਿੱਕਰ ਦੇ ਰੁੱਖ ਨੂੰ ਉਖਾੜ ਲਿਆਇਆ ਅਤੇ ਆਪਣੀ ਮਾਤਾ ਕੋਲ ਲੈ ਆਇਆ। ਇਸ ਤਰ੍ਹਾਂ ਉਹ ਕਿੱਕਰ ਸਿੰਘ ਪ੍ਰਸਿੱਧ ਹੋ ਗਿਆ ਹੈ।[1]

ਕਿੱਕਰ ਸਿੰਘ
ਜਨਮ13 ਜਨਵਰੀ 1857
ਪਿੰਡ ਘਣੀਏਕੇ, ਲਾਹੌਰ ਜ਼ਿਲ੍ਹਾ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)
ਮੌਤ18 ਫਰਵਰੀ 1914(1914-02-18) (ਉਮਰ 57)
ਲਾਹੌਰ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)
ਪ੍ਰੋਫੈਸ਼ਨਲ ਕੁਸ਼ਤੀ ਕੈਰੀਅਰ
ਰਿੰਗ ਨਾਮਕਿੱਕਰ ਪਹਿਲਵਾਨ
ਕੱਦ2.13 ਮੀਟਰ
ਭਾਰ2.8 ਕੁਇੰਟਲ

ਉਸ ਦਾ ਜਨਮ ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏਕੇ ਵਿੱਚ ਜਵਾਲਾ ਸਿੰਘ ਸੰਧੂ ਅਤੇ ਸਾਹਿਬ ਕੌਰ ਦੇ ਘਰ 13 ਜਨਵਰੀ 1857 ਨੂੰ ਹੋਇਆ ਸੀ। ਜਵਾਲਾ ਸਿੰਘ ਆਪ ਇੱਕ ਪਹਿਲਵਾਨ ਸੀ ਅਤੇ ਉਸ ਦੀ ਆਪਣੇ ਇਕਲੌਤੇ ਪੁੱਤਰ ਨੂੰ ਪਹਿਲਵਾਨ ਬਣਾਉਣ ਦੀ ਰੀਝ ਸੀ। ਨੌਜਵਾਨ ਕਿੱਕਰ ਸਿੰਘ ਨੇ ਗੁਲਾਮ, ਘੁਮਿਆਰ ਦੇ ਤਹਿਤ, ਆਪਣੇ ਨਾਨਕੇ ਪਿੰਡ, ਨੂਰਪੁਰ ਵਿੱਚ ਸਿਖਲਾਈ ਸ਼ੁਰੂ ਕਰ ਦਿੱਤੀ।

ਹਵਾਲੇ

ਸੋਧੋ
  1. "Pakistan: The great Kikkar Singh". Retrieved 6 ਅਗਸਤ 2015.