ਕੀਮਾ ਮਲਕੀ
ਕੀਮਾ ਮਲਕੀ ਪੰਜਾਬ ਦੀ ਇੱਕ ਪ੍ਰੀਤ ਕਹਾਣੀ ਹੈ, ਜਿਸ ਨੂੰ ਕਵੀਛਰਾਂ ਨੇ ਹੋਰ ਲੋਕ ਕਹਾਣੀਆਂ ਵਾਂਗ ਛੰਦਬੱਧ ਕੀਤਾ ਹੈ ਅਤੇ ਗਾਇਆ ਹੈ ।
ਪ੍ਰੀਤ ਕਹਾਣੀ
ਸੋਧੋਪੰਜਾਬੀ ਕਿੱਸਿਆਂ ਵਿੱਚ ਕੀਮਾ ਮਲਕੀ ਦਾ ਕਿੱਸਾ ਕਈ ਦਹਾਕੇ ਲੋਕਾਂ ਦੀ ਜੁਬਾਨ ਤੇ ਚੜਿਆ ਰਿਹਾ ਹੈ, ਪੰਜਾਬ ਦੀਆਂ ਪ੍ਰੀਤ ਕਹਾਣੀਆਂ ਵਿੱਚ ਇਸ ਪ੍ਰੀਤ ਨੂੰ ਲੋਕ ਦਿਲਾਂ ਵਿੱਚ ਥਾਂ ਮਿਲੀ ਅਤੇ ਕਿੱਸਾਕਾਰਾਂ ਨੇ ਇਸਨੂੰ ਛੰਦ-ਬੱਧ ਕਰ ਗਾਉਣ ਲਈ ਤਿਆਰ ਕਰ ਦਿੱਤਾ । ਇਸ ਪ੍ਰੀਤ ਕਹਾਣੀ ਦੀ ਨਾਇਕਾ ਮਲਕੀ, ਸਿੰਧ ਇਲਾਕੇ ਦੇ ਗੜ੍ਹ ਮੁਗਲਾਣੇ ਪਿੰਡ ਦੇ ਚੌਧਰੀ ਨੰਬਰਦਾਰ ਮੁਬਾਰਕ ਅਲੀ ਦੀ ਧੀ ਸੀ ।ਉਸਦਾ ਚਾਚਾ ਬਾਦਸਾਹ ਅਕਬਰ ਦੇ ਦਰਬਾਰ ਵਿੱਚ ਸੂਬੇਦਾਰ ਸੀ।[1]
ਮਲਕੀ ਦੀ ਖ਼ੂਬਸੂਰਤੀ ਦੀਆਂ ਗੱਲਾਂ ਚਲਦੀਆਂ ਸਨ ਉਸਦੀ ਮਾਂ ਧੀ ਦੇ ਵਿਆਹ ਲਈ ਫਿਕਰਮੰਦ ਸੀ, ਉਹ ਲਗਾਤਾਰ ਆਪਣੇ ਪਤੀ ਨੂੰ ਧੀ ਦੇ ਵਿਆਹ ਲਈ ਜ਼ੋਰ ਪਾਉਂਦੀ ਇਕ ਦਿਨ ਮੁਬਾਰਕ ਅਲੀ ਨੇ ਆਪਣੇ ਸੂਬੇਦਾਰ ਭਰਾ ਦਰੀਆ ਨੂੰ ਘਰ ਆਉਣ ਦਾ ਸੱਦਾ ਦਿੱਤਾ। ਦਰੀਆ ਲਾਲਚੀ ਸੁਭਾਅ ਦਾ ਸੀ, ਉਹ ਆਪਣੀ ਸਨੁੱਖੀ ਭਤੀਜੀ ਅਕਬਰ ਨੂੰ ਵਿਆਉਣਾ ਚਾਹੁੰਦਾ ਸੀ। ਤਾਂ ਜੋ ਉਹ ਅਕਬਰ ਤੋਂ ਆਪਣੀਆਂ ਗਰਜਾਂ ਪੂਰੀਆਂ ਕਰ ਸਕੇ, ਜਦੋ ਇਹ ਤਜਵੀਜ਼ ਆਪਣੇ ਭਰਾ ਅੱਗੇ ਰੱਖੀ ਤਾਂ ਮੁਬਾਰਕ ਅਲੀ ਨਰਾਜ਼ ਹੋ ਗਿਆ ਅਤੇ ਆਪਣੀ ਧੀ ਨੂੰ ਇਕ ਬੁੱਢੇ ਰਾਜੇ ਨਾਲ ਵਿਹਾਉਣ ਤੋਂ ਇਨਕਾਰ ਕਰ ਦਿੱਤਾ ।ਉਧਰ ਮਲਕੀ ਦੀ ਮਾਂ ਜੁਮਾਲੋ ਆਪਣੀ ਭੈਣ ਲਾਲੋ ਖ਼ੂਬਸੂਰਤ ਪੁੱਤਰ ਕੀਮੇ ਨਾਲ ਆਪਣੀ ਧੀ ਦੇ ਜੋੜ ਦੇ ਸੁਪਨੇ ਲੈਂ ਰਹੀ ਸੀ ਤੇ ਇਸ ਵੇਲੇ ਉਸ ਨੇ ਇਹ ਗੱਲ ਦੋਹਾਂ ਪਰਿਵਾਰਾਂ ਨਾਲ ਸਾਂਝੀ ਕੀਤੀ ਦੋਵੇਂ ਪਰਿਵਾਰ ਕੀਮੇ ਮਲਕੀ ਦੇ ਇਸ ਰਿਸਤੇ ਲਈ ਖੁਸ਼ੀ-ਖੁਸ਼ੀ ਰਾਜ਼ੀ ਹੋ ਗਏ ਵਿਆਹ ਦਾ ਦਿਨ ਰੱਖ ਦਿੱਤਾ ਗਿਆ, ਕੀਮਾ ਮੁਕਲਾਵਾ ਲੈਣ ਲਈ ਮੁਗਲਾਣੇ ਪਿੰਡ ਪਹੁੰਚ ਗਿਆ ਪਰ ਮਲਕੀ ਦੇ ਚਾਚੇ ਦਰੀਆ ਨੇ ਫੌਜ ਦੇ ਕੁਝ ਬੰਦੇ ਲੈ ਕੇ ਕੀਮੇ ਨੂੰ ਫੜਨ ਲਈ ਪਹੁੰਚ ਗਏ, ਅਤੇ ਮੁਬਾਰਕ ਅਲੀ ਦੇ ਪੁੱਤਰਾਂ ਅਤੇ ਕੀਮੇ ਨੂੰ ਕੈਦੀ ਬਣਾ ਕੇ ਦਿੱਲੀ ਲੈ ਗਏ ।
ਮਲਕੀ ਇਸ ਦੁੱਖ ਦਾ ਹਿੰਮਤ ਨਾਲ ਸਾਹਮਣਾ ਕਰਨਾ ਚਾਹੁੰਦੀ ਸੀ ਤੇ ਸਾਧਣੀ ਦਾ ਰੂਪ ਧਾਰ ਕੇ ਸਾਧਾਂ ਦੀ ਇਕ ਟੋਲੀ ਨਾਲ ਦਿੱਲੀ ਪਹੁੰਚ ਗਈ । ਰੱਬ ਦੀ ਮਿਹਰ ਇਸ ਟੋਲੇ ਨੇ ਮਹਿਲਾਂ ਦੀ ਰਾਣੀ ਜਮਨਾ ਦੇ ਦਰ ਤੇ ਅਲਖ ਜਗਾਈ, ਰਾਣੀ ਜਮਨਾ ਜੋ ਅਕਬਰ ਦੀ ਧੀ ਰਾਣੀ ਜਮਨਾ ਨੂੰ ਉਸਦੀ ਕਹਾਣੀ ਪਤਾ ਲਗੀ ਤਾਂ ਉਸਨੂੰ ਬਹੁਤ ਤਰਸ ਆਇਆ। ਦਰੀਏ ਦੀ ਇਸ ਕਰਤੂਤ ਤੇ ਜਮਨਾ ਨੂੰ ਬਹੁਤ ਗੁੱਸਾ ਆਇਆ। ਜਮਨਾ ਆਪਣੀ ਬੁੱਢੀ ਮਾਂ ਲਈ ਫ਼ਿਕਰਮੰਦ ਸੀ, ਕਿਉਂਕਿ ਉਸਨੂੰ ਆਪਣੇ ਪਿਤਾ ਅਕਬਰ ਦੇ ਰੰਗੀਨ ਸੁਭਾਅ ਦਾ ਪਤਾ ਸੀ ।ਇਸੇ ਵੇਲੇ ਦਰੀਆ ਨੇ ਕੈਦੀ ਕੀਤੇ ਕੀਮੇ ਨੂੰ ਅੱਗੇ ਤੋਰ ਦਿੱਤਾ, ਪਰ ਅਕਬਰ ਦੀ ਪਤਨੀ ਨੇ ਆਪਣੇ ਪਤੀ ਤੋਂ ਇਸਦਾ ਜਵਾਬ ਮੰਗਿਆ ਮਜਬੂਰਨ ਅਕਬਰ ਨੂੰ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਕਰਨਾ ਪਿਆ ਮਲਕੀ ਨੇ ਅਕਬਰ ਦੀ ਧੀ ਜਮਨਾ ਅਤੇ ਉਹਦੀ ਮਾਂ ਰਾਣੀ ਦਾ ਧੰਨਵਾਦ ਕੀਤਾ ਅਤੇ ਇਹ ਪ੍ਰੀਤ ਰੂਹਾਂ ਕੀਮਾ ਅਤੇ ਮਲਕੀ ਪਿੰਡ ਗੜ੍ਹ ਮੁਗਲਾਣੇ ਨੂੰ ਤੁਰ ਪਏ ਜਿੱਥੇ ਸਗਨਾਂ ਦੇ ਕਰ ਵਿਹਾਰ ਉਨ੍ਹਾਂ ਨੂੰ ਉਡੀਕ ਰਹੇ ਸਨ ।
ਹਵਾਲੇ
ਸੋਧੋ- ↑ "ਕੀਮਾ-ਮਲਕੀ : ਲੋਕ ਕਹਾਣੀ (ਪੰਜਾਬੀ ਕਹਾਣੀ)". www.punjabikahani.punjabi-kavita.com. Retrieved 2024-02-03.